Family planning ''ਚ ਦੇਰੀ ਦੇ ਹੋ ਸਕਦੇ ਹਨ ਗੰਭੀਰ ਨਤੀਜੇ, ਲੱਗ ਸਕਦਾ ਹੈ ''ਸਰਪ ਦੋਸ਼''

Saturday, May 16, 2026 - 03:02 PM (IST)

Family planning ''ਚ ਦੇਰੀ ਦੇ ਹੋ ਸਕਦੇ ਹਨ ਗੰਭੀਰ ਨਤੀਜੇ, ਲੱਗ ਸਕਦਾ ਹੈ ''ਸਰਪ ਦੋਸ਼''

ਵੈੱਬ ਡੈਸਕ - ਅਜੋਕੇ ਆਧੁਨਿਕ ਯੁੱਗ 'ਚ ਬਹੁਤ ਸਾਰੇ ਜੋੜੇ ਆਪਣੇ ਕਰੀਅਰ ਨੂੰ ਪਹਿਲ ਦਿੰਦੇ ਹੋਏ ਫੈਮਿਲੀ ਪਲਾਨਿੰਗ 'ਚ ਦੇਰੀ ਕਰਦੇ ਹਨ। ਲੋਕਾਂ ਦਾ ਅਕਸਰ ਇਹ ਤਰਕ ਹੁੰਦਾ ਹੈ ਕਿ ਜਦੋਂ ਤੱਕ ਉਹ ਆਰਥਿਕ ਤੌਰ 'ਤੇ ਮਜ਼ਬੂਤ ਨਹੀਂ ਹੋ ਜਾਂਦੇ, ਉਹ ਬੱਚਿਆਂ ਬਾਰੇ ਨਹੀਂ ਸੋਚਣਗੇ ਪਰ ਜੋਤਿਸ਼ ਅਨੁਸਾਰ, ਸੰਤਾਨ ਪ੍ਰਾਪਤੀ 'ਚ ਜਾਣਬੁੱਝ ਕੇ ਕੀਤੀ ਗਈ ਦੇਰੀ ਗੰਭੀਰ ਜੋਤਿਸ਼ ਨਤੀਜੇ ਦੇ ਸਕਦੀ ਹੈ।

ਬੁਢਾਪੇ 'ਚ ਕਸ਼ਟ ਅਤੇ ਸਰਪ ਦੋਸ਼

ਗੁਰੂਜੀ ਦਾ ਕਹਿਣਾ ਹੈ ਕਿ ਬੱਚੇ ਪੈਦਾ ਕਰਨ 'ਚ ਦੇਰੀ ਕਰਨ ਨਾਲ ਬੁਢਾਪੇ 'ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਮਾਪੇ ਬੁੱਢੇ ਹੋਣ ਅਤੇ ਬੱਚੇ ਅਜੇ ਛੋਟੇ ਹੋਣ, ਤਾਂ ਉਨ੍ਹਾਂ ਦੀ ਦੇਖਭਾਲ ਕਰਨਾ ਚੁਣੌਤੀਪੂਰਨ ਹੋ ਜਾਂਦਾ ਹੈ। ਜੋਤਿਸ਼ ਅਨੁਸਾਰ, ਇਸ ਤਰ੍ਹਾਂ ਦੀ ਅਣਦੇਖੀ ਨਾਲ ਸਰਪ ਦੋਸ਼ ਅਤੇ ਸੰਤਾਨ ਦੋਸ਼ ਪੈਦਾ ਹੋ ਸਕਦੇ ਹਨ, ਜੋ ਇਨਸਾਨ ਨੂੰ ਇਕੱਲਾਪਨ ਅਤੇ ਦੁੱਖ ਦੇ ਸਕਦੇ ਹਨ।

ਗ੍ਰਹਿਆਂ ਦੀ ਨਾਰਾਜ਼ਗੀ
ਸਰੋਤਾਂ ਅਨੁਸਾਰ, ਸੰਤਾਨ ਸੁਖ 'ਚ ਗ੍ਰਹਿਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ :-

ਬ੍ਰਹਿਸਪਤੀ 
- ਇਹ ਸੰਤਾਨ ਦਾ ਮੁੱਖ ਕਾਰਕ ਹੈ। ਜੇਕਰ ਬੱਚੇ ਦੀ ਇੱਛਾ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਤਾਂ ਬ੍ਰਹਿਸਪਤੀ ਨਾਰਾਜ਼ ਹੋ ਸਕਦਾ ਹੈ, ਜਿਸ ਨਾਲ ਪਤੀ-ਪਤਨੀ ਦੋਵਾਂ ਨੂੰ ਕਸ਼ਟ ਹੁੰਦਾ ਹੈ।

ਸ਼ਨੀ 
- ਜੇਕਰ ਸ਼ਨੀ ਦੀ ਦ੍ਰਿਸ਼ਟੀ ਕੁੰਡਲੀ ਦੇ ਪੰਜਵੇਂ ਭਾਵ (ਸੰਤਾਨ ਦੇ ਸਥਾਨ) 'ਤੇ ਪੈਂਦੀ ਹੈ, ਤਾਂ ਇਹ ਹਮੇਸ਼ਾ ਲਈ ਨਿਰਸੰਤਾਨ ਹੋਣ ਦੀ ਸਥਿਤੀ ਪੈਦਾ ਕਰ ਸਕਦੀ ਹੈ।

ਮੰਗਲ 
- ਮੰਗਲ ਗਰਭਪਾਤ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਦੀ ਉਗਰਤਾ ਕਾਰਨ ਪਿੱਤਰ ਦੋਸ਼ ਵਰਗੀਆਂ ਸਮੱਸਿਆਵਾਂ ਆ ਸਕਦੀਆਂ ਹਨ।

ਸਹੀ ਸਮਾਂ ਹੈ ਸ਼ੁਭ
ਜੋਤਿਸ਼ ਅਨੁਸਾਰ ਸਹੀ ਸਮੇਂ 'ਤੇ ਸੰਤਾਨ ਹੋਣਾ ਸ਼ੁਭ ਹੁੰਦਾ ਹੈ। ਮਾਨਸਿਕ ਤਣਾਅ ਜਾਂ ਕਰੀਅਰ ਦੇ ਦਬਾਅ ਕਾਰਨ ਇਸ ਕੁਦਰਤੀ ਪ੍ਰਕਿਰਿਆ 'ਚ ਦੇਰੀ ਕਰਨਾ ਜੀਵਨ ਵਿੱਚ ਅਸ਼ਾਂਤੀ ਲਿਆ ਸਕਦਾ ਹੈ।

ਨੋਟ :-  ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ। 
 


author

Sunaina

Content Editor

Related News