ਅੱਖਾਂ ਹੇਠਾਂ ਹੋ ਗਏ ਨੇ ਡਾਰਕ ਸਰਕਲ ਤਾਂ ਅਪਣਾਓ ਇਹ ਟਿਪਸ

Saturday, Mar 08, 2025 - 12:37 PM (IST)

ਅੱਖਾਂ ਹੇਠਾਂ ਹੋ ਗਏ ਨੇ ਡਾਰਕ ਸਰਕਲ ਤਾਂ ਅਪਣਾਓ ਇਹ ਟਿਪਸ

ਵੈੱਬ ਡੈਸਕ - ਅੱਖਾਂ ਦੇ ਥੱਲੇ ਹੋਣ ਵਾਲੇ ਡਾਰਕ ਸਰਕਲਸ ਤੋਂ ਨਾ ਸਿਰਫ ਲੜਕੀਆਂ ਹੀ ਨਹੀਂ ਲੜਕੇ ਵੀ ਪ੍ਰੇਸ਼ਾਨ ਹਨ। ਇਹ ਚਿਹਰੇ ਦੀ ਬਿਊਟੀ ਨੂੰ ਖਰਾਬ ਕਰ ਦਿੰਦੇ ਹਨ। ਡਾਰਕ ਸਰਕਲ ਪੈਣ ਦਾ ਕਾਰਨ ਨਜ਼ਰ ਕਮਜ਼ੋਰ ਹੋਣਾ, ਪੂਰੀ ਨੀਂਦ ਨਾ ਲੈਣਾ ਜਾਂ ਫਿਰ ਜ਼ਿਆਦਾ ਦੇਰ ਕੰਪਿਊਟਰ 'ਤੇ ਕੰਮ ਕਰਨਾ ਹੋ ਸਕਦਾ ਹੈ। ਲੜਕੀਆਂ ਇਸ ਨੂੰ ਲੁਕਾਉਣ ਲਈ ਬਿਊਟੀ ਪ੍ਰਾਡਕਟਸ ਦੀ ਵਰਤੋਂ ਕਰਦੀਆਂ ਹਨ ਜੋ ਸਿਰਫ ਥੋੜ੍ਹੀ ਦੇਰ ਲਈ ਹੀ ਕੰਮ ਕਰਦੇ ਹਨ। ਜੇ ਤੁਸੀਂ ਵੀ ਇਸ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਹ ਘਰੇਲੂ ਨੁਸਖੇ ਤੁਹਾਡੇ ਬਹੁਤ ਕੰਮ ਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...

ਹੋ ਗਿਆ ਹੈ ਗਲਾ ਖਰਾਬ ਤਾਂ ਅਪਣਾਓ ਇਹ ਨੁਸਖੇ

ਟਮਾਟਰ ਦੀ ਪੇਸਟ
- ਇਸ ਪੇਸਟ ਨੂੰ ਤਿਆਰ ਕਰਨ ਲਈ ਕੌਲੀ 'ਚ ਟਮਾਟਰ ਦਾ ਰਸ, ਨਿੰਬੂ ਦਾ ਰਸ, ਵੇਸਣ ਅਤੇ ਹਲਦੀ ਲੈ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਫਿਰ ਇਸ ਪੇਸਟ ਨੂੰ 20 ਮਿੰਟ ਲਈ ਡਾਰਕ ਸਰਕਲ 'ਤੇ ਲਗਾਓ ਅਤੇ ਬਾਅਦ 'ਚ ਧੋ ਲਓ। ਇਸ ਪ੍ਰਕਿਰਿਆ ਨੂੰ ਹਫਤੇ 'ਚ 3 ਵਾਰ ਕਰੋ।

ਪੜ੍ਹੋ ਇਹ ਅਹਿਮ ਖ਼ਬਰ - ਲੋਹੇ ਦੀ ਕੜਾਹੀ ’ਚ ਬਣਾਉਂਦੇ ਹੋ ਇਹ ਚੀਜ਼ਾਂ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ

ਆਲੂ ਦੇ ਸਲਾਈਸ
- ਡਾਰਕ ਸਰਕਲ ਲਈ ਆਲੂ ਦੇ ਸਲਾਈਸ ਬਹੁਤ ਹੀ ਅਸਰਦਾਰ ਅਤੇ ਆਸਾਨ ਉਪਾਅ ਹਨ। ਇਸ ਨੂੰ ਅੱਖਾਂ 'ਤੇ ਰੱਖਣ ਤੋਂ ਪਹਿਲਾਂ ਚਿਹਰੇ ਨੂੰ ਪਾਣੀ ਨਾਲ ਧੋ ਲਓ ਅਤੇ ਬਾਅਦ 'ਚ 20 ਤੋਂ 25 ਮਿੰਟ ਤਕ ਅੱਖਾਂ 'ਤੇ ਰੱਖੋ ਅਤੇ ਬਾਅਦ 'ਚ ਅੱਖਾਂ ਨੂੰ ਸਾਫ ਕਰੋ।

ਪੜ੍ਹੋ ਇਹ ਅਹਿਮ ਖ਼ਬਰ -  Uric Acid ਦਾ ਪੱਧਰ ਵਧਾ ਸਕਦੀਆਂ ਨੇ ਇਹ ਸਬਜ਼ੀਆਂ, ਰਹੋ ਸਾਵਧਾਨ

ਬਾਦਾਮ ਦਾ ਤੇਲ
- ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਬਾਦਾਮ ਦਾ ਤੇਲ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਲਈ ਤੇਲ ਨੂੰ ਕੁਝ ਮਿੰਟਾਂ ਲਈ ਅੱਖਾਂ 'ਤੇ ਲੱਗਾ ਰਹਿਣ ਦਿਓ ਅਤੇ ਬਾਅਦ 'ਚ 10 ਮਿੰਟ ਹਲਕੇ ਹੱਥਾਂ ਨਾਲ ਮਸਾਜ ਕਰੋ।

ਪੜ੍ਹੋ ਇਹ ਅਹਿਮ ਖ਼ਬਰ - ਜੀਭ 'ਤੇ ਜੰਮਦੀ ਹੈ ਚਿੱਟੀ ਪਰਤ ਤਾਂ ਹੋ ਜਾਓ ਸਾਵਧਾਨ! ਹੋ ਸਕਦੀਆਂ ਨੇ ਇਹ ਗੰਭੀਰ ਬਿਮਾਰੀਆਂ

ਗੁਲਾਬ ਜਲ
- ਗੁਲਾਬ ਜਲ ਨਾ ਸਿਰਫ ਚਿਹਰੇ ਨੂੰ ਸਾਫ ਕਰਨ ਲਈ ਹੀ ਨਹੀਂ ਸਗੋਂ ਡਾਰਕ ਸਰਕਲ ਤੋਂ ਰਾਹਤ ਦਿਵਾਉਣ 'ਚ ਵੀ ਮਦਦ ਕਰਦਾ ਹੈ। ਇਸ ਨੂੰ ਵਰਤੋਂ 'ਚ ਲਿਆਉਣ ਲਈ ਗੁਲਾਬ ਜਲ 'ਚ ਭਿਓਂਈ ਹੋਈ ਰੂੰ ਨੂੰ ਅੱਖਾਂ 'ਤੇ 10 ਮਿੰਟ ਲਈ ਰੱਖੋ।

ਪੜ੍ਹੋ ਇਹ ਅਹਿਮ ਖ਼ਬਰ - ਸ਼ਰਾਬ ਹੀ ਨਹੀਂ ਇਨ੍ਹਾਂ ਕਾਰਨਾਂ ਕਰ ਕੇ ਵੀ ਹੋ ਸਕਦੀ ਹੈ Fatty liver ਦੀ ਸਮੱਸਿਆ

ਚਾਹਪੱਤੀ ਦਾ ਪਾਣੀ
- ਚਾਹਪੱਤੀ ਨੂੰ ਪਾਣੀ 'ਚ ਪਾ ਕੇ ਉਬਾਲ ਲਓ। ਫਿਰ ਛਾਣ ਕੇ ਠੰਡਾ ਹੋਣ ਦਿਓ। ਇਸ ਤੋਂ ਬਾਅਦ ਰੂੰ ਨੂੰ ਇਸ 'ਚ ਭਿਓਂ ਕੇ ਡਾਰਕ ਸਰਕਲ 'ਤੇ ਲਗਾਓ। ਫਿਰ ਸਾਫ ਪਾਣੀ ਨਾਲ ਚਿਹਰਾ ਧੋ ਲਓ।

ਸ਼ਹਿਦ ਅਤੇ ਬਾਦਾਮ ਦਾ ਤੇਲ
- ਸ਼ਹਿਦ 'ਚ ਬਾਦਾਮ ਦਾ ਤੇਲ ਚੰਗੀ ਤਰ੍ਹਾਂ ਨਾਲ ਮਿਲਾ ਲਓ। ਇਸ ਨੂੰ ਡਾਰਕ ਸਰਕਲ 'ਤੇ ਪੂਰੀ ਰਾਤ ਲੱਗਾ ਰਹਿਣ ਦਿਓ ਅਤੇ ਸਵੇਰੇ ਪਾਣੀ ਨਾਲ ਧੋ ਲਓ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕੁਝ ਹੀ ਦਿਨਾਂ 'ਚ ਡਾਰਕ ਸਰਕਲ ਹੱਟ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Sunaina

Content Editor

Related News