ਕ੍ਰਿਸਪੀ-ਚਟਪਟੀ ਚਾਈਨੀਜ਼ ਭੇਲ

03/21/2017 1:47:52 PM

ਨਵੀਂ ਦਿੱਲੀ— ਭਾਰਤ ਦੀ ਗਲੀ-ਨੁੱਕਰ ''ਚ ਚਾਈਨੀਜ਼ ਫੂਡ ਤੁਹਾਨੂੰ ਆਸਾਨੀ ਨਾਲ ਮਿਲ ਜਾਵੇਗਾ। ਲੋਕ ਇਸ ਨੂੰ ਬਹੁਤ ਹੀ ਮਜ਼ੇ ਨਾਲ ਖਾਂਦੇ ਵੀ ਹਨ। ਜੇ ਤੁਸੀਂ ਚਟਪਟੇ-ਮਸਾਲੇਦਾਰ ਤੇ ਚਾਈਨੀਜ਼ ਫੂਡ ਖਾਣ ਦੇ ਸ਼ੌਕੀਨ ਹੋ ਤਾਂ ਇਸ ਵਾਰ ਇਹ ਚਾਈਨਿਸ਼ ਡਿਸ਼ ਟ੍ਰਾਈ ਕਰੋ। ਇਸ ਨੂੰ ਤੁਸੀਂ ਆਸਾਨੀ ਨਾਲ ਘਰ ਹੀ ਤਿਆਰ ਕਰ ਸਕਦੇ ਹੋ।
ਸਮੱਗਰੀ
- ਉਬਲੇ ਨੂਡਲਸ-150 ਗ੍ਰਾਮ
- ਪੱਤਾਗੋਭੀ-100 ਗ੍ਰਾਮ
- ਸ਼ਿਮਲਾ ਮਿਰਚ-100 ਗ੍ਰਾਮ
- ਗਾਜਰ-60 ਗ੍ਰਾਮ
- ਟਮਾਟਰ-60 ਗ੍ਰਾਮ
- ਇਮਲੀ ਦੀ ਚਟਨੀ-1 ਚਮਚ
- ਲਾਲ ਮਿਰਚ ਸੌਸ-1 ਚਮਚ
- ਨਮਕ ਸੁਆਦ ਅਨੁਸਾਰ
- ਤੇਲ ਲੋੜ ਮੁਤਾਬਕ
ਬਣਾਉਣ ਦੀ ਵਿਧੀ 
1.ਥੋੜ੍ਹਾ ਜਿਹਾ ਨਮਕ ਪਾ ਕੇ ਨੂਡਲਸ ਉਬਾਲ ਲਓ ਪਰ ਨੂਡਲਸ ਪੂਰੀ ਤਰ੍ਹਾਂ ਪੱਕਣੇ ਨਹੀਂ ਚਾਹੀਦੇ। ਅੱਧਾ ਪੱਕਣ ''ਤੇ ਇਨ੍ਹਾਂ ਨੂੰ ਬਾਹਰ ਕੱਢ ਲਓ ਅਤੇ ਠੰਡੇ ਪਾਣੀ ਨਾਲ ਧੋ ਲਓ।
2. ਹੁਣ ਫ੍ਰਾਈ ਪੈਨ ''ਚ ਤੇਲ ਗਰਮ ਕਰੋ ਅਤੇ ਨੂਡਲਸ ਨੂੰ ਡੀਪ ਫ੍ਰਾਈ ਕਰੋ, ਜਦੋਂ ਤੱਕ ਇਹਕ੍ਰਿਸਪੀ ਨਾ ਹੋ ਜਾਣ। ਕ੍ਰਿਸਪੀ ਬ੍ਰਾਊਨ ਹੋਣ ''ਤੇ ਇਸ ਨੂੰ ਟਿਸ਼ੂ ਪੇਪਰ ਜਾਂ ਨੈਪਕਿਨ ''ਤੇ ਫੈਲਾਓ ਤਾਂ ਕਿ ਵਾਧੂ ਤੇਲ ਨਿਕਲ ਜਾਵੇ।
3. ਹੁਣ ਬਾਊਲ ''ਚ ਫ੍ਰਾਈ ਨੂਡਲਸ ਨਾਲ ਬਾਕੀ ਦੀ ਸਾਰੀ ਸਮੱਗਰੀ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ।
4. ਚਾਈਨੀਜ਼ ਭੇਲ ਬਣ ਕੇ ਤਿਆਰ ਹੈ। ਸਰਵ ਕਰੋ ਅਤੇ ਮਜ਼ੇ ਨਾਲ ਖਾਓ।


Related News