ਦੀਵਾਲੀ ਤੋਂ ਪਹਿਲਾਂ ਇੰਝ ਸਾਫ਼ ਕਰੋ ਸਵਿੱਚ ਬੋਰਡ, ਮਿੰਟਾਂ ''ਚ ਗਾਇਬ ਹੋ ਜਾਣਗੇ ਜਿੱਦੀ ਤੋਂ ਜਿੱਦੀ ਦਾਗ਼

Saturday, Oct 11, 2025 - 03:25 PM (IST)

ਦੀਵਾਲੀ ਤੋਂ ਪਹਿਲਾਂ ਇੰਝ ਸਾਫ਼ ਕਰੋ ਸਵਿੱਚ ਬੋਰਡ, ਮਿੰਟਾਂ ''ਚ ਗਾਇਬ ਹੋ ਜਾਣਗੇ ਜਿੱਦੀ ਤੋਂ ਜਿੱਦੀ ਦਾਗ਼

ਵੈੱਬ ਡੈਸਕ- ਦੀਵਾਲੀ ਦਾ ਤਿਉਹਾਰ ਆਉਂਦੇ ਹੀ ਘਰਾਂ 'ਚ ਸਫਾਈ ਅਤੇ ਸਜਾਵਟ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਮਾਂ ਲਕਸ਼ਮੀ ਘਰ 'ਚ ਆ ਕੇ ਖੁਸ਼ਹਾਲੀ ਦਾ ਆਸ਼ੀਰਵਾਦ ਦਿੰਦੀ ਹੈ। ਇਸ ਦੌਰਾਨ ਜਦੋਂ ਘਰ ਦੇ ਹਰ ਕੋਨੇ ਨੂੰ ਸਾਫ਼ ਕੀਤਾ ਜਾਂਦਾ ਹੈ, ਬਹੁਤ ਸਾਰੇ ਲੋਕ ਸਵਿੱਚ ਬੋਰਡ ਦੀ ਸਫ਼ਾਈ ਨੂੰ ਅਕਸਰ ਭੁੱਲ ਜਾਂਦੇ ਹਨ। ਸਮੇਂ ਦੇ ਨਾਲ ਸਵਿੱਚ ਬੋਰਡ ‘ਤੇ ਧੂੜ, ਕਾਲਿਖ ਅਤੇ ਦਾਗ਼ ਜੰਮ ਜਾਂਦੇ ਹਨ, ਜੋ ਘਰ ਦੀ ਸੁੰਦਰਤਾ ਨੂੰ ਪ੍ਰਭਾਵਿਤ ਕਰਦੇ ਹਨ। ਅਜਿਹੇ 'ਚ ਕੁਝ ਘਰੇਲੂ ਨੁਸਖ਼ੇ ਅਪਣਾ ਕੇ ਤੁਸੀਂ  ਮਿੰਟਾਂ 'ਚ ਸਵਿੱਚ ਬੋਰਡ ਨੂੰ ਚਮਕਾ ਸਕਦੇ ਹੋ, ਆਓ ਜਾਣਦੇ ਹਾਂ ਕਿਵੇਂ :-

ਟੂਥਪੇਸਟ ਨਾਲ ਸਫਾਈ

ਹਲਕੇ ਦਾਗ ਜਾਂ ਧੂੜ ਹੋਣ 'ਤੇ ਟੂਥਪੇਸਟ ਸਭ ਤੋਂ ਆਸਾਨ ਤਰੀਕਾ ਹੈ। ਥੋੜ੍ਹਾ ਟੂਥਪੇਸਟ ਪੁਰਾਣੇ ਟੂਥਬਰਸ਼ ‘ਤੇ ਲਗਾਓ ਅਤੇ ਸਵਿੱਚ ਬੋਰਡ ਨੂੰ ਹੌਲੀ-ਹੌਲੀ ਰਗੜੋ। ਫਿਰ ਸੁੱਕੇ ਕੱਪੜੇ ਨਾਲ ਸਾਫ਼ ਕਰ ਲਓ। ਕੁਝ ਮਿੰਟਾਂ 'ਚ ਬੋਰਡ ਸਾਫ਼ ਅਤੇ ਚਮਕਦਾਰ ਹੋ ਜਾਵੇਗਾ।

ਨਿੰਬੂ ਅਤੇ ਲੂਣ ਦਾ ਦੇਸੀ ਨੁਸਖਾ

ਜੇ ਸਵਿੱਚ ਬੋਰਡ ‘ਤੇ ਜਿੱਦੀ ਚਿਕਨਾਹਟ ਹੈ ਤਾਂ ਅੱਧਾ ਨਿੰਬੂ ਲੈ ਕੇ ਉਸ 'ਤੇ ਥੋੜ੍ਹਾ ਲੂਣ ਛਿੜਕੋ ਅਤੇ ਹੌਲੀ-ਹੌਲੀ ਰਗੜੋ। ਨਿੰਬੂ ਦਾ ਐਸਿਡ ਅਤੇ ਲੂਣ ਦੀ ਰਗੜ ਦਾਗ਼ ਨੂੰ ਹਟਾਉਣ 'ਚ ਮਦਦ ਕਰਦਾ ਹੈ। ਸਾਵਧਾਨ ਰਹੋ ਕਿ ਸਫਾਈ ਤੋਂ ਪਹਿਲਾਂ ਸਵਿੱਚ ਬੰਦ ਕਰ ਦਿਓ।

ਪੁਰਾਣੇ ਦਾਗ਼ਾਂ ਲਈ ਨੇਲ ਪਾਲਿਸ਼ ਰਿਮੂਵਰ

ਪੁਰਾਣੇ ਜਾਂ ਕਾਲੇ ਦਾਗ਼ ਲਈ, ਰੂੰ ਜਾਂ ਕਪੜੇ ‘ਤੇ ਥੋੜ੍ਹਾ ਰਿਮੂਵਰ ਲਗਾ ਕੇ ਦਾਗ਼ ਵਾਲੇ ਹਿੱਸੇ ਨੂੰ ਹੌਲੀ-ਹੌਲੀ ਸਾਫ਼ ਕਰੋ। ਇਹ ਪੁਰਾਣੇ ਨਿਸ਼ਾਨ ਅਤੇ ਜੰਮੀ ਹੋਈ ਗੰਦਗੀ ਹਟਾਉਣ 'ਚ ਪ੍ਰਭਾਵਸ਼ਾਲੀ ਹੈ।

ਧਿਆਨ ਰੱਖਣ ਵਾਲੀਆਂ ਗੱਲਾਂ:

  • ਸਫਾਈ ਤੋਂ ਪਹਿਲਾਂ ਬਿਜਲੀ ਦਾ ਕਨੈਕਸ਼ਨ ਬੰਦ ਕਰਨਾ ਜ਼ਰੂਰੀ ਹੈ।
  • ਹਮੇਸ਼ਾ ਸੁੱਕੇ ਹੱਥਾਂ ਨਾਲ ਕੰਮ ਕਰੋ ਅਤੇ ਸਫਾਈ ਦੌਰਾਨ ਬੂਟ ਜ਼ਰੂਰ ਪਹਿਨੋ।
  • ਕਦੇ ਵੀ ਗਿੱਲੇ ਕਪੜੇ, ਹੱਥ ਜਾਂ ਪੈਰ ਨਾਲ ਸਵਿੱਚ ਬੋਰਡ ਨਾ ਛੂਹੋ।

ਇਨ੍ਹਾਂ ਸਧਾਰਣ ਘਰੇਲੂ ਤਰੀਕਿਆਂ ਨਾਲ ਤੁਸੀਂ ਆਪਣੇ ਸਵਿੱਚ ਬੋਰਡ ਨੂੰ ਮਹਿੰਗੇ ਕਲੀਨਰ ਦੀ ਲੋੜ ਤੋਂ ਬਿਨਾਂ ਚਮਕਦਾਰ ਰੱਖ ਸਕਦੇ ਹੋ। ਇਸ ਨਾਲ ਨਾ ਸਿਰਫ਼ ਘਰ ਸਾਫ਼-ਸੁਥਰਾ ਲੱਗੇਗਾ, ਸਗੋਂ ਦੀਵਾਲੀ ਦੀ ਰੌਣਕ ਵੀ ਵਧੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News