ਫਲਾਵਰ ਪੌਟ ਡੈਕੋਰੇਸ਼ਨ

12/04/2017 4:55:13 PM

ਜਲੰਧਰ — ਘਰ 'ਚ ਹਰਿਆ-ਭਰਿਆ ਅਤੇ ਸ਼ੁੱਧ 'ਤਤਾਵਰਣ ਰੱਖਣ ਲਈ ਬੂਟੇ ਲਾਉਣਾ ਬਹੁਤ ਜ਼ਰੂਰੀ ਹੈ। ਉਂਝ ਤੁਸੀਂ ਆਪਣੇ-ਆਪਣੇ ਘਰ ਅਤੇ ਆਲੇ-ਦੁਆਲੇ ਦੇ ਘਰਾਂ 'ਚ ਵੱਖ-ਵੱਖ ਫੁੱਲ-ਬੂਟਿਆਂ 'ਤਲੇ ਗਮਲੇ ਲੱਗੇ ਦੇਖੇ ਹੋਣਗੇ। ਇਕ ਤਰ੍ਹਾਂ ਇਹ ਘਰ ਦੀ ਡੈਕੋਰੇਸ਼ਨ 'ਚ ਵੀ ਅਹਿਮ ਕਿਰਦਾਰ ਨਿਭਾਉਂਦੇ ਹਨ। ਤੁਸੀਂ ਇਨ੍ਹਾਂ ਨੂੰ ਘਰ ਦੇ ਗਾਰਡਨ, ਪੌੜੀਆਂ, ਕਾਰਨਰ ਜਾਂ ਛੱਤ 'ਤੇ ਰੱਖ ਸਕਦੇ ਹੋ ਪਰ ਜੇ ਪਲੇਨ ਫਲਾਵਰ ਪੌਟ 'ਤੇ ਥੋੜ੍ਹੀ ਜਿਹੀ ਕ੍ਰੀਏਟੀਵਿਟੀ ਵੀ ਕੀਤੀ ਹੋਵੇ ਤਾਂ ਇਹ ਘਰ ਦੀ ਡੈਕੋਰੇਸ਼ਨ 'ਚ ਵੀ ਅਹਿਮ ਰੋਲ ਨਿਭਾਉਂਦੇ ਹਨ।
ਜੇ ਤੁਸੀਂ ਦਿਨ ਵੇਲੇ ਫ੍ਰੀ ਰਹਿੰਦੇ ਹੋ ਤਾਂ ਅਜਿਹੇ ਕੰਮਾਂ 'ਚ ਆਪਣੀ ਕ੍ਰੀਏਟੀਵਿਟੀ ਦਿਖਾਓ। ਅਜਿਹੇ ਬਹੁਤ ਸਾਰੇ ਨਵੇਂ-ਨਵੇਂ ਆਈਡੀਆਜ਼ ਹਨ, ਜਿਨ੍ਹਾਂ ਨੂੰ ਤੁਸੀਂ ਫਲਾਵਰ ਪੌਟ ਡੈਕੋਰੇਸ਼ਨ 'ਚ ਇਸਤੇਮਾਲ ਕਰ ਸਕਦੇ ਹੋ। ਜ਼ਰੂਰੀ ਨਹੀਂ ਕਿ ਤੁਸੀਂ ਮਿੱਟੀ-ਸੀਮੈਂਟ ਨਾਲ ਬਣੇ ਗਮਲਿਆਂ ਦੀ ਹੀ ਵਰਤੋਂ ਕਰੋ। ਜੇ ਘਰ 'ਚ ਬੇਕਾਰ ਸਾਮਾਨ ਪਿਆ ਹੈ ਤਾਂ ਉਸ ਦੀ ਡੈਕੋਰੇਸ਼ਨ ਕਰਕੇ ਤੁਸੀਂ ਗਮਲਿਆਂ ਦੇ ਰੂਪ 'ਚ ਇਸਤੇਮਾਲ ਕਰ ਸਕਦੇ ਹੋ। 
ਘਰ 'ਚ ਪਏ ਪੁਰਾਣੇ ਲੋਹੇ ਦੇ ਟੀਨ
ਜੇ ਤੁਹਾਡੇ ਘਰ ਦੇ ਕਬਾੜ 'ਚ ਲੋਹੇ ਦੇ ਟੀਨ ਜਾਂ ਬਰਤਨ ਪਏ ਹਨ ਤਾਂ ਉਨ੍ਹਾਂ ਨੂੰ ਪੇਂਟ ਕਰੋ ਅਤੇ ਫਲਾਵਰ ਪੌਟ ਦੇ ਰੂਪ 'ਚ ਇਸਤੇਮਾਲ ਕਰੋ। ਛੋਟੇ ਡੱਬਿਆਂ 'ਚ ਤੁਸੀਂ ਅਜਿਹੇ ਬੂਟੇ ਲਾਓ ਜਿਨ੍ਹਾਂ ਦਾ ਆਕਾਰ ਹੌਲੀ ਰਫਤਾਰ ਨਾਲ ਵਧਦਾ ਹੈ।
ਪੁਰਾਣੇ ਟਾਇਰ
ਪੁਰਾਣੇ ਅਤੇ ਬੇਕਾਰ ਪਏ ਟਾਇਰ ਤੋਂ ਵੀ ਗਮਲਿਆਂ ਦਾ ਕੰਮ ਲਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਤੁਸੀਂ ਇਸ 'ਤੇ ਪੇਂਟ ਕਰਕੇ ਨਿਊ ਲੁਕ ਦਿਓ, ਫਿਰ ਇਸ ਨੂੰ ਅਜਿਹੀ ਥਾਂ 'ਤੇ ਰੱਖੋ, ਜਿਥੇ ਤੁਸੀਂ ਇਸ ਨੂੰ ਪਰਮਾਨੈਂਟ ਰੱਖਣਾ ਚਾਹੁੰਦੇ ਹੋ। ਬਸ ਮਿੱਟੀ ਭਰੋ ਅਤੇ ਲਗਾ ਦਿਓ ਆਪਣਾ ਮਨਪਸੰਦ ਬੂਟਾ।
ਥੀਮ ਪੇਂਟਿੰਗ
ਜੇ ਤੁਸੀਂ ਇਕ ਚੰਗੇ ਪੇਂਟਰ ਹੋ ਤਾਂ ਇਸ 'ਤੇ ਖੂਬਸੂਰਤ ਪੇਂਟਿੰਗ ਵੀ ਕਰ ਸਕਦੇ ਹੋ। ਅਜਿਹੇ ਪੌਟ ਡੈਕੋਰੇਸ਼ਨ ਪੀਸ ਦਾ ਵੀ ਕੰਮ ਕਰਦੇ ਹਨ। ਤੁਸੀਂ ਬਾਜ਼ਾਰ ਤੋਂ ਮਿਲਣ 'ਤਲੇ ਪਲੇਨ ਗਮਲਿਆਂ 'ਤੇ ਹੈਂਡ ਪੇਂਟਿੰਗ ਕਰ ਸਕਦੇ ਹੋ। ਇਨ੍ਹਾਂ 'ਤੇ ਤੁਸੀਂ ਖਾਸ ਥੀਮ ਪੇਂਟਿੰਗ ਵੀ ਕਰ ਸਕਦੇ ਹੋ। ਤੁਸੀਂ ਪਲੇਨ ਗਮਲਿਆਂ 'ਤੇ ਕੁਝ ਪ੍ਰੇਰਨਾਦਾਇਕ ਲਿਖ ਸਕਦੇ ਹੋ। ਅੱਜਕਲ ਥੀਮ ਪੇਂਟਿੰਗ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਬੇਕਾਰ ਬੋਤਲ ਅਤੇ ਪਲਾਸਟਿਕ
ਬੋਤਲ ਅਤੇ ਪਲਾਸਟਿਕ ਦੇ ਸਾਮਾਨ ਨੂੰ ਵੀ ਤੁਸੀਂ ਗਮਲਿਆਂ ਦੇ ਰੂਪ 'ਚ ਇਸਤੇਮਾਲ ਕਰ ਸਕਦੇ ਹੋ। ਜੇ ਬੋਤਲ ਦਾ ਮੂੰਹ ਚੌੜਾ ਨਹੀਂ ਹੈ ਤਾਂ ਇਸ ਨੂੰ ਚਾਕੂ ਦੀ ਮਦਦ ਨਾਲ ਕੱਟ ਲਓ। ਫਿਰ ਇਸ 'ਚ ਮਿੱਟੀ ਭਰੋ ਅਤੇ ਬੂਟਾ ਲਾਓ। ਜੇ ਤੁਸੀਂ ਕਮਰੇ 'ਚ ਸ਼ੋਅ ਪੀਸ 'ਤਂਗ ਫਲਾਵਰ ਪੌਟ ਸਜਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਮਿਰਰ ਜਾਂ ਮਾਰਬਲ ਸਟੋਨ ਨਾਲ ਵੀ ਸਜਾ ਸਕਦੇ ਹੋ।
ਡਿਫਰੈਂਟ ਸ਼ੇਪ ਪੌਟ
ਮਨਪਸੰਦ ਆਕਾਰ 'ਤਲੇ ਗਮਲੇ ਵੀ ਬਹੁਤ ਖੂਬਸੂਰਤ ਲੱਗਦੇ ਹਨ। ਤੁਸੀਂ ਸਕਵੇਅਰ, ਗੋਲ ਅਤੇ ਇਥੋਂ ਤੱਕ ਕਿ ਲੜਕੀ, ਲੜਕੇ ਜਾਂ ਪੰਛੀਆਂ ਦੇ ਆਕਾਰ 'ਤਲੇ ਪੌਟ ਵੀ ਕਾਰਨਰ 'ਚ ਸਜਾ ਸਕਦੇ ਹੋ।


Related News