Kitchen Tip: ਲਸਣ ਨੂੰ ਆਸਾਨੀ ਨਾਲ ਛਿੱਲਣ ਦੇ ਤਰੀਕੇ

Sunday, Jul 06, 2025 - 05:00 PM (IST)

Kitchen Tip: ਲਸਣ ਨੂੰ ਆਸਾਨੀ ਨਾਲ ਛਿੱਲਣ ਦੇ ਤਰੀਕੇ

ਨੈਸ਼ਨਲ ਡੈਸਕ- ਸਬਜ਼ੀ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਿਹਤ ਲਈ ਫਾਇਦੇਮੰਦ ਲਸਣ ਨੂੰ ਛਿੱਲਣਾ ਲਗਭਗ ਸਭ ਨੂੰ ਮੁਸ਼ਕਿਲ ਕੰਮ ਲੱਗਦਾ ਹੈ। ਇਸ ਨੂੰ ਛਿੱਲਣ 'ਚ ਬਹੁਤ ਸਮਾਂ ਲੱਗਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਡੇ ਲਈ ਲਸਣ ਛਿੱਲਣ ਦੇ ਅਜਿਹੇ ਤਰੀਕੇ ਲਿਆਏ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਹਾਡੇ ਲਈ ਲਸਣ ਛਿੱਲਣਾ ਮੁਸ਼ਕਿਲ ਨਹੀਂ ਹੋਵੇਗਾ। ਤਾਂ ਚੱਲੋ ਜਾਣਦੇ ਹਾਂ ਲਸਣ ਛਿੱਲਣ ਦੇ ਆਸਾਨ ਤਰੀਕੇ...

  • ਲਸਣ ਦੀਆਂ ਕਲੀਆਂ ਨੂੰ ਚਾਕੂ ਨਾਲ ਹਲਕਾ ਜਿਹਾ ਦਬਾਓ ਅਤੇ ਫਿਰ ਛਿਲਕਾ ਨਿਕਾਲੋ।
  • ਹਲਕੇ ਕੋਸੇ ਪਾਣੀ 'ਚ 10 ਮਿੰਟ ਲਈ ਲਸਣ ਭਿਓ ਕੇ ਰੱਖ ਦਿਓ। ਫਿਰ ਲਸਣ ਨੂੰ ਹੱਥ ਨਾਲ ਰਗੜੋ, ਜਿਸ ਨਾਲ ਆਸਾਨੀ ਨਾਲ ਛਿਲਕਾ ਨਿਕਲ ਜਾਵੇਗਾ। 
  • ਮਾਈਕ੍ਰੋਵੇਵ 'ਚ 10 ਸਕਿੰਟ ਰੱਖੋ, ਇਸ ਨਾਲ ਛਿਲਕਾ ਫੁੱਲ ਕੇ ਆਸਾਨੀ ਨਾਲ ਹਟੇਗਾ।
  • ਜੇਕਰ ਲਸਣ ਜ਼ਿਆਦਾ ਮਾਤਰਾ 'ਚ ਹੈ ਤਾਂ ਇਸ ਨੂੰ ਹਲਕੀ ਗਰਮ ਕੜ੍ਹਾਹੀ 'ਚ ਭੁੰਨ੍ਹ ਲਓ। ਫਿਰ ਠੰਡਾ ਹੋਣ ਦੇ ਬਾਅਦ ਲਸਣ ਛਿਲ ਲਓ। ਇਸ ਨਾਲ ਛਿਲਕਾ ਆਸਾਨੀ ਨਾਲ ਉਤਰ ਜਾਵੇਗਾ। 
  • ਇਹ ਤਰੀਕੇ ਘਰੇਲੂ ਹਨ ਅਤੇ ਤੁਹਾਡਾ ਸਮਾਂ ਬਚਾਉਂਦੇ ਹਨ। ਤੁਸੀਂ ਆਪਣੇ ਆਰਾਮ ਅਤੇ ਸਹੂਲਤ ਮੁਤਾਬਕ ਕੋਈ ਵੀ ਤਰੀਕਾ ਚੁਣ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News