ਭੁੱਲ ਕੇ ਵੀ ਪਤਨੀ ਨੂੰ ਨਾ ਭੇਜੋ ਇਸ ਤਰ੍ਹਾਂ ਦੇ ਮੈਸੇਜ, ਵਿਗੜ ਜਾਣਗੇ ਰਿਸ਼ਤੇ
Saturday, Sep 28, 2024 - 04:25 PM (IST)
ਜਲੰਧਰ- ਮੈਸੇਜ ਰਿਸ਼ਤੇ ਵਿੱਚ ਗੱਲਬਾਤ ਦਾ ਇੱਕ ਮੁਹੱਤਵਪੂਰਨ ਹਿੱਸਾ ਬਣ ਚੁੱਕੇ ਹਨ, ਪਰ ਕਈ ਵਾਰ ਮੈਸੇਜ ਵਿੱਚ ਕਿਹਾ ਗਿਆ ਕੁਝ ਗਲਤ ਸਮਝਿਆ ਜਾਂਦਾ ਹੈ। ਪਤਨੀ ਨਾਲ ਰਿਸ਼ਤਾ ਸੰਵੇਦਨਸ਼ੀਲ ਹੁੰਦਾ ਹੈ, ਇਸ ਲਈ ਤੁਹਾਨੂੰ ਕਦੇ ਵੀ ਕੁਝ ਮੈਸੇਜ ਭੇਜਣ ਤੋਂ ਬਚਣਾ ਚਾਹੀਦਾ ਹੈ, ਜੋ ਰਿਸ਼ਤੇ ਵਿੱਚ ਦੂਰੀਆਂ ਪੈਦਾ ਕਰ ਸਕਦੇ ਹਨ। ਹੇਠਾਂ ਕੁਝ ਅਜਿਹੇ 5 ਮੈਸੇਜ ਪੌਇੰਟ ਦਿੱਤੇ ਗਏ ਹਨ ਜੋ ਭੁੱਲ ਕੇ ਵੀ ਆਪਣੀ ਪਤਨੀ ਨੂੰ ਨਾ ਭੇਜੋ, ਨਹੀਂ ਤਾਂ ਰਿਸ਼ਤੇ 'ਚ ਤਣਾਅ ਆ ਸਕਦਾ ਹੈ।
1. "ਤੂੰ ਹਮੇਸ਼ਾ ਗਲਤ ਹੁੰਦੀ ਹੈ"
ਕਿਸੇ ਵੀ ਗੱਲ 'ਤੇ ਹਮੇਸ਼ਾ ਪਤਨੀ ਨੂੰ ਗਲਤ ਦੱਸਣਾ, ਉਹ ਵੀ ਇੱਕ ਮੈਸੇਜ ਰਾਹੀਂ, ਇੱਕ ਬਹੁਤ ਨਕਾਰਾਤਮਕ ਭਾਵਨਾ ਪੈਦਾ ਕਰਦਾ ਹੈ। ਇਸ ਤਰ੍ਹਾਂ ਦੇ ਮੈਸੇਜ ਤੁਹਾਡੇ ਪਿਆਰ ਦੇ ਬੰਨ੍ਹ ਨੂੰ ਕਮਜ਼ੋਰ ਕਰ ਸਕਦੇ ਹਨ ਅਤੇ ਲੜਾਈ ਦੇ ਰਾਹ ਨੂੰ ਖੋਲ੍ਹ ਸਕਦੇ ਹਨ।
2. "ਮੈਨੂੰ ਤੇਰੇ ਨਾਲ ਗੱਲ ਕਰਣ ਦੀ ਲੋੜ ਨਹੀਂ"
ਗੱਲਬਾਤ ਰਿਸ਼ਤੇ ਦੀ ਖੂਬਸੂਰਤੀ ਹੈ। ਜੇਕਰ ਤੁਸੀਂ ਕਦੇ ਵੀ ਮੈਸੇਜ ਰਾਹੀਂ ਇਹ ਦਰਸਾਉਂਦੇ ਹੋ ਕਿ ਤੁਸੀਂ ਪਤਨੀ ਨਾਲ ਗੱਲ ਕਰਨ ਦੀ ਇੱਛਾ ਨਹੀਂ ਰੱਖਦੇ, ਤਾਂ ਇਹ ਸੰਕੇਤ ਦੇਵੇਗਾ ਕਿ ਤੁਸੀਂ ਰਿਸ਼ਤੇ ਵਿੱਚ ਦਿਲਚਸਪੀ ਨਹੀਂ ਰੱਖਦੇ। ਇਹ ਗੱਲ ਪਤਨੀ ਨੂੰ ਦਿਲੋਂ ਤੋੜ ਸਕਦੀ ਹੈ।
3. "ਤੂੰ ਬਹੁਤ ਬਦਲ ਗਈ ਹੈਂ"
ਇਹ ਸ਼ਬਦ ਉਸ ਵੇਲੇ ਬਹੁਤ ਦੁੱਖ ਪਹੁੰਚਾਉਂਦੇ ਹਨ ਜਦੋਂ ਪਤਨੀ ਸਮਝਦੀ ਹੈ ਕਿ ਉਹ ਰਿਸ਼ਤੇ ਲਈ ਆਪਣੀ ਭੂਮਿਕਾ ਬਿਹਤਰੀ ਨਾਲ ਨਿਭਾ ਰਹੀ ਹੈ। ਬਦਲਾਅ ਹਰੇਕ ਰਿਸ਼ਤੇ ਵਿੱਚ ਆਉਂਦੇ ਹਨ, ਪਰ ਇਸ ਤਰ੍ਹਾਂ ਦਾ ਮੈਸੇਜ ਦਰਸਾਉਂਦਾ ਹੈ ਕਿ ਤੁਸੀਂ ਉਸਦੇ ਯਤਨਾਂ ਦੀ ਕਦਰ ਨਹੀਂ ਕਰ ਰਹੇ।
4. "ਮੇਰੇ ਲਈ ਇਹ ਸਾਰੇ ਕੰਮ ਬੇਕਾਰ ਹਨ"
ਜੇਕਰ ਤੁਹਾਡੀ ਪਤਨੀ ਘਰ ਦੇ ਕੰਮਾਂ ਜਾਂ ਰਿਸ਼ਤੇ ਦੀ ਭਲਾਈ ਲਈ ਕੁਝ ਕਰ ਰਹੀ ਹੈ, ਤਾਂ ਉਸ ਦੀਆਂ ਕੋਸ਼ਿਸ਼ਾਂ ਨੂੰ ਨਜ਼ਰਅੰਦਾਜ਼ ਕਰਨਾ ਅਤੇ ਉਸਨੂੰ ਬੇਮਤਲਬ ਕਰਾਰ ਦੇਣਾ ਰਿਸ਼ਤੇ 'ਚ ਤਣਾਅ ਨੂੰ ਵਧਾ ਸਕਦਾ ਹੈ। ਇਹ ਉਸਦੇ ਮਨ ਵਿੱਚ ਨਕਾਰਾਤਮਕਤਾ ਭਰ ਸਕਦਾ ਹੈ।
5. "ਮੇਰੇ ਵਾਸਤੇ ਕੁਝ ਸਮਾਂ ਕੱਢ"
ਹਾਲਾਂਕਿ ਇਹ ਇੱਕ ਸਧਾਰਨ ਮੈਸੇਜ ਜਾਪਦਾ ਹੈ, ਪਰ ਜੇ ਤੁਸੀਂ ਇਸਨੂੰ ਨਾਖੁਸ਼ੀ ਜਾਂ ਦਬਾਅ ਦੇ ਸਾਥ ਭੇਜਦੇ ਹੋ, ਤਾਂ ਇਹ ਸੰਕੇਤ ਕਰਦਾ ਹੈ ਕਿ ਤੁਸੀਂ ਪਤਨੀ ਦੀਆਂ ਜ਼ਿੰਮੇਵਾਰੀਆਂ ਦੀ ਕਦਰ ਨਹੀਂ ਕਰ ਰਹੇ। ਇਸ ਨਾਲ ਉਹਨਾ ਨੂੰ ਲਗ ਸਕਦਾ ਹੈ ਕਿ ਤੁਸੀਂ ਸਿਰਫ ਆਪਣੀ ਜ਼ਰੂਰਤਾਂ ਨੂੰ ਪਹਿਲਾਂ ਰੱਖਦੇ ਹੋ।