ਚਾਂਦੀ ਦੇ ਗਿਲਾਸ ''ਚ ਪਾਣੀ ਪੀਣ ਨਾਲ ਤੁਹਾਡੇ ਸਰੀਰ ਨੂੰ  ਹੋਣਗੇ ਇਹ ਫ਼ਾਇਦੇ

10/26/2020 10:43:02 AM

ਜਲੰਧਰ: ਅੱਜ ਕੱਲ ਲੋਕ ਬਾਜ਼ਾਰ ਤੋਂ ਭਾਂਡੇ ਖਰੀਦਣ ਸਮੇਂ ਉਸ ਦੀ ਸੁੰਦਰਤਾ ਦੇਖਦੇ ਹਨ ਕਿ ਕਿਹੜਾ ਭਾਂਡੇ ਦਿਖਣ 'ਚ ਸੁੰਦਰ ਲੱਗ ਰਿਹਾ ਹੈ। ਪਰ ਭਾਂਡਿਆਂ ਦੀ ਚੋਣ ਨਾਲ ਸਾਡੀ ਸਿਹਤ 'ਤੇ ਕਾਫ਼ੀ ਅਸਰ ਪੈਂਦਾ ਹੈ। ਤੁਸੀਂ ਕਈ ਵਾਰ ਸੁਣਿਆ ਅਤੇ ਦੇਖਿਆ ਹੋਵੇਗਾ ਕਿ ਪਹਿਲਾਂ ਦੇ ਸਮੇਂ 'ਚ ਲੋਕ ਘਰਾਂ 'ਚ ਚਾਂਦੀ ਦੇ ਭਾਂਡੇ ਰੱਖਦੇ ਸਨ। ਇਸ ਦੇ ਪਿੱਛੇ ਵੀ ਇਕ ਕਾਰਨ ਹੁੰਦਾ ਸੀ। ਦਰਅਸਲ ਚਾਂਦੀ ਦੇ ਭਾਂਡਿਆਂ 'ਚ ਪਾਣੀ ਪੀਣ ਨਾਲ ਤੁਹਾਡੀ ਸਿਹਤ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। 
ਹਾਲਾਂਕਿ ਬਹੁਤ ਸਾਰੇ ਅਜਿਹੇ ਬਜ਼ੁਰਗ ਹਨ ਜੋ ਅੱਜ ਵੀ ਚਾਂਦੀ ਦੇ ਭਾਂਡਿਆਂ 'ਚ ਹੀ ਖਾਂਦੇ-ਪੀਂਦੇ ਹਨ। ਜੇਕਰ ਤੁਸੀਂ ਚਾਂਦੀ ਦੇ ਭਾਂਡਿਆਂ 'ਚ ਪਾਣੀ ਨਹੀਂ ਪੀਂਦੇ ਤਾਂ ਅੱਜ ਤੋਂ ਹੀ ਪੀਣਾ ਸ਼ੁਰੂ ਕਰ ਦਿਓ ਕਿਉਂਕਿ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਭਾਰ ਘੱਟਣ ਤੋਂ ਲੈ ਕੇ ਸਰਦੀ-ਜ਼ੁਕਾਮ ਨੂੰ ਦੂਰ ਭਜਾਉਣ ਤੱਕ ਚਾਂਦੀ ਦੇ ਗਿਲਾਸ 'ਚ ਪਾਣੀ ਪੀਣ ਨਾਲ ਤੁਹਾਡੇ ਸਰੀਰ ਨੂੰ ਬੇਹੱਦ ਫ਼ਾਇਦੇ ਹੁੰਦੇ ਹਨ ਤਾਂ ਚੱਲੋ ਤੁਹਾਨੂੰ ਦੱਸਦੇ ਹਾਂ। 
1. ਇਮਿਊਨ ਸਿਸਟਮ ਹੁੰਦਾ ਹੈ ਬਿਹਤਰ
ਅੱਜ ਦੇ ਸਮੇਂ 'ਚ ਲੋਕਾਂ ਦਾ ਖਾਣ ਪੀਣ ਇੰਨਾ ਚੰਗਾ ਨਹੀਂ ਹੈ। ਹਰ ਇਕ ਵਿਅਕਤੀ ਨੂੰ ਇਮਿਊਨ ਸਿਸਟਮ ਦੇ ਕਾਰਨ ਕਈ ਸਾਰੀਆਂ ਪ੍ਰੇਸ਼ਾਨੀਆਂ ਹੁੰਦੀਆਂ ਹਨ। ਉੱਧਰ ਚਾਂਦੀ ਦੇ ਗਿਲਾਸ 'ਚ ਜਾਂ ਭਾਂਡੇ 'ਚ ਪਾਣੀ ਪੀਣ ਨਾਲ ਤੁਹਾਡੇ ਸਰੀਰ ਦੇ ਅੰਦਰ ਚਾਂਦੀ ਦੇ ਤੱਤ ਹੀ ਜਾਂਦੇ ਹਨ ਜਿਸ ਨਾਲ ਤੁਹਾਡਾ ਇਮਿਊਨ ਸਿਸਟਮ ਸਟਰਾਂਗ ਹੁੰਦਾ ਹੈ।
2. ਵੱਧਦਾ ਭਾਰ ਹੋਵੇਗਾ ਘੱਟ
ਭਾਰ ਘੱਟ ਕਰਨ 'ਚ ਵੀ ਇਹ ਤਰੀਕਾ ਬਹੁਤ ਕਾਰਗਰ ਹੈ। ਰੋਜ਼ ਖਾਲੀ ਪੇਟ ਚਾਂਦੀ ਦੇ ਭਾਂਡਿਆਂ 'ਚ ਪਾਣੀ ਪੀਣ ਨਾਲ ਤੁਹਾਡਾ ਭਾਰ ਘੱਟ ਹੁੰਦਾ ਹੈ। ਦਰਅਸਲ ਇਸ ਭਾਂਡੇ 'ਚ ਪਾਣੀ ਪੀਣ ਨਾਲ ਤੁਹਾਡਾ ਮੈਟਾਬੋਲੀਜ਼ਮ ਬੂਸਟ ਹੁੰਦਾ ਹੈ। ਜਿਸ ਨਾਲ ਭਾਰ ਘੱਟ ਹੁੰਦਾ ਹੈ। 


3. ਮਿਲਦੀ ਹੈ ਠੰਡਕ
ਸ਼ਰੀਰ ਨੂੰ ਇਸ ਨਾਲ ਠੰਡਕ ਮਿਲਦੀ ਹੈ। ਚਾਂਦੀ ਦੇ ਗਿਲਾਸ 'ਚ ਪਾਣੀ ਪੀਣ ਨਾਲ ਸਰੀਰ ਦਾ ਤਾਪਮਾਨ ਕੰਟਰੋਲ ਰਹਿੰਦਾ ਹੈ। ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਗੁੱਸਾ ਆਉਂਦਾ ਹੈ ਉਨ੍ਹਾਂ ਨੂੰ ਚਾਂਦੀ ਦੇ ਭਾਂਡੇ 'ਚ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। 
4. ਸਰਦੀ-ਜ਼ੁਕਾਮ ਦੀ ਸਮੱਸਿਆ ਹੁੰਦੀ ਹੈ ਦੂਰ
ਚਾਂਦੀ ਦੇ ਗਿਲਾਸ 'ਚ ਪਾਣੀ ਪੀਣ ਨਾਲ ਸਰਦੀ-ਜ਼ੁਕਾਮ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ। ਕਈ ਲੋਕਾਂ ਦਾ ਸਰੀਰ ਅਜਿਹਾ ਹੁੰਦਾ ਹੈ ਕਿ ਉਨ੍ਹਾਂ ਨੂੰ ਸਰਦੀ-ਗਰਮੀ ਦੋਵਾਂ ਸੀਜ਼ਨ 'ਚ ਹੀ ਜ਼ੁਕਾਮ ਦੀ ਸਮੱਸਿਆ ਰਹਿੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਸਰਦੀ ਜ਼ੁਕਾਮ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਚਾਂਦੀ ਦੇ ਗਿਲਾਸ 'ਚ ਪਾਣੀ ਪੀਓ।
5. ਤਣਾਅ ਨੂੰ ਕਰਦਾ ਹੈ ਦੂਰ
ਚਾਂਦੀ ਸ਼ਾਂਤੀ ਦਾ ਪ੍ਰਤੀਕ ਮੰਨੀ ਜਾਂਦੀ ਹੈ ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਗੁੱਸਾ ਆਉਂਦਾ ਹੈ ਉਨ੍ਹਾਂ ਨੂੰ ਚਾਂਦੀ ਦੇ ਗਿਲਾਸ 'ਚ ਪਾਣੀ ਪੀਣ ਲਈ ਕਿਹਾ ਜਾਂਦਾ ਹੈ। ਇਸ ਨਾਲ ਤਣਾਅ ਵੀ ਦੂਰ ਰਹਿੰਦਾ ਹੈ। ਤੁਹਾਨੂੰ ਜੇਕਰ ਅੱਖਾਂ ਸੰਬੰਧੀ ਪ੍ਰੇਸ਼ਾਨੀ ਹੈ ਤਾਂ ਉਹ ਵੀ ਦੂਰ ਹੋ ਜਾਵੇਗੀ। 


6. ਇੰਫੈਕਸ਼ਨ ਦਾ ਖਤਰਾ ਘੱਟ
ਤੁਸੀਂ ਜਦੋਂ ਦੂਜੇ ਭਾਂਡੇ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ 'ਚ ਇੰਫੈਕਸ਼ਨ ਦਾ ਖਤਰਾ ਬਣਿਆ ਰਹਿੰਦਾ ਹੈ ਪਰ ਜਦੋਂ ਤੁਸੀਂ ਚਾਂਦੀ ਦੇ ਭਾਂਡੇ 'ਚ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਇੰਫੈਕਸ਼ਨ ਘੱਟ ਹੁੰਦੀ ਹੈ। ਇਸ ਦਾ ਕਾਰਨ ਹੈ ਕਿ ਇਹ ਬੈਕਟੀਰੀਆ ਫ੍ਰੀ ਹੁੰਦੇ ਹਨ। 
7. ਚਿਹਰੇ ਨੂੰ ਵੀ ਮਿਲਦੇ ਹਨ ਫ਼ਾਇਦੇ
ਚਾਂਦੀ ਦੇ ਭਾਂਡੇ 'ਚ ਪਾਣੀ ਪੀਣ ਨਾਲ ਸਿਹਤ ਨੂੰ ਤਾਂ ਲਾਭ ਮਿਲਦੇ ਹਨ ਉੱਧਰ ਦੂਜੇ ਪਾਸੇ ਤੁਹਾਡੇ ਚਿਹਰੇ 'ਤੇ ਮੌਜੂਦ ਲਾਈਨਾਂ, ਡਾਰਕ ਸਰਕਲਸ ਅਤੇ ਝੁਰੜੀਆਂ ਵੀ ਦੂਰ ਹੁੰਦੀਆਂ ਹਨ। ਇਸ ਦੇ ਨਾਲ ਚਿਹਰੇ 'ਤੇ ਗਲੋਅ ਵੀ ਆਉਂਦਾ ਹੈ। 

Aarti dhillon

This news is Content Editor Aarti dhillon