ਜੋੜਾਂ ਦੇ ਦਰਦ ਲਈ ਲਾਹੇਵੰਦ ਹਨ ਗੋਂਦ ਦੇ ਲੱਡੂ, ਜਾਣੋ ਬਣਾਉਣ ਦੀ ਵਿਧੀ

11/12/2021 10:16:53 AM

ਨਵੀਂ ਦਿੱਲੀ: ਗੁੜ ਗੋਂਦ ਦੇ ਲੱਡੂ ਨਾ ਸਿਰਫ ਖਾਣ ’ਚ ਸੁਆਦ ਹੁੰਦੇ ਹਨ ਸਗੋਂ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ਨੂੰ ਖਾਣ ਨਾਲ ਕਮਰ ਦਰਦ, ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਤੁਸੀਂ ਇਸ ਨੂੰ ਸਰਦੀਆਂ ਦੇ ਮੌਸਮ ’ਚ ਦੋ ਤੋਂ ਢਾਈ ਮਹੀਨਿਆਂ ਤੱਕ ਏਅਰ ਟਾਈਟ ਬਾਕਸ ‘ਚ ਰੱਖ ਸਕਦੇ ਹੋ ਤਾਂ ਆਓ ਅੱਜ ਅਸੀਂ ਤੁਹਾਨੂੰ ਘਰ ‘ਚ ਹੀ ਗੋਂਦ ਦੇ ਲੱਡੂ ਬਣਾਉਣ ਦੀ ਆਸਾਨ ਰੈਸਿਪੀ ਦੱਸਦੇ ਹਾਂ…
ਸਮੱਗਰੀ
ਨਾਰੀਅਲ – 100 ਗ੍ਰਾਮ (ਕੱਦੂਕਸ ਕੀਤਾ ਹੋਇਆ)
ਗੋਂਦ–100 ਗ੍ਰਾਮ
ਖ਼ਸਖ਼ਸ –25 ਗ੍ਰਾਮ
ਬਦਾਮ–100 ਗ੍ਰਾਮ
ਕਾਜੂ–100 ਗ੍ਰਾਮ
ਕਣਕ ਦਾ ਆਟਾ–200 ਗ੍ਰਾਮ
ਗੁੜ (ਛੋਟੇ ਟੁੱਕੜਿਆਂ ‘ਚ ਕੱਟਿਆ ਹੋਇਆ)–500 ਗ੍ਰਾਮ
ਦੇਸੀ ਘਿਓ–200 ਗ੍ਰਾਮ
ਇਲਾਇਚੀ ਪਾਊਡਰ– 1/2 ਚਮਚ
ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਇਕ ਪੈਨ ‘ਚ 2 ਚਮਚੇ ਦੇਸੀ ਘਿਓ ਪਾ ਕੇ ਇਸ ਨੂੰ ਹਲਕਾ ਗਰਮ ਕਰੋ।
ਉਸ ‘ਚ ਗੋਂਦ ਨੂੰ ਹਲਕਾ ਭੂਰਾ ਭੁੰਨ ਲਓ। ਜਦੋਂ ਇਹ ਫੁੱਲ ਜਾਵੇ ਇਸ ਨੂੰ ਕੌਲੀ ‘ਚ ਕੱਢ ਕੇ ਸਾਈਡ ‘ਤੇ ਰੱਖ ਦਿਓ।
ਬਦਾਮ ਅਤੇ ਕਾਜੂ ਨੂੰ ਵੀ ਕ੍ਰਿਸਪੀ ਹੋਣ ਤੱਕ ਘਿਓ ‘ਚ ਫਰਾਈ ਕਰੋ।
ਨਾਰੀਅਲ ਅਤੇ ਖ਼ਸਖ਼ਸ ਨੂੰ ਵੀ ਹਲਕਾ ਭੂਰਾ ਹੋਣ ਤੱਕ ਭੁੰਨੋ।
ਇਕ ਅਲੱਗ ਪੈਨ ‘ਚ ਦੇਸੀ ਘਿਓ ਪਾ ਕੇ ਉਸ ‘ਚ ਆਟੇ ਨੂੰ ਹਲਕਾ ਭੂਰਾ ਹੋਣ ਤੱਕ ਭੁੰਨੋ।
ਹੁਣ ਇਕ ਪੈਨ ‘ਚ ਗੁੜ ’ਚ ਪਾਣੀ ਪਾ ਕੇ ਪਕਾਓ।
ਹੁਣ ਫਰਾਈ ਕੀਤੇ ਕਾਜੂ, ਬਦਾਮ ਅਤੇ ਖ਼ਸਖ਼ਸ ਨੂੰ ਮਿਕਸੀ ‘ਚ ਪੀਸ ਲਓ।
ਪਿਘਲਾ ਕੇ ਰੱਖੇ ਗੁੜ ‘ਚ ਭੁੰਨਿਆ ਹੋਇਆ ਆਟਾ, ਨਾਰੀਅਲ ਅਤੇ ਬਾਕੀ ਸਮੱਗਰੀ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ।
ਇਸ ਤੋਂ ਬਾਅਦ ਇਸ ਮਿਕਸਚਰ ‘ਚੋਂ ਹਲਕਾ ਮਿਸ਼ਰਣ ਲਓ ਅਤੇ ਲੱਡੂ ਦੀ ਸ਼ੇਪ ਬਣਾ ਕੇ ਪਲੇਟ ‘ਚ ਰੱਖੋ। 
ਜਦੋਂ ਲੱਡੂ ਸਖ਼ਤ ਹੋ ਜਾਵੇ ਤਾਂ ਇਸ ਨੂੰ ਏਅਰ ਟਾਈਟ ਕੰਟੇਨਰ ‘ਚ ਪਾ ਕੇ ਰੱਖ ਦਿਓ।
ਲਓ ਜੀ ਤੁਹਾਡੇ ਗੋਂਦ ਦੇ ਲੱਡੂ ਬਣਕੇ ਤਿਆਰ ਹਨ।
ਟਿਪਸ: ਰਾਤ ਨੂੰ ਸੌਣ ਵੇਲੇ ਇਕ ਲੱਡੂ ਹਲਕੇ ਗਰਮ ਦੁੱਧ ਦੇ ਨਾਲ ਖਾਣ ਨਾਲ ਗੋਡਿਆਂ, ਅੱਖਾਂ, ਜੋੜਾਂ ਅਤੇ ਸਿਰ ਦਰਦ ਤੋਂ ਰਾਹਤ ਮਿਲੇਗੀ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਇਸ ਵਿਚ ਪਾਈ ਗਈ ਸਾਰੀ ਸਮੱਗਰੀ ਗਰਮ ਹੁੰਦੀ ਹੈ। ਇਸ ਲਈ ਗਰਭਵਤੀ ਔਰਤਾਂ ਗਰਮੀ ਦੇ ਮੌਸਮ ’ਚ ਇਸ ਨੂੰ ਬਿਲਕੁਲ ਨਾ ਖਾਣ।

Aarti dhillon

This news is Content Editor Aarti dhillon