ਨਾਸ਼ਤੇ ਵਿਚ ਬਣਾ ਕੇ ਖਾਓ ਟੇਸਟੀ ਅਤੇ ਹੈਲਦੀ Lentil tabbouleh

07/21/2017 4:03:19 PM

ਨਵੀਂ ਦਿੱਲੀ— ਬਦਲਦੇ ਲਾਈਫਸਟਾਈਲ ਵਿਚ ਹਰ ਕੋਈ ਸਿਹਤਮੰਦ ਖਾਣਾ ਹੀ ਪਸੰਦ ਕਰਦਾ ਹੈ। ਨਾਸ਼ਤਾ ਹੋਵੇ ਜਾਂ ਕਦੀਂ ਵੀ ਪਿਕਨਿਕ 'ਤੇ ਜਾਣਾ ਹੋਵੇ , ਲੋਕ ਲਾਈਟ ਖਾਣਾ ਹੀ ਪਸੰਦ ਕਰਦੇ ਹਨ। ਹਲਕੇ ਖਾਣੇ ਨਾਲ ਹੈਲਦੀ ਡਾਈਟ ਲੈਣੀ ਤਾਂ ਸੱਭ ਤੋਂ ਚੰਗਾ ਸੁਝਾਅ ਹੈ, ਜੇ ਤੁਸੀਂ ਵੀ ਕਿਸੇ ਪਿਕਨਿਕ ਪਲੇਸ ਜਾਂ ਫਿਰ ਨਾਸ਼ਤੇ ਲਈ ਜਾ ਰਹੇ ਹੋ ਤਾਂ ਇਸ ਵਾਰ ਸਲਾਦ ਵਿਚ ਮਸੂਰ ਦਾਲ ਨਾਲ ਬਣਿਆ ਸਲਾਦ ਖਾਓ। ਇਹ ਹੈਲਦੀ ਅਤੇ ਟੇਸਟੀ ਹੈ। ਜੇ ਬ੍ਰੇਕਫਾਸਟ ਵਿਚ ਇਸ ਨੂੰ ਖਾਵੋਗੇ ਤਾਂ ਪੂਰਾ ਦਿਨ ਤਾਜ਼ਗੀ ਨਾਲ ਭਰੇ ਰਹੋਗੇ। ਆਓ ਜਾਣਦੇ ਹਾਂ ਮਸੂਰ ਦਾਲ ਦਾ ਸਲਾਦ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- 200 ਗ੍ਰਾਮ ਮਸੂਰ ਦਾਲ
- 1 ਪਿਆਜ
- 200 ਗ੍ਰਾਮ ਪੱਕਿਆ ਹੋਇਆ ਚੈਰੀ ਟਮਾਟਰ
- 1 ਗੁੱਛਾ ਚਪੱਟੀ ਪੱਤੀਆਂ ਅਜਵਾਈਨ
ਬਣਾਉਣ ਦੀ ਵਿਧੀ
1. 200 ਗ੍ਰਾਮ ਦਾਲ ਨੂੰ ਨਮਕ ਵਾਲੇ ਪਾਣੀ ਵਿਚ ਪਕਾਓ ਜਦੋਂ ਤੱਕ ਦਾਲ ਪੱਕ ਕੇ ਨਰਮ ਨਾ ਹੋ ਜਾਵੇ। ਪੱਕਣ ਦੇ ਬਾਅਦ ਠੰਡਾ ਹੋਣ ਲਈ ਰੱਖੋ।
2. ਪਿਆਜ ਦੇ ਛੋਟੇ-ਛੋਟੇ ਟੁੱਕੜੇ ਕੱਟ ਲਓ। ਫਿਰ ਟਮਾਟਰ ਕੱਟ ਲਓ ਅਤੇ ਫਿਰ ਇਸ ਵਿਚ ਅਜਵਾਈਨ ਦੀਆਂ ਪੱਤੀਆਂ ਕੱਟ ਕੇ ਪਾ ਦਿਓ।
3. ਫਿਰ ਇਸ ਕੱਟੇ ਹੋਏ ਮਿਸ਼ਰਣ ਵਿਚ ਠੰਡੀ ਦਾਲ ਪਾ ਕੇ ਰੱਖੋ ਅਤੇ 4 ਚਮੱਚ ਜੈਤੂਨ ਦਾ ਤੇਲ ਮਿਲਾਓ।
4. ਸਲਾਦ ਦਾ ਸੁਆਦ ਵਧਾਉਣ ਲਈ ਇਸ ਵਿਚ ਨਿੰਬੂ ਦਾ ਰਸ , ਨਮਕ, ਪੀਸੀ ਹੋਈ ਕਾਲੀ ਮਿਰਚ ਪਾ ਕੇ ਸਰਵ ਕਰੋ।