ਚਾਹ ਨਾਲ ਰੋਟੀ ਖਾਣ ''ਤੇ ਹੁੰਦਾ ਹੈ ਸਿਹਤ ਨੂੰ ਨੁਕਸਾਨ

05/29/2017 4:41:31 PM

ਜਲੰਧਰ— ਅਕਸਰ ਬਿੱਜੀ ਅਨੁਸੂਚੀ ਕਾਰਨ ਅਸੀਂ ਆਪਣੇ ਨਾਸ਼ਤੇ ''ਚ ਕੁਝ ਅਜਿਹਾ ਖਾ ਲੈਂਦੇ ਹਾਂ ਜੋ ਸਾਡੀ ਸਿਹਤ ''ਤੇ ਬੁਰਾ ਅਸਰ ਪਾਉਂਦਾ ਹੈ। ਇਸ ਭੱਜ-ਦੌੜ ਭਰੀ ਜਿੰਦਗੀ ''ਚ ਸਭ ਤੋਂ ਜ਼ਿਆਦਾ ਨਜ਼ਰ ਅੰਦਾਜ਼ ਅਸੀਂ ਆਪਣੀ ਸਿਹਤ ਨੂੰ ਕਰਦੇ ਹਾਂ। ਜਦਕਿ ਸਾਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਲੋੜ ਜ਼ਿਆਦਾ ਹੈ। ਇਕ ਕਹਾਵਤ ਮੁਤਾਬਕ ''ਸਿਹਤਮੰਦ ਸਰੀਰ ''ਚ ਸਿਹਤਮੰਦ ਦਿਮਾਗ ਹੁੰਦਾ ਹੈ''। 
ਅਕਸਰ ਅਸੀਂ ਜਲਦਬਾਜੀ ''ਚ ਸਵੇਰੇ ਚਾਹ ਨਾਲ ਰੋਟੀ ਖਾਂਦੇ ਹਾਂ। ਜੋ ਸਾਡੀ ਸਿਹਤ ਲਈ ਸਹੀ ਨਹੀਂ ਹੈ। ਚਾਹ ਨਾਲ ਰੋਟੀ ਖਾਣਾ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚਾਹ ਨਾਲ ਰੋਟੀ ਖਾਣਾ ਕਿਸ ਤਰ੍ਹਾਂ ਸਿਹਤ ਲਈ ਸਹੀ ਨਹੀ ਹੈ।
1. ਸਾਨੂੰ ਸਵੇਰੇ ਨਾਸ਼ਤੇ ''ਚ ਅਜਿਹਾ ਭੋਜਨ ਖਾਣਾ ਚਾਹੀਦਾ ਹੈ ਜਿਸ ਨਾਲ ਪੂਰਾ ਦਿਨ ਸਰੀਰ ਨੂੰ ਊਰਜਾ ਮਿਲ ਸਕੇ। ਇਸ ਭੋਜਨ ''ਚ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਭਰਪੂਰ ਮਾਤਰਾ ''ਚ ਹੋਣੇ ਚਾਹੀਦੇ ਹਨ। ਪਰ ਚਾਹ ਨਾਲ ਰੋਟੀ ਖਾਣ ''ਤੇ ਸਰੀਰ ਨੂੰ ਕੈਲਸ਼ੀਅਮ, ਆਇਰਨ ਅਤੇ ਕਾਰਬੋਹਾਈਡ੍ਰੇਟਸ ਕੁਝ ਵੀ ਨਹੀਂ ਮਿਲ ਪਾਉਂਦਾ।
2. ਇਸ ਦੇ ਇਲਾਵਾ ਕੈਫੀਨ ਯੁਕਤ ਚਾਹ ਪੀ ਕੇ ਦਿਨ ਦੀ ਸ਼ੁਰੂਆਤ ਕਰਨਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਉਂਝ ਵੀ ਕਿਸੇ ਵੀ ਖਾਣੇ ਨਾਲ ਚਾਹ ਪੀਣਾ ਸਹੀ ਨਹੀਂ ਹੁੰਦਾ ਕਿਉਂਕਿ ਚਾਹ ਨਾਲ ਰੋਟੀ ਖਾਣ ''ਤੇ ਆਇਰਨ ਮਤਲਬ ਕੈਲਸ਼ੀਅਮ ਨੂੰ ਸਰੀਰ ਸੋਖ ਨਹੀਂ ਪਾਉਂਦਾ। ਜਿਸ ਕਾਰਨ ਇਸ ਤਰ੍ਹਾਂ ਦੇ ਨਾਸ਼ਤੇ ਨਾਲ ਸਰੀਰ ਨੂੰ ਪੋਸ਼ਣ ਸਹੀ ਤਰੀਕੇ ਨਾਲ ਨਹੀਂ ਮਿਲ ਪਾਉਂਦਾ।