ਇਨ੍ਹਾਂ ਢੰਗਾਂ ਨਾਲ ਖਤਮ ਕਰੋ ਪਰਿਵਾਰ ਦੇ ਝਗੜੇ, ਜ਼ਿੰਦਗੀ ਬਣ ਜਾਵੇਗੀ ਸਵਰਗ

Wednesday, Oct 09, 2024 - 12:41 PM (IST)

ਵੈੱਬ ਡੈਸਕ - ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਰਿਸ਼ਤਿਆਂ ’ਚ ਮਿਠਾਸ ਬਣੀ ਰਹੇ ਤੇ ਸਾਰੀ ਕੁੜੱਤਣ ਇਕਦਮ ਦੂਰ ਹੋ ਜਾਵੇ ਤਾਂ ਤੁਹਾਨੂੰ ਖੁਦ ’ਚ ਸੁਧਾਰ ਕਰਨਾ ਪਵੇਗਾ। ਇਸ ਦੇ ਨਾਲ ਹੀ ਤੁਹਾਨੂੰ ਕੁਝ ਜ਼ਰੂਰੀ ਚੀਜ਼ਾਂ ਵੀ ਧਿਆਨ ’ਚ ਰੱਖਣੀਆਂ ਪੈਣਗੀਆਂ। ਇਨ੍ਹਾਂ ’ਚ ਪਹਿਲੀ ਚੀਜ਼- ਪਰਿਵਾਰ, ਦੋਸਤ ਤੇ ਰਿਸ਼ਤੇਦਾਰਾਂ ਦੇ ਲਈ ਸਮਾਂ ਕੱਢਣਾ ਹੈ। ਜੇਕਰ ਤੁਸੀਂ ਆਪਣੇ ਰਿਸ਼ਤੇ ਨੂੰ ਭਰਪੂਰ ਸਮਾਂ ਦਿਓਗੇ ਤਾਂ ਤੁਹਾਡੀ ਅੱਧੀ ਪ੍ਰੇਸ਼ਾਨੀ ਤਾਂ ਉਂਝ ਹੀ ਦੂਰ ਹੋ ਜਾਵੇਗੀ। ਆਓ ਜਾਣਦੇ ਹਾਂ ਕਿ ਪਰਿਵਾਰ ਦੇ ਝਗੜਿਆਂ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ। ਜੇਕਰ ਤੁਹਾਨੂੰ ਇਕੱਲੇ ਖਾਣਾ ਖਾਣ ਦੀ ਆਦਤ ਹੈ ਤਾਂ ਇਸ ਆਦਤ ਨੂੰ ਛੱਡ ਦਿਓ। ਆਪਣੇ ਪਰਿਵਾਰ ’ਚ ਸਾਰਿਆਂ ਨਾਲ ਬੈਠ ਕੇ ਖਾਣਾ ਖਾਓ। ਪਰਿਵਾਰ ’ਚ ਇਕੱਠੇ ਬੈਠ ਕੇ ਖਾਣਾ ਖਾਣ ਨਾਲ ਸਬੰਧਾਂ ’ਚ ਆਈ ਖਟਾਸ ਦੂਰ ਹੁੰਦੀ ਹੈ ਤੇ ਆਪਸੀ ਪਿਆਰ ਵਧਦਾ ਹੈ। ਇਸ ਨਾਲ ਪਰਿਵਾਰ ’ਚ ਖੁਸ਼ਹਾਲੀ ਆਉਂਦੀ ਹੈ।PunjabKesariਪਰਿਵਾਰ ਨੂੰ ਸਮਾਂ ਦੇਣਾ ਬੇਹੱਦ ਜ਼ਰੂਰੀ ਹੈ। ਅਸੀਂ ਜਿਸ ਤਰ੍ਹਾਂ ਦੀ ਜੀਵਨਸ਼ੈਲੀ ’ਚ ਢੱਲਦੇ ਜਾ ਰਹੇ ਹਾਂ, ਸਾਡੇ ਕੋਲ ਪੈਸਾ ਤਾਂ ਹੈ ਪਰ ਪਰਿਵਾਰ ਦੇ ਲਈ ਸਮਾਂ ਨਹੀਂ ਹੈ। ਇਸ ਦੇ ਕਾਰਨ ਕਈ ਵਾਰ ਪਰਿਵਾਰ ਟੁੱਟਣ ਦੀ ਕਗਾਰ 'ਤੇ ਆ ਜਾਂਦਾ ਹੈ। ਤੁਹਾਨੂੰ ਆਪਣੇ ਪਰਿਵਾਰ, ਬੱਚਿਆਂ ਤੇ ਪਤਨੀ ਦੇ ਨਾਲ ਹਫਤੇ ’ਚ ਇਕ ਵਾਰ ਘਰ ਤੋਂ ਬਾਹਰ ਘੁੰਮਣ ਜ਼ਰੂਰ ਜਾਣਾ ਚਾਹੀਦਾ ਹੈ। ਜੇਕਰ ਤੁਹਾਡਾ ਜ਼ਿਆਦਾਤਰ ਸਮਾਂ ਦਫਤਰ ’ਚ ਲੰਘਦਾ ਹੈ ਤੇ ਉਸ ਤੋਂ ਬਾਅਦ ਘਰ ਜਾ ਕੇ ਤੁਸੀਂ ਤਣਾਅ ’ਚ ਰਹਿੰਦੇ ਹੋ ਤਾਂ ਇਸ ਗੱਲ ਨੂੰ ਪਰਿਵਾਰ ਦੇ ਸਾਹਮਣੇ ਬਿਲਕੁਲ ਜ਼ਾਹਿਰ ਨਾ ਕਰੋ। ਤੁਸੀਂ ਕਿੰਨਾਂ ਵੀ ਬਿਜ਼ੀ ਰਹੋ ਪਰ ਆਪਣੇ ਬੱਚਿਆਂ ਦੇ ਲਈ ਸਮਾਂ ਜ਼ਰੂਰ ਕੱਢੋ ਤੇ ਉਨ੍ਹਾਂ ਦੀਆਂ ਖੇਡਾਂ ’ਚ ਹਿੱਸਾ ਲਓ। ਇਸ ਨਾਲ ਤੁਹਾਡੇ ਦਫਤਰ ਤੇ ਕੰਮ ਦਾ ਤਣਾਅ ਤਾਂ ਘਟੇਗਾ ਹੀ, ਪਰਿਵਾਰ ’ਚ ਵੀ ਖੁਸ਼ੀ ਦਾ ਮਾਹੌਲ ਬਣੇਗਾ।

ਬਦਲਦੀ ਜੀਵਨਸ਼ੈਲੀ ਤੇ ਭੱਜਦੌੜ ਭਰੀ ਜ਼ਿੰਦਗੀ ਦੇ ਕਾਰਨ ਅਕਸਰ ਪਰਿਵਾਰ ’ਚ ਝਗੜੇ ਹੋਣ ਲੱਗਦੇ ਹਨ। ਇਹ ਝਗੜੇ ਛੋਟੀਆਂ-ਛੋਟੀਆਂ ਗੱਲਾਂ 'ਤੇ ਹੁੰਦੇ ਹਨ। ਤੁਸੀਂ ਇਨ੍ਹਾਂ ਝਗੜਿਆਂ ਨੂੰ ਦੂਰ ਰੱਖਣਾ ਚਾਹੁੰਦੇ ਹੋ ਤਾਂ ਪਤਨੀ ਤੇ ਬੱਚਿਆਂ 'ਤੇ ਆਪਣਾ ਤਣਾਅ ਨਾ ਦਿਖਾਓ। ਤੁਸੀਂ ਕਿੰਨੇ ਵੀ ਪ੍ਰੇਸ਼ਾਨ ਹੋਵੋ, ਬੱਚਿਆਂ ਤੇ ਪਰਿਵਾਰ ਦੇ ਨਾਲ ਸੰਜਮ ਤੇ ਪਿਆਰ ਨਾਲ ਰਹੋ। ਇਸ ਨਾਲ ਪਰਿਵਾਰ ’ਚ ਖੁਸ਼ਹਾਲੀ ਬਣੀ ਰਹੇਗੀ।


 


Sunaina

Content Editor

Related News