ਔਰਤਾਂ ਨੂੰ ਰਾਇਲ ਲੁੱਕ ਦੇ ਰਹੇ ਕਢਾਈ ਵਾਲੇ ਗਰਮ ਸੂਟ

Monday, Nov 18, 2024 - 05:25 AM (IST)

ਔਰਤਾਂ ਨੂੰ ਰਾਇਲ ਲੁੱਕ ਦੇ ਰਹੇ ਕਢਾਈ ਵਾਲੇ ਗਰਮ ਸੂਟ

ਵੈੱਬ ਡੈਸਕ - ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਜਿਹੇ ’ਚ ਔਰਤਾਂ ਨੂੰ ਇੰਡੀਅਨ ਡ੍ਰੈੱਸ ’ਚ ਸਭ ਤੋਂ ਜ਼ਿਆਦਾ ਗਰਮ ਸੂਟ ਪਹਿਨੇ ਵੇਖਿਆ ਜਾ ਸਕਦਾ ਹੈ। ਔਰਤਾਂ ਕਈ ਤਰ੍ਹਾਂ ਦੇ ਗਰਮ ਸੂਟ ਪਹਿਨਣਾ ਪਸੰਦ ਕਰਦੀਆਂ ਹਨ, ਜਿਨ੍ਹਾਂ ’ਚ ਸਭ ਤੋਂ ਜ਼ਿਆਦਾ ਔਰਤਾਂ ਨੂੰ ਕਢਾਈ ਵਾਲੇ ਗਰਮ ਸੂਟ ਪਹਿਨੇ ਵੇਖਿਆ ਜਾ ਸਕਦਾ ਹੈ। ਕਢਾਈ ਵਾਲੇ ਗਰਮ ਸੂਟ ਔਰਤਾਂ ਨੂੰ ਕਾਫ਼ੀ ਰਾਇਲ ਅਤੇ ਕਲਾਸੀ ਲੁਕ ਦਿੰਦੇ ਹਨ। ਔਰਤਾਂ ਇਨ੍ਹਾਂ ਨੂੰ ਪਾਰਟੀ, ਫੰਕਸ਼ਨ, ਵਿਆਹ ਅਤੇ ਹੋਰ ਖਾਸ ਮੌਕਿਆਂ ’ਤੇ ਵੀ ਪਹਿਨ ਸਕਦੀਆਂ ਹਨ। ਇਹ ਪਹਿਨਣ ’ਚ ਕਾਫ਼ੀ ਕੰਫਰਟੇਬਲ ਅਤੇ ਅਟਰੈਕਟਿਵ ਦਿਸਦੇ ਹਨ। ਇਨ੍ਹਾਂ ’ਚ ਔਰਤਾਂ ਨੂੰ ਸਿੰਪਲ ਲੁਕ ਵੀ ਮਿਲਦੀ ਹੈ।

ਪੜ੍ਹੋ ਇਹ ਵੀ ਖਬਰ - ਮੈਨੀਕਿਓਰ ਕਰਵਾਉਣ ਵਾਲੀਆਂ ਔਰਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ ਗੰਭੀਰ ਬਿਮਾਰੀ

PunjabKesari

ਕਢਾਈ ਵਾਲੇ ਗਰਮ ਸੂਟਾਂ ਦੀ ਖਾਸੀਅਤ ਇਹ ਹੈ ਕਿ ਇਹ ਜ਼ਿਆਦਾ ਮੋਟੇ ਨਾ ਹੁੰਦੇ ਹੋਏ ਵੀ ਸਰਦੀਆਂ ’ਚ ਬੈਸਟ ਰਹਿੰਦੇ ਹਨ ਅਤੇ ਸਰੀਰ ਨੂੰ ਗਰਮ ਰੱਖਦੇ ਹਨ। ਇਸ ਦੇ ਨਾਲ ਦੁਪੱਟਾ ਕਾਫ਼ੀ ਵੱਡਾ ਅਤੇ ਸ਼ਾਲ ਵਰਗਾ ਹੁੰਦਾ ਹੈ, ਜਿਸ ਨੂੰ ਔਰਤਾਂ ਚਾਹੁਣ ਤਾਂ ਦੁਪੱਟੇ ਜਾਂ ਫਿਰ ਸ਼ਾਲ ਵਾਂਗ ਵੀ ਪਹਿਨ ਸਕਦੀਆਂ ਹਨ। ਇਨ੍ਹਾਂ ਗਰਮ ਸੂਟਾਂ ’ਤੇ ਧਾਗੇ ਜਾਂ ਮੈਟਲ ਨਾਲ ਕਢਾਈ ਕੀਤੀ ਜਾਂਦੀ ਹੈ। ਕਢਾਈ ’ਚ ਵੇਲ-ਪੱਤੀਆਂ, ਬੂਟੇ, ਫੁੱਲ ਅਤੇ ਮੋਰ ਆਦਿ ਬਣਾਏ ਜਾਂਦੇ ਹਨ, ਜੋ ਕਿ ਸੂਟ ਨੂੰ ਕਾਫ਼ੀ ਅਟਰੈਕਟਿਵ ਬਣਾਉਂਦੇ ਹਨ। ਪਿਛਲੇ ਕੁਝ ਸਾਲਾਂ ਤੋਂ ਕਢਾਈ ਵਾਲੇ ਸੂਟ ਕਾਫ਼ੀ ਟ੍ਰੈਂਡ ’ਚ ਹਨ। ਇਨ੍ਹੀਂ ਦਿਨੀਂ ਮਾਰਕੀਟ ’ਚ ਕਈ ਤਰ੍ਹਾਂ ਦੀ ਕਢਾਈ ਵਾਲੇ ਸੂਟ ਉਪਲੱਬਧ ਹਨ, ਜਿਨ੍ਹਾਂ ਨੂੰ ਔਰਤਾਂ ਬੜੀ ਖੁਸ਼ੀ ਨਾਲ ਖਰੀਦ ਰਹੀਆਂ ਹਨ।

ਪੜ੍ਹੋ ਇਹ ਵੀ ਖਬਰ - ਹੋਰ ਨਿਖਾਰੋ ਆਪਣੀ ਸੁੰਦਰਤਾ, ਇਨ੍ਹਾਂ ਟਿਪਸ ਸਦਕਾ ਚਮਕਦਾਰ ਬਣੇਗੀ ਸਕਿਨ

ਜ਼ਿਆਦਾਤਰ ਔਰਤਾਂ ਨੂੰ ਬਲੈਕ, ਵ੍ਹਾਈਟ, ਪਿੰਕ, ਰੈੱਡ, ਮੈਰੂਨ ਅਤੇ ਯੈਲੋ ਕਲਰ ’ਚ ਕਢਾਈ ਵਾਲੇ ਸੂਟ ਪਸੰਦ ਆ ਰਹੇ ਹਨ। ਮਾਰਕੀਟ ’ਚ ਸੀਤੇ ਅਤੇ ਅਣਸੀਤੇ ਦੋਵਾਂ ਤਰ੍ਹਾਂ ਦੇ ਕਢਾਈ ਵਾਲੇ ਗਰਮ ਸੂਟ ਉਪਲੱਬਧ ਹਨ, ਜਿਨ੍ਹਾਂ ’ਚ ਔਰਤਾਂ ਨੂੰ ਸਲਵਾਰ ਸੂਟ, ਪਲਾਜੋ ਸੂਟ ਅਤੇ ਪਲੇਅਰ ਸੂਟ ਪਹਿਨੇ ਵੇਖਿਆ ਜਾ ਸਕਦਾ ਹੈ। ਉੱਥੇ ਹੀ, ਕਈ ਔਰਤਾਂ ਅਣਸੀਤੇ ਸੂਟ ਦਾ ਕੱਪੜਾ ਲੈ ਕੇ ਵੀ ਖੁਦ ਲਈ ਆਪਣੀ ਪਸੰਦ ਅਨੁਸਾਰ ਸੂਟ ਸਿਲਵਾ ਰਹੀਆਂ ਹਨ। ਇਨ੍ਹਾਂ ਸੂਟਾਂ ’ਚ ਕੁੜਤੇ ਦੀ ਨੈੱਕ, ਬਾਜੂ ਅਤੇ ਘੇਰੇ ’ਤੇ ਕਢਾਈ ਕੀਤੀ ਗਈ ਹੁੰਦੀ ਹੈ। ਕਈ ਸੂਟਾਂ ’ਚ ਸਲਵਾਰ ਦੇ ਬਾਟਮ ਜਾਂ ਪਲਾਜੋ ਦੇ ਬਾਟਮ ’ਚ ਵੀ ਕਢਾਈ ਕੀਤੀ ਗਈ ਹੁੰਦੀ ਹੈ। ਕਢਾਈ ਵਾਲੇ ਗਰਮ ਸੂਟਾਂ ਦੇ ਦੁਪੱਟਿਆਂ ਦੇ ਚਾਰੇ ਪਾਸੇ ਵੀ ਕਢਾਈ ਕੀਤੀ ਗਈ ਹੁੰਦੀ ਹੈ। ਕਈ ਹੈਵੀ ਗਰਮ ਸੂਟਾਂ ਦੇ ਪੂਰੇ ਦੁਪੱਟੇ ’ਤੇ ਕਢਾਈ ਕੀਤੀ ਗਈ ਹੁੰਦੀ ਹੈ, ਜੋ ਕਿ ਉਨ੍ਹਾਂ ਨੂੰ ਕਾਫ਼ੀ ਅਟਰੈਕਟਿਵ ਅਤੇ ਹੈਵੀ ਬਣਾਉਂਦੀ ਹੈ।  

ਪੜ੍ਹੋ ਇਹ ਵੀ ਖਬਰ - Makeup ਕਰਨ ਉਪਰੰਤ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਸਕਿਨ ’ਤੇ ਹੋਵੇਗਾ ਬੁਰਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Sunaina

Content Editor

Related News