ਪਤੀ-ਪਤਨੀ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਆਪਣਾਓ ਇਹ ਟਿਪਸ
Saturday, Sep 14, 2024 - 05:58 PM (IST)
ਜਲੰਧਰ : ਜ਼ਿੰਦਗੀ ਵਿੱਚ ਪਤੀ-ਪਤਨੀ ਦੇ ਰਿਸ਼ਤੇ ਨੂੰ ਅਹਿਮ ਮੰਨਿਆ ਜਾਂਦਾ ਹੈ। ਜੋ ਇਕ ਦੂਜੇ ਦਾ ਸਹਾਰਾ ਹੁੰਦੇ ਹਨ। ਅਜੋਕੇ ਦੌਰ ਵਿੱਚ ਵਿਅਕਤੀ ਆਪਣੇ ਕੰਮਕਾਜ ਵਿੱਚ ਇੰਨਾਂ ਕੁ ਰੁਝਿਆ ਹੁੰਦਾ ਹੈ ਤਾਂ ਉਸ ਨੂੰ ਆਪਣੀ ਪਰਸਨਲ ਜਿੰਦਗੀ ਨੂੰ ਅਣਗੋਲੇ ਕਰਨਾ ਸ਼ੁਰੂ ਕਰ ਦਿੰਦਾ ਹੈ। ਪਤੀ-ਪਤਨੀ ਦੋਵਾਂ ਨੂੰ ਇਕ-ਦੂਜੇ ਦਾ ਧਿਆਨ ਰੱਖਣਾ ਚਾਹੀਦਾ ਹੈ। ਕਈ ਵਾਰੀ ਪੁਰਸ਼ ਆਪਣੀ ਔਰਤ ਦੇ ਮਨ ਨੂੰ ਹੀ ਨਹੀਂ ਪੜ੍ਹ ਪਾਉਂਦੇ ਹਨ।
ਇਕ-ਦੂਜੇ ਨੂੰ ਸਮਾਂ ਦਿਓ
ਪਤੀ-ਪਤਨੀ ਨੂੰ ਇਕ-ਦੂਜੇ ਨੂੰ ਸਮਝਣ ਲਈ ਸਮਾਂ ਦਿਓ। ਜਦੋਂ ਤੁਸੀਂ ਰਿਸ਼ਤੇ ਵਿੱਚ ਜਲਦਬਾਜ਼ੀ ਕਰਦੇ ਹੋ ਤਾਂ ਇਸ ਵਿੱਚ ਕਈ ਤਰ੍ਹਾਂ ਦੇ ਵਿਕਾਰ ਪੈਦਾ ਹੁੰਦੇ ਹਨ। ਵਿਆਹ ਤੋਂ ਬਾਅਦ ਇਕ-ਦੂਜੇ ਨੂੰ ਸਮਝਣ ਲਈ ਸਮਾਂ ਜ਼ਰੂਰ ਦਿਓ ਤਾਂ ਕਿ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆਂ ਨਾ ਆਵੇ।
ਪਾਬੰਦੀਆਂ ਨਾ ਲਗਾਓ
ਜੇਕਰ ਤੁਸੀਂ ਜ਼ਿੰਦਗੀ ਵਧੀਆ ਜਿਉਂਣਾ ਚਾਹੁੰਦੇ ਹੋ ਤਾਂ ਇਕ-ਦੂਜੇ ਉੱਤੇ ਪਾਬੰਦੀਆਂ ਨਾ ਲਗਾਓ। ਜਦੋਂ ਤੁਸੀਂ ਆਪਣੀ ਪਤਨੀ ਨੂੰ ਪਾਬੰਦੀਆਂ ਵਿੱਚ ਰੱਖਦੇ ਹੋ ਤਾਂ ਰਿਸ਼ਤੇ ਵਿੱਚ ਬਹੁਤ ਦਰਾੜਾਂ ਆਉਂਦੀਆਂ ਹਨ। ਰਿਸ਼ਤੇ ਨੂੰ ਹੋਰ ਗੂੜਾ ਬਣਾਉਣ ਲਈ ਕਦੇ ਵੀ ਇਕ-ਦੂਜੇ ਉੱਤੇ ਪਾਬੰਦੀ ਨਾ ਲਗਾਓ।
ਸੈਕਸ ਦੀ ਮਹੱਹਤਾ-
ਪਤੀ-ਪਤਨੀ ਦੇ ਰਿਸ਼ਤੇ ਵਿੱਚ ਸੈਕਸ ਦੀ ਬਹੁਤ ਮਹੱਹਤਾ ਹੁੰਦੀ ਹੈ। ਪਤੀ-ਪਤਨੀ ਵਿਚਾਲੇ ਸਰੀਰਕ ਸੰਬੰਧ ਚੰਗੇ ਹੋਣੇ ਚਾਹੀਦੇ ਹਨ। ਜੇਕਰ ਤੁਸੀਂ ਇਕ-ਦੂਜੇ ਤੋਂ ਸਰੀਰਕ ਸੰਬੰਧਾਂ ਵਿੱਚ ਸੰਤੁਸ਼ਟ ਨਹੀਂ ਹੋ ਤਾਂ ਵੀ ਰਿਸ਼ਤੇ ਵਿੱਚ ਫਰਕ ਪੈਂਦਾ ਹੈ।