ਡ੍ਰਾਈ ਫਰਾਈ ਕਰੰਜੀ

03/11/2018 4:54:39 PM

ਜਲੰਧਰ— ਅੱਜ ਅਸੀਂ ਤੁਹਾਡੇ ਲਈ ਡ੍ਰਾਈ ਫਰੂਟ ਅਤੇ ਖੋਹਿਆ ਨਾਲ ਤਿਆਰ ਦੀ ਤਿਆਰ ਕੀਤੀ ਕੁਰਕੁਰੀ ਡ੍ਰਾਈ ਫ੍ਰਾਈ ਕਰੰਜੀ ਦੀ ਰੈਸਿਪੀ ਲੈ ਕੇ ਆਏ ਹਾਂ। ਤੁਸੀਂ ਇਸ ਨੂੰ ਬਹੁਤ ਹੀ ਆਸਾਨੀ ਨਾਲ ਘਰ 'ਚ ਹੀ ਬਹੁਤ ਆਸਾਨੀ ਨਾਲ ਬਣਾ ਕੇ ਖਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਕਣਕ ਦਾ ਆਟਾ - 320 ਗ੍ਰਾਮ
ਨਮਕ - 1/2 ਚੱਮਚ
ਚਾਵਲ ਦਾ ਆਟਾ - 2 ਚੱਮਚ
ਗਰਮ ਘਿਉ - 2 ਚੱਮਚ
ਪਾਣੀ - 130 ਮਿਲੀਲੀਟਰ
ਕਾਜੂ - 60 ਗ੍ਰਾਮ
ਪਿਸਤਾ - 2 ਚੱਮਚ
ਚਿਰੋਂਜੀ - 2 ਚੱਮਚ
ਕਿਸ਼ਮਿਸ਼ - 2 ਚੱਮਚ
ਘਿਉ - 2 ਚੱਮਚ
ਨਾਰੀਅਲ - 25 ਗ੍ਰਾਮ
ਘਿਉ - 2 ਚੱਮਚ
ਤਿੱਲ ਦੇ ਬੀਜ - 2 ਚੱਮਚ
ਅਫੀਮ ਦੇ ਬੀਜ - 3 ਚੱਮਚ
ਖੋਇਆ - 100 ਗ੍ਰਾਮ
ਚੀਨੀ ਪਾਊਡਰ - 65 ਗ੍ਰਾਮ
ਇਲਾਇਚੀ ਪਾਊਡਰ - 1/2 ਚੱਮਚ
ਕਣਕ ਦਾ ਆਟਾ - ਛਿੱੜਕਣ ਲਈ
ਘਿਉ - ਬਰੱਸ਼ ਕਰਨ ਲਈ
ਤੇਲ - ਤੱਲਣ ਲਈ
ਵਿਧੀ—
1. ਸਭ ਤੋਂ ਪਹਿਲਾਂ ਬਾਊਲ 'ਚ 320 ਗ੍ਰਾਮ ਕਣਕ ਦਾ ਆਟਾ, 1/2 ਚੱਮਚ ਨਮਕ, 2 ਚੱਮਚ ਚਾਵਲ ਦਾ ਆਟਾ, 2 ਚੱਮਚ ਗਰਮ ਘਿਉ, 130 ਮਿਲੀਲੀਟਰ ਪਾਣੀ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ ਅਤੇ 20 ਮਿੰਟ ਲਈ ਇਕ ਪਾਸੇ ਰੱਖ ਦਿਓ।
2. ਹੁਣ ਬਲੈਂਡਰ 'ਚ 60 ਗ੍ਰਾਮ ਕਾਜੂ, 2 ਚੱਮਚ ਪਿਸਤਾ, 2 ਚੱਮਚ ਚਿਰੋਂਜੀ, 2 ਚੱਮਚ ਕਿਸ਼ਮਿਸ਼ ਪਾ ਕੇ ਬਲੈਂਡ ਕਰਕੇ ਇਕ ਪਾਸੇ ਰੱਖੋ।
3. ਹੁਣ ਪੈਨ ਵਿਚ 2 ਚੱਮਚ ਘਿਉ ਗਰਮ ਕਰਕੇ 25 ਗ੍ਰਾਮ ਨਾਰੀਅਲ ਪਾ ਕੇ ਉਦੋ ਤੱਕ ਭੁੰਨੋ ਜਦੋਂ ਤੱਕ ਇਹ ਬਰਾਉਨ ਨਾ ਹੋ ਜਾਵੇ ਅਤੇ ਫਿਰ ਇਸ ਨੂੰ ਇਕ ਪਾਸੇ ਰੱਖ ਦਿਓ।
4. ਫਿਰ ਵੱਖਰੇ ਪੈਨ ਵਿਚ 2 ਚੱਮਚ ਘਿਉ ਗਰਮ ਕਰਕੇ 2 ਚੱਮਚ ਤਿੱਲ ਦੇ ਬੀਜ, 3 ਚੱਮਚ ਅਫੀਮ ਪਾਓ ਅਤੇ ਸੁਨਿਹਰੀ ਬਰਾਊਨ ਹੋਣ ਤੱਕ ਭੁੰਨ ਕੇ ਇਕ ਪਾਸੇ ਰੱਖੋ।
5. ਇਸ ਤੋਂ ਬਾਅਦ ਵੱਖਰੇ ਪੈਨ ਵਿਚ 100 ਗ੍ਰਾਮ ਖੋਇਆ ਅਤੇ 65 ਗ੍ਰਾਮ ਚੀਨੀ ਪਾਊਡਰ ਲੈ ਕੇ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਚੰਗੀ ਤਰ੍ਹਾਂ ਨਾਲ ਮੈਲਟ ਨਾ ਹੋ ਜਾਵੇ।
6. ਹੁਣ ਇਸ ਵਿਚ ਬਲੈਂਡ ਕੀਤਾ ਡਰਾਈ ਫਰੂਟ ਮਿਸ਼ਰਣ, ਭੁੰਨਿਆ ਹੋਇਆ ਨਾਰੀਅਲ, ਭੁੰਨਿਆ ਹੋਏ ਤਿੱਲ ਦੇ ਬੀਜ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ 1/2 ਚੱਮਚ ਇਲਾਇਚੀ ਪਾਊਡਰ ਮਿਲਾਓ।
7. ਇਸ ਤੋਂ ਬਾਅਦ ਆਟੇ ਨੂੰ ਬਰਾਬਰ ਭਾਗਾਂ ਵਿਚ ਵੰਡ ਲਓ ਅਤੇ ਲੋਈ ਬਣਾ ਕਰ ਰੋਲਿੰਗ ਪਿਨ ਦੇ ਨਾਲ ਰੋਟੀ ਦੀ ਤਰ੍ਹਾਂ ਬੇਲ ਲਓ।
8. ਹੁਣ ਇਸ ਦੇ 'ਤੇ ਬਰੱਸ਼ ਨਾਲ ਘਿਉ ਲਗਾ ਕੇ ਸੁੱਕਾ ਆਟਾ ਛਿੜਕੋ ਅਤੇ ਫਿਰ ਇਸ ਦੇ 'ਤੇ ਰੋਟੀ ਬੇਲ ਕੇ ਰੱਖੋ।
9. ਘਿਉ ਅਤੇ ਆਟਾ ਲਗਾਉਣ ਦੀ ਪਰਿਕ੍ਰੀਆ ਨੂੰ ਦੁਬਾਰਾ ਦੋਹਰਾਓ ਅਤੇ ਫਿਰ ਇਸ 'ਤੇ ਰੋਟੀ ਬੇਲ ਕੇ ਰੱਖ ਦਿਓ।
10. ਹੁਣ ਇਸੇ ਰੋਲਿੰਗ ਪਿਨ ਨਾਲ ਵੇਲੋ ਅਤੇ ਬੇਲਨਾਕਾਰ ਸਰੂਪ 'ਚ ਇਸਨੂੰ ਗੋਲ ਕਰਕੇ ਇਸਨੂੰ ਬਰਾਬਰ ਟੁੱਕੜਿਆ ਵਿਚ ਕੱਟ ਲਓ।
11. ਇਸ ਤੋਂ ਬਾਅਦ ਇਕ ਟੁੱਕੜਾ ਲੈ ਕੇ ਇਸ 'ਤੇ ਸੁੱਕਾ ਆਟਾ ਛਿੜਕੋ ਕੇ ਰੋਟੀ ਦੀ ਤਰ੍ਹਾਂ ਬੇਲ ਲਓ ਅਤੇ ਫਿਰ ਇਸਦੇ ਉੱਤੇ ਭਰਾਈ ਮਿਸ਼ਰਣ ਰੱਖੋ।
12. ਹੁਣ ਇਸ ਦੇ ਕਿਨਾਰਿਆਂ ਨੂੰ ਇਕੱਠੇ ਮਿਲਾਓ ਅਤੇ ਦਬਾ ਕੇ ਬੰਦ ਕਰੋ।
13. ਫਿਰ ਕੜਾਈ ਵਿਚ ਤੇਲ ਗਰਮ ਕਰਕੇ ਭਰੀ ਹੋਈ ਕਰੰਜੀ ਪਾਓ ਅਤੇ ਇਸਨੂੰ ਸੁਨਿਹਰੀ ਅਤੇ ਕੁਰਕੁਰਾ ਹੋਣ ਤੱਕ ਫਰਾਈ ਕਰਕੇ ਟਿਸ਼ੂ ਪੇਪਰ ਉੱਤੇ ਕੱਢ ਲਓ।
14. ਡਰਾਈ ਫਰਾਈ ਕਰੰਜੀ ਬਣ ਕੇ ਤਿਆਰ ਹੈ। ਗਰਮਾ-ਗਰਮ ਸਰਵ ਕਰੋ।

 


Related News