ਪਾਲਕ ਨਾਲ ਦੂਰ ਕਰੋ ਮੋਟਾਪਾ

04/19/2017 10:43:41 AM

ਨਵੀਂ ਦਿੱਲੀ— ਅੱਜ-ਕਲ੍ਹ ਲੋਕਾਂ ''ਚ ਮੋਟਾਪੇ ਦੀ ਸਮੱਸਿਆ ਆਮ ਪਾਈ ਜਾਂਦੀ ਹੈ। ਇਸ ਸਮੱਸਿਆ ਦਾ ਮੁੱਖ ਕਾਰਨ ਉਨ੍ਹਾਂ ਦੀ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਹਨ। ਮੋਟਾਪੇ ਤੋਂ ਬਚਣ ਲਈ ਸਹੀ ਖੁਰਾਕ ਖਾਣੀ ਚਾਹੀਦੀ ਹੈ। ਤੁਸੀਂ ਪਾਲਕ ਦੀ ਵਰਤੋਂ ਨਾਲ ਵੀ ਆਪਣਾ ਮੋਟਾਪਾ ਘੱਟ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਪਾਲਕ ਦੁਆਰਾ ਮੋਟਾਪਾ ਘੱਟ ਕਰਨ ਦੇ ਤਰੀਕੇ ਬਾਰੇ ਦੱਸ ਰਹੇ ਹਾਂ।
ਸਮੱਗਰੀ
- ਤਿੰਨ ਚਮਚ ਪਾਲਕ ਦਾ ਜੂਸ
- ਇਕ ਚਮਚ ਅਦਰਕ ਦਾ ਜੂਸ 
ਵਿਧੀ
ਉੱਪਰ ਦੱਸੀ ਸਮੱਗਰੀ ਨੂੰ ਇਕ ਕਟੋਰੀ ''ਚ ਪਾਓ। ਇਨ੍ਹਾਂ ਦੋਹਾਂ ਨੂੰ ਮਿਲਾ ਕੇ ਪੇਸਟ ਬਣਾ ਲਓ। ਲਗਭਗ ਦੋ ਮਹੀਨੇ ਤੱਕ ਰੋਜ਼ਾਨਾ ਨਾਸ਼ਤੇ ਤੋਂ ਪਹਿਲਾਂ ਇਸ ਨੂੰ ਖਾਓ।
ਖਾਣ ਦੇ ਲਾਭ
ਇਹ ਸਰੀਰਕ ਭਾਰ ਘਟਾਉਣ ਦਾ ਘਰੇਲੂ ਨੁਸਖਾ ਹੈ। ਨਿਯਮਿਤ ਰੂਪ ਨਾਲ ਇਸ ਨੂੰ ਖਾਣ ਨਾਲ ਸਰੀਰ ਨੂੰ ਫਾਇਦਾ ਹੁੰਦਾ ਹੈ। ਇਸ ਜੂਸ ਨੂੰ ਪੀਣ ਦੌਰਾਨ ਜਿਆਦਾ ਕੈਲੋਰੀ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਅਤੇ ਰੋਜ਼ਾਨਾ 45 ਮਿੰਟ ਤੱਕ ਕਸਰਤ ਕਰਨੀ ਚਾਹੀਦੀ ਹੈ।
ਪਾਲਕ ਦੇ ਜੂਸ ''ਚ ਪ੍ਰੋਟੀਨ ਅਤੇ ਐਂਟੀ ਆਕਸੀਡੈਂਟਸ ਹੁੰਦੇ ਹਨ ਜਦਕਿ ਅਦਰਕ ਦੇ ਜੂਸ ''ਚ ਤਾਕਤਵਰ ਐਂਜਾਈਮ ਹੁੰਦੇ ਹਨ, ਜੋ ਜਿਆਦਾ ਫੈਟ ਨੂੰ ਸੋਖ ਲੈਂੇਦੇ ਹਨ। ਇਸ ਨਾਲ ਭਾਰ ਘਟਾਉਣ ''ਚ ਮਦਦ ਮਿਲਦੀ ਹੈ।