‘ਪੋਟਲੀ ਬੈਗ’ ਨਾਲ ਪਾਓ ਸੁੰਦਰ ਟ੍ਰੈਡੀਸ਼ਨਲ ਲੁੱਕ
Thursday, Oct 23, 2025 - 11:00 AM (IST)

ਵੈੱਬ ਡੈਸਕ- ਫੈਸਟਿਵ ਸੀਜ਼ਨ ਅਤੇ ਵਿਆਹ ਦੇ ਮੌਸਮ ’ਚ ਜਿੱਥੇ ਹਰ ਕੋਈ ਆਪਣੀ ਲੁਕ ਨੂੰ ਪਰਫੈਕਟ ਬਣਾਉਣ ’ਚ ਜੁਟਿਆ ਹੈ, ਉੱਥੇ ਬਾਲੀਵੁੱਡ ਕਲਾਕਾਰਾਂ ਨੇ ਆਪਣੇ ਰਵਾਇਤੀ ਲੁਕ ’ਚ ਪੋਟਲੀ ਬੈਗਸ ਨੂੰ ਸ਼ਾਮਲ ਕਰ ਇਕ ਨਵਾਂ ਟ੍ਰੈਂਡ ਸੈਟ ਕਰ ਦਿੱਤਾ ਹੈ। ਇਹ ਛੋਟੇ ਜਿਹੇ ਖੂਬਸੂਰਤ ਬੈਗਸ ਨਾ ਸਿਰਫ ਤੁਹਾਡੇ ਆਊਟਫਿਟ ਨੂੰ ਕਲਾਸੀ ਟਚ ਦਿੰਦੇ ਹਨ, ਸਗੋ ਤੁਹਾਡੀ ਪੂਰੀ ਲੁਕ ਨੂੰ ਰਾਇਲ ਅਤੇ ਐਲੀਗੈਂਟ ਵੀ ਬਣਾ ਦਿੰਦੇ ਹਨ। ਜੇਕਰ ਤੁਸੀਂ ਵੀ ਗਲੈਮਰਸ ਆਊਟਫਿਟਸ ਦੇ ਨਾਲ ਕਲਾਸਿਕ ਅਤੇ ਰਾਇਲ ਟਚ ਚਾਹੁੰਦੇ ਹੋ ਤਾਂ ਇਨ੍ਹਾਂ ਅਦਾਕਾਰਾਂ ਤੋਂ ਕਾਫ਼ੀ ਸਿੱਖਣ ਨੂੰ ਮਿਲ ਜਾਵੇਗਾ।
ਆਲੀਆ ਭੱਟ-ਪੇਸਟਲ ਗੋਲਡ ਪੋਟਲੀ ’ਚ ਸਿੰਪਲ ਐਲੀਗੈਂਸ
ਆਲੀਆ ਨੇ ਆਪਣੇ ਹਲਕੇ ਪਿੰਕ ਲਹਿੰਗੇ ਦੇ ਨਾਲ ਗੋਲਡਨ ਪੋਟਲੀ ਬੈਗ ਕੈਰੀ ਕੀਤਾ ਸੀ। ਸਾਫਟ ਐਂਬ੍ਰਾਇਡਰੀ ਵਾਲੀ ਇਸ ਪੋਟਲੀ ਨੇ ਉਨ੍ਹਾਂ ਦੀ ਟ੍ਰੈਡੀਸ਼ਨਲ ਲੁਕ ’ਚ ਨਿਖਾਰ ਲਿਆ ਦਿੱਤਾ।
ਕਿਆਰੀ ਅਡਵਾਨੀ-ਮਿਰਰ ਵਰਕ ਪੋਟਲੀ ਦਾ ਗਲੈਮ ਟਚ
ਕਿਆਰਾ ਦਾ ਪੋਟਲੀ ਗੇਮ ਹਮੇਸ਼ਾ ਆਨ ਪੁਆਇੰਟ ਰਹਿੰਦਾ ਹੈ। ਉਨ੍ਹਾਂ ਨੇ ਹਾਲ ਹੀ ਮਿਰਰ ਵਰਕ ਵਾਲੀ ਸਿਲਵਰ ਪੋਟਲੀ ਕੈਰੀ ਕੀਤੀ, ਜੋ ਉਨ੍ਹਾਂ ਦੇ ਲਹਿੰਗੇ ਨਾਲ ਬਿਲਕੁੱਲ ਮੈਚ ਕਰ ਰਹੀ ਸੀ। ਇਸ ਨੇ ਉਨ੍ਹਾਂ ਦੀ ਪੂਰੀ ਲੁੱਕ ਨੂੰ ਹੋਰ ਵੀ ਫੈਸਟਿਵ ਬਣਾ ਦਿੱਤਾ।
ਸਾਰਾ ਅਲੀ ਖਾਨ-ਕਲਰਫੁਲ ਪੋਟਲੀ ਦਾ ਯੂਥਫੂਲ ਅੰਦਾਜ਼
ਸਾਰਾ ਹਮੇਸ਼ਾ ਆਪਣੀ ਟ੍ਰੈਡੀਸ਼ਨਲ ਲੁਕਸ ’ਚ ਥੋੜ੍ਹਾ ਪਲੇਫੁਲ ਟਚ ਜੋੜਨਾ ਪਸੰਦ ਕਰਦੀ ਹੈ। ਉਨ੍ਹਾਂ ਨੇ ਮਲਟੀਕਲਰ ਪੋਟਲੀ ਬੈਗ ਨੂੰ ਆਪਣੀ ਫਲੋਰਲ ਸਾੜ੍ਹੀ ਨਾਲ ਪੇਅਰ ਕੀਤਾ, ਜਿਸ ਨੂੰ ਉਨ੍ਹਾਂ ਦੀ ਲੁਕ ਯੰਗ ਅਤੇ ਫਨ ਲਗ ਰਹੀ ਸੀ।
ਕਰੀਨਾ ਕਪੂਰ ਖਾਨ-ਰਾਇਲ ਗੋਲਡਨ ਪੋਟਲੀ ਦਾ ਚਾਰਮ
ਕਰੀਨਾ ਨੇ ਆਪਣੀ ਬਨਾਰਸੀ ਸਾੜ੍ਹੀ ਦੇ ਨਾਲ ਗੋਲਡਨ ਜਰੀ ਵਰਕ ਵਾਲੀ ਪੋਟਲੀ ਕੈਰੀ ਕੀਤੀ। ਉਨ੍ਹਾਂ ਦੀ ਇਹ ਚੁਆਇਸ ਰਾਇਲ ਐਲੀਗੈਂਸ ਅਤੇ ਸਿੰਪਲ ਗਲੈਮਰ ਦਾ ਪਰਫੈਕਟ ਕੰਬੀਨੇਸ਼ਨ ਸੀ।
ਸ਼ਿਲਪਾ ਸ਼ੈੱਟੀ-ਮੋਤੀ ਵਰਕ ਪੋਟਲੀ ਤੋਂ ਪੂਰੀ ਹੋਈ ਟ੍ਰੈਡੀਸ਼ਨਲ ਲੁਕ
ਸ਼ਿਲਪਾ ਨੇ ਵ੍ਹਾਈਟ ਅਤੇ ਗੋਲਡਨ ਕੰਬੀਨੇਸ਼ਨ ’ਚ ਮੋਤੀ ਜੜਿਤ ਪੋਟਲੀ ਦੇ ਨਾਲ ਆਪਣੀ ਸਾੜ੍ਹੀ ਲੁਕ ਨੂੰ ਕੰਪਲੀਟ ਕੀਤਾ। ਉਨ੍ਹਾਂ ਦੀ ਇਹ ਲੁੱਕ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਈ।
ਸਟਾਈਲ ਟਿਪ
ਜੇਕਰ ਤੁਸੀਂ ਦੀਵਾਲੀ, ਵਿਆਹ ਜਾਂ ਫੈਸਟਿਵ ਪਾਰਟੀ ’ਚ ਜਾ ਰਹੇ ਹੋ, ਤਾਂ ਆਪਣੇ ਆਊਟਫਿਟ ਦੇ ਕਲਰ ਨਾਲ ਮੈਚ ਕਰਦੀ ਐਬਾਏਡਰੀ ਜਾਂ ਮਿਰਰ ਵਰਕ ਪੋਟਲੀ ਜ਼ਰੂਰ ਕੈਰੀ ਕਰੋ। ਇਹ ਛੋਟੀ ਜਿਹੀ ਐਕਸੈਸਰੀ ਤੁਹਾਡੀ ਪੂਰੀ ਲੁੱਕ ਨੂੰ ਤੁਰੰਤ ਗਲੈਮਰਸ ਬਣਾ ਦੇਵੇਗੀ। ਇਹ ਮਾਡਰਨ ਅਤੇ ਟ੍ਰੈਡੀਸ਼ਨਲ ਦੋਵੇਂ ਲੁੱਕ ’ਚ ਫਿੱਟ ਰਹਿੰਦੀ ਹੈ।