ਗਰਭ ਅਵਸਥਾ ''ਚ ਇਨ੍ਹਾਂ ਚੀਜ਼ਾਂ ਨਾਲ ਚਿਹਰੇ ''ਤੇ ਨਹੀਂ ਪੈਣਗੇ ਦਾਗ-ਧੱਬੇ

12/12/2018 12:37:46 PM

ਨਵੀਂ ਦਿੱਲੀ— ਗਰਭ ਅਵਸਥਾ ਦੌਰਾਨ ਔਰਤਾਂ ਨੂੰ ਸਿਹਤ ਦੇ ਨਾਲ-ਨਾਲ ਬਿਊਟੀ ਕੇਅਰ ਦੀ ਵੀ ਬਹੁਤ ਜ਼ਰੂਰਤ ਪੈਂਦੀ ਹੈ। ਇਸ ਸਮੇਂ ਛਾਈਆਂ, ਝੁਰੜੀਆਂ, ਚਮੜੀ ਦਾ ਰੁਖਾਪਨ, ਡਲਨੈੱਸ ਆਦਿ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਆਉਣ ਲੱਗਦੀਆਂ ਹਨ। ਜੇਕਰ ਇਨ੍ਹਾਂ ਸਮੱਸਿਆਵਾਂ ਦੀ ਅਨਦੇਖੀ ਕੀਤੀ ਜਾਵੇ ਤਾਂ ਗਰਭ ਅਵਸਥਾ ਅਤੇ ਡਿਲੀਵਰੀ ਦੇ ਬਾਅਦ ਵੀ ਚਮੜੀ ਕੁਦਰਤੀ ਨਿਖਾਰ ਗੁਆ ਦਿੰਦੀ ਹੈ, ਜਿਸ ਨਾਲ ਉਮਰ ਤੋਂ ਪਹਿਲਾਂ ਚਿਹਰੇ 'ਤੇ ਬੁਢਾਪਾ ਆਉਣ ਲੱਗਦਾ ਹੈ। ਅਜਿਹੇ 'ਚ ਹਰ ਮਹੀਨੇ ਪਾਰਲਰ ਵੀ ਨਹੀਂ ਜਾਇਆ ਜਾ ਸਕਦਾ। ਜੇਕਰ ਘਰ 'ਤੇ ਖੁਦ ਹੀ ਛੋਟੇ-ਛੋਟੇ ਸਕਿਨ ਟ੍ਰੀਟਮੈਂਟ ਕੀਤੇ ਜਾਣ ਤਾਂ ਹੈਲਦੀ ਪ੍ਰੈਗਨੈਂਸੀ ਦੇ ਨਾਲ-ਨਾਲ ਤੁਹਾਡੀ ਖੂਬਸੂਰਤੀ ਵੀ ਬਰਕਰਾਰ ਰਹੇਗੀ। ਆਓ ਜਾਣਦੇ ਹਾਂ ਕੁਝ ਆਸਾਨ ਅਤੇ ਘਰੇਲੂ ਟ੍ਰੀਟਮੈਂਟ ਜੋ ਤੁਹਾਡੇ ਕੰਮ ਆ ਸਕਦੇ ਹਨ।
 

— ਦਹੀਂ ਅਤੇ ਹਲਦੀ 
ਹਰ ਘਰ 'ਚ 2 ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਇਸ ਦਾ ਇਸਤੇਮਾਲ ਕਰਨ ਨਾਲ ਵੀ ਕੋਈ ਦਿੱਕਤ ਨਹੀਂ ਆਉਂਦੀ। ਦਹੀਂ 'ਚ ਥੋੜ੍ਹੀ ਜਿਹੀ ਹਲਦੀ ਦਾ ਪਾਊਡਰ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ 'ਤੇ ਦਾਗ-ਧੱਬਿਆਂ 'ਤੇ 20 ਮਿੰਟ ਲਈ ਲਗਾਓ। ਬਾਅਦ 'ਚ ਹਲਕੇ ਹੱਥਾਂ ਨਾਲ ਮਸਾਜ ਕਰਦੇ ਹੋਏ ਪਾਣੀ ਨਾਲ ਸਾਫ ਕਰ ਲਓ। ਹਫਤੇ 'ਚ 3-4 ਵਾਰ ਇਸ ਦਾ ਇਸਤੇਮਾਲ ਕਰ ਸਕਦੇ ਹੋ। 
 

— ਸ਼ਹਿਦ ਅਤੇ ਨਿੰਬੂ 
ਸ਼ਹਿਦ ਦੇ ਕੁਦਰਤੀ ਐਂਟੀ-ਸੈਪਟਿਕ ਗੁਣ ਚਮੜੀ ਨੂੰ ਹਰ ਤਰ੍ਹਾਂ ਦੀ ਇਨਫੈਕਸ਼ਨ ਤੋਂ ਬਚਾ ਕੇ ਰੱਖਦੇ ਹਨ। ਨਿੰਬੂ ਡੈੱਡ ਸਕਿਨ ਸੈੱਲਸ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੈ। ਸ਼ਹਿਦ 'ਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ 30 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ। ਇਸ ਨਾਲ ਹੱਥਾਂ-ਪੈਰਾਂ 'ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
 

— ਬਾਦਾਮ ਅਤੇ ਚੌਲਾਂ ਦਾ ਆਟਾ 
ਚਮੜੀ ਤੋਂ ਡੈੱਡ ਸੈੱਲਸ ਨੂੰ ਹਟਾਉਣ ਲਈ ਸਕਰਬਿੰਗ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਪ੍ਰੈਗਨੈਂਸੀ 'ਚ ਰੈਡੀਮੇਡ ਕ੍ਰੀਮ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਿਊਟੀ ਪ੍ਰਾਡਕਟਸ 'ਚ ਮੌਜੂਦ ਕੈਮੀਕਲਸ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਬਾਦਾਮ ਹੀ ਨਹੀਂ, ਦਹੀਂ ਅਤੇ ਚੌਲਾਂ ਦਾ ਆਟਾ ਤੁਹਾਡੀ ਮਦਦ ਕਰ ਸਕਦਾ ਹੈ। ਇਨ੍ਹਾਂ ਤਿੰਨਾਂ ਨੂੰ ਮਿਲਾ ਕੇ ਪੈਸਟ ਬਣਾ ਕੇ ਲਗਾਓ ਅਤੇ 15 ਮਿੰਟ ਚਿਹਰੇ 'ਤੇ ਲਗਾ ਕੇ ਹਲਕਾ ਸੁਕ ਜਾਣ ਦੇ ਬਾਅਦ 2 ਮਿੰਟ ਲਈ ਸਕਰਬਿੰਗ ਕਰੋ। ਬਾਅਦ 'ਚ ਤਾਜ਼ੇ ਪਾਣੀ ਨਾਲ ਧੋ ਲਓ। 
 

— ਜੈਤੂਨ ਦਾ ਤੇਲ 
ਗਰਭ ਅਵਸਥਾ ਦੌਰਾਨ ਚਮੜੀ 'ਤੇ ਪਏ ਦਾਗ-ਧੱਬੇ ਅਤੇ ਝੁਰੜੀਆਂ ਡਿਲੀਵਰੀ ਦੇ ਕੁਝ ਸਮੇਂ ਬਾਅਦ ਫਿੱਕੇ ਪੈ ਜਾਂਦੇ ਹਨ ਪਰ ਜਾਂਦੇ ਨਹੀਂ ਹਨ। ਜੇਕਰ ਪਹਿਲਾਂ ਤੋਂ ਹੀ ਸਕਿਨ ਕੇਅਰ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਡਲਨੈੱਸ ਜ਼ਿਆਦਾ ਵਧ ਜਾਂਦੀ ਹੈ। ਰੋਜ਼ਾਨਾ ਜੈਤੂਨ ਦੇ ਤੇਲ ਨਾਲ ਚਿਹਰੇ, ਹੱਥਾਂ-ਪੈਰਾਂ ਦੀ ਮਸਾਜ਼ ਕਰੋ। ਇਸ ਨਾਲ ਪੇਟ ਦੀ ਮਸਾਜ ਕਰਨ ਨਾਲ ਵੀ ਸਟ੍ਰੈੱਚ ਮਾਕਸ ਦੂਰ ਹੋ ਜਾਂਦੇ ਹਨ।

Neha Meniya

This news is Content Editor Neha Meniya