ਗਰਭ ਅਵਸਥਾ ''ਚ ਭੁੱਲ ਕੇ ਵੀ ਨਾ ਪੀਓ ਇਹ ਡ੍ਰਿੰਕਸ, ਹੋ ਸਕਦਾ ਹੈ ਗਰਭਪਾਤ

11/15/2018 12:43:44 PM

ਨਵੀਂ ਦਿੱਲੀ— ਗਰਭ ਅਵਸਥਾ 'ਚ ਔਰਤਾਂ ਜੋ ਵੀ ਖਾਂਦੀਆਂ ਹਨ ਉਸ ਦਾ ਸਿੱਧਾ ਅਸਰ ਗਰਭ 'ਚ ਪਲ ਰਹੇ ਬੱਚੇ ਦੀ ਸਿਹਤ 'ਤੇ ਪੈਂਦਾ ਹੈ। ਇਸ ਵਜ੍ਹਾ ਨਾਲ ਹਰ ਔਰਤ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਹੈਲਦੀ ਚੀਜ਼ਾਂ ਦਾ ਸੇਵਨ ਕਰੇ ਤਾਂ ਕਿ ਬੱਚਾ ਸਿਹਤਮੰਦ ਹੋਵੇ। ਉੱਥੇ ਹੀ ਕੁਝ ਡ੍ਰਿੰਕਸ ਅਜਿਹੇ ਹਨ ਜਿਨ੍ਹਾਂ ਦਾ ਸੇਵਨ ਗਰਭ ਅਵਸਥਾ 'ਚ ਹਾਨੀਕਾਰਕ ਹੁੰਦਾ ਹੈ। ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਹਨ ਜੋ ਮਾਂ ਅਤੇ ਗਰਭ 'ਚ ਪਲ ਰਹੇ ਬੱਚੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। 
 

1. ਗ੍ਰੀਨ ਟੀ 
ਮੈਟਾਬਾਲੀਜ਼ਮ ਵਧਾਉਣ ਅਤੇ ਪਾਚਨ ਕਿਰਿਆ ਨੂੰ ਦਰੁਸਤ ਰੱਖਣ ਲਈ ਗ੍ਰੀਨ ਟੀ ਬੈਸਟ ਹੈ ਪਰ ਗਰਭਵਤੀ ਔਰਤਾਂ ਦੀ ਸਿਹਤ ਨੂੰ ਇਸ ਨਾਲ ਨੁਕਸਾਨ ਪਹੁੰਚ ਸਕਦਾ ਹੈ। ਇਸ 'ਚ ਕੈਫੀਨ ਹੁੰਦਾ ਹੈ ਜੋ ਕਿ ਬੱਚੇ ਦੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ, ਗਰਭ ਅਵਸਥਾ 'ਚ ਗ੍ਰੀਨ ਟੀ ਦਾ ਸੇਵਨ ਨਾ ਕਰੋ।
 

2. ਕੌਫੀ 
ਕੌਫੀ 'ਚ ਮੌਜੂਦ ਕੈਫੀਨ ਨਾਲ ਗਰਭਪਾਤ ਦਾ ਖਤਰਾ ਵਧਦਾ ਹੈ ਕਈ ਵਾਰ ਇਸ ਦਾ ਸੇਵਨ ਕਰਨ ਨਾਲ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਅਤੇ ਤਣਾਅ ਦੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ। ਕੌਫੀ ਦੀ ਥਾਂ 'ਤੇ ਦੁੱਧ ਦਾ ਸੇਵਨ ਕੀਤਾ ਜਾ ਸਕਦਾ ਹੈ। 
 

3. ਡਾਈਟ ਸੋਡਾ 
ਇਸ ਸਮੇਂ ਡਾਈਟ ਦਾ ਸੇਵਨ ਕਰਨ ਤੋਂ ਬਚੋ। ਇਸ 'ਚ ਵੀ ਕੈਫੀਨ ਹੁੰਦਾ ਹੈ ਜੋ ਬੱਚੇ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਇਸ ਦੀ ਥਾਂ 'ਤੇ ਫ੍ਰੈਸ਼ ਜੂਸ ਪੀ ਸਕਦੇ ਹੋ। 
 

4. ਅਨਾਨਾਸ ਦਾ ਜੂਸ 
ਗਰਭ ਅਵਸਥਾ ਦੇ ਸ਼ੁਰੂਆਤੀ ਤਿੰਨ ਮਹੀਨਿਆਂ 'ਚ ਇਸ ਦੇ ਜੂਸ ਦਾ ਸੇਵਨ ਬਿਲਕੁਲ ਵੀ ਨਾ ਕਰੋ। ਇਸ ਦਾ ਸੇਵਨ ਕਰਨ ਨਾਲ ਸਰੀਰ 'ਚ ਬ੍ਰੋਮੇਲੈਨ ਨਾਂ ਦੇ ਪਦਾਰਥ ਦੀ ਮਾਤਰਾ ਵਧ ਜਾਂਦੀ ਹੈ ਜੋ ਗਰਭਪਾਤ ਦੀ ਵਜ੍ਹਾ ਬਣ ਸਕਦਾ ਹੈ।
 

5. ਸ਼ਰਾਬ 
ਸ਼ਰਾਬ ਨਾਲ ਗਰਭ 'ਚ ਪਲ ਰਹੇ ਬੱਚੇ ਨੂੰ ਬ੍ਰੇਨ ਡੈਮੇਜ਼ ਜਾਂ ਬਰਥ ਡਿਫੈਕਟ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਮਹਣਾ ਕਰਨਾ ਪੈ ਸਕਦਾ ਹੈ। ਸਿਹਤਮੰਦ ਬੱਚੇ ਨੂੰ ਜਨਮ ਦੇਣਾ ਚਾਹੁੰਦੇ ਹੋ ਤਾਂ ਇਨ੍ਹਾਂ ਪਦਾਰਥਾਂ ਦਾ ਸੇਵਨ ਨਾ ਕਰੋ।
 

Neha Meniya

This news is Content Editor Neha Meniya