ਦਾਲ ਮੱਖਣੀ

11/12/2018 1:41:21 PM

ਜਲੰਧਰ— ਤੁਸੀਂ ਅਕਸਰ ਆਪਣੇ ਘਰ 'ਚ ਦਾਲ ਬਣਾਉਦੇ ਹੋ। ਦਾਲਾਂ ਕਈ ਤਰੀਕਿਆਂ ਨਾਲ ਬਣਾਈਆਂ ਜਾਂਦੀਆਂ ਹਨ। ਅੱਜ ਅਸੀਂ ਤੁਹਾਡੇ ਲਈ ਦਾਲ ਮੱਖਣੀ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਖਾਣ 'ਚ ਬਹੁਤ ਸੁਆਦ ਹੁੰਦੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਆਸਾਨ ਤਰੀਕੇ ਬਾਰੇ।
ਸਮੱਗਰੀ
- 180 ਗ੍ਰਾਮ ਮਾਂਹ ਦੀ ਦਾਲ
- 60 ਗ੍ਰਾਮ ਰਾਜਮਾਂਹ
- 750 ਮਿ. ਲੀ. ਪਾਣੀ
- 1 ਕੜੀ ਪੱਤਾ
- 190 ਗ੍ਰਾਮ ਪਿਆਜ਼
- 1 ਚਮਚ ਅਦਰਕ ਦਾ ਪੇਸਟ
- 150 ਗ੍ਰਾਮ ਟਮਾਟਰ
- 1/2 ਚਮਚ ਹਲਦੀ
- 1 ਚਮਚ ਸੁੱਕੇ ਧਨੀਏ ਦਾ ਪਾਊਡਰ
- 1/2 ਜੀਰਾ ਪਾਊਡਰ
- 1 ਚਮਚ ਪੈਪਰਿਕਾ ਪਾਊਡਰ
- ਥੋੜ੍ਹੀ ਜਿਹੀ ਫ੍ਰੈੱਸ਼ ਕਰੀਮ
- ਧਨੀਆ
- 1/4 ਚਮਚ ਅਸਫੋਏਟਿਡਾ
- 3/4 ਚਮਚ ਪੈਪਰਿਕਾ ਪਾਊਡਰ
- 1/4 ਚਮਚ ਗਰਮ ਮਸਾਲਾ
- ਘਿਓ
ਬਣਾਉਣ ਦੀ ਵਿਧੀ-
1. ਇਕ ਬਰਤਨ 'ਚ 180 ਗ੍ਰਾਮ ਮਾਂਹ ਦੀ ਦਾਲ ਅਤੇ 60 ਗ੍ਰਾਮ ਰਾਜਮਾਂਹ ਲੈ ਲਓ ਅਤੇ ਉਸ 'ਚ ਪਾਣੀ ਪਾ ਕੇ 8 ਘੰਟੇ ਲਈ ਭਿਓਂ ਕੇ ਰੱਖ ਦਿਓ।
2. ਫਿਰ ਇਕ ਪੈੱਨ ਨੂੰ ਗੈਸ 'ਤੇ ਰੱਖੋ ਅਤੇ ਪਹਿਲਾਂ ਤੋਂ ਭਿਓਂ ਕੇ ਰੱਖੇ ਰਾਜਮਾਂਹ ਅਤੇ ਦਾਲ ਨੂੰ ਉਸ 'ਚ ਪਾਓ। ਫਿਰ ਉਸ 'ਚ 750 ਮਿ.ਲੀ. ਪਾਣੀ ਅਤੇ 1/2 ਚਮਚ ਨਮਕ ਪਾਓ ਅਤੇ ਉੱਬਲਣ ਲਈ ਰੱਖ ਦਿਓ।
3. ਫਿਰ 1 ਪੈਨ 'ਚ 2 ਚਮਚ ਘਿਓ ਗਰਮ ਕਰੋ ਉਸ 'ਚ 1 ਕੜੀ ਪੱਤਾ,190 ਗ੍ਰਾਮ ਪਿਆਜ਼ ਪਾਓ ਅਤੇ ਥੋੜ੍ਹਾ ਭੁੰਨ ਲਓ।
4. ਇਸ ਤੋਂ ਬਾਅਦ 1 ਚਮਚ ਅਦਰਕ ਦਾ ਪੇਸਟ, 150 ਗ੍ਰਾਮ ਟਮਾਟਰ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ। ਫਿਰ ਇਸ 'ਚ 1/2 ਚਮਚ ਹਲਦੀ, 1 ਚਮਚ ਸੁੱਕਾ ਧਨੀਆ ਪਾਊਡਰ, 1/2 ਜੀਰੇ ਦਾ ਪਾਊਡਰ, 1 ਚਮਚ ਪੈਪਰਿਕਾ ਪਾਊਡਰ, 1 ਚਮਚ ਨਮਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
5. ਫਿਰ ਪਹਿਲਾਂ ਤੋਂ ਤਿਆਰ ਕੀਤੀ ਦਾਲ ਇਸ 'ਚ ਪਾ ਦਿਓ। ਇਸ 'ਚ 150 ਮਿ.ਲੀ. ਪਾਣੀ ਪਾਓ ਅਤੇ ਥੋੜ੍ਹੀ ਦੇਰ ਉੱਬਲਣ ਦਿਓ। ਫਿਰ ਇਸ 'ਚ 2 ਚਮਚ ਫ੍ਰੈੱਸ਼ ਕਰੀਮ ਪਾਓ ਅਤੇ ਹਿਲਾ ਲਓ।
6. ਧਨੀਏ ਨਾਲ ਗਾਰਨਿਸ਼ ਕਰੋ।
7. ਇਕ ਪੈਨ 'ਚ ਘਿਓ ਗਰਮ ਕਰੋ। ਇਸ 'ਚ 1/4 ਚਮਚ ਅਸਫੋਏਟਿਡਾ, 3/4 ਚਮਚ ਪੈਪਰਿਕਾ ਪਾਊਡਰ, 1/4 ਚਮਚ ਗਰਮ ਮਸਾਲਾ ਪਾ ਭੁੰਨ ਲਓ। ਇਸ ਮਿਸ਼ਰਣ ਨੂੰ ਦਾਲ 'ਚ ਪਾਓ ਅਤੇ ਥੋੜ੍ਹਾ ਸੇਕ ਲਗਾ ਲਓ।
8. ਤੁਹਾਡੀ ਦਾਲ ਮੱਖਣੀ ਤਿਆਰ ਹੈ। ਸਰਵ ਕਰੋ।


manju bala

Content Editor

Related News