ਕਰੀਮੀ ਮਸ਼ਰੂਮ ਸੂਪ

Saturday, Jan 28, 2017 - 12:36 PM (IST)

ਕਰੀਮੀ ਮਸ਼ਰੂਮ ਸੂਪ

ਜਲੰਧਰ— ਸੂਪ ਪੀਣ ''ਚ ਬਹੁਤ ਸੁਆਦ ਲੱਗਦਾ ਹੈ ਅਤੇ ਇਹ ਬਹੁਤ ਹੇਲਥੀ ਵੀ ਹੁੰਦਾ ਹੈ। ਇਸ ਲਈ ਅਸੀਂ ਤੁਹਾਡੇ ਲਈ ਕਰੀਮੀ ਮਸ਼ਰੂਮ ਸੂਪ ਲੈ ਕੇ ਆਏ ਹਾਂ। ਇਸ ਸੂਪ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਸੂਪ ਨੂੰ ਬਣਾਉਣ ਦੀ ਵਿਧੀ।
ਸਮੱਗਰੀ
- 200 ਗ੍ਰਾਮ ਮਸ਼ਰੂਮ
- 2 ਚਮਚ ਮੱਖਣ
- 1 ਚਮਚ ਹਰਾ ਧਨੀਆ( ਬਾਰੀਕ ਕੱਟਿਆ ਹੋਇਆ)
- 2 ਚਮਚ ਕਰੀਮ
- 1 ਨਿੰਬੂ
- 1 ਚਮਚ ਨਮਕ
- 1-4 ਚਮਚ ਕਾਲੀ ਮਿਰਚ (ਕਟੀ ਹੋਈ)
- 1-2 ਚਮਚ ਅਦਰਕ ਦਾ ਪੇਸਟ
ਵਿਧੀ
1. ਸਭ ਤੋਂ ਪਹਿਲਾਂ ਮਸ਼ਰੂਮ ਦੇ ਡੰਡਲ ਵਾਲੀ ਥਾਂ ਤੋਂ ਥੋੜਾ ਕੱਟ ਕੇ ਛੋਟੇ-ਛੋਟੇ ਟੁਕੜੇ ਕਰ ਲਓ।
2. ਹੁਣ ਇੱਕ ਪੈਨ ''ਚ ਮੱਖਣ ਪਾ ਕੇ ਉਸ ਨੂੰ ਪਿਘਲਣ ਦਿਓ। ਜਦੋਂ ਮੱਖਣ ਪਿਘਲ ਜਾਵੇ ਤਾਂ ਉਸ ''ਚ ਅਦਰਕ ਦਾ ਪੇਸਟ ਪਾ ਕੇ ਹਲਕਾ ਭੁੰਨ ਲਓ।
3. ਇਸਦੇ ਬਾਅਦ ਪੈਨ ''ਚ ਮਸ਼ਰੂਮ, ਨਮਕ ਅਤੇ ਕਾਲੀ ਮਿਰਚ ਪਾ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਢੱਕ ਕੇ ਘੱਟ ਗੈਸ ''ਤੇ 3-4 ਮਿੰਟ ਤੱਕ ਪਕਾਓ।
4. 3-4 ਮਿੰਟ ਪਕਾਉਣ ਦੇ ਬਾਅਦ ਇਸ ਨੂੰ 2 ਮਿੰਟ ਢੱਕਣ ਖੋਲ ਕੇ ਪਕਾਓ ਤਾਂ ਕਿ ਮਸ਼ਰੂਮ ਨਰਮ ਹੋ ਜਾਣ।
5. ਹੁਣ 3/4 ਭਾਗ ਮਸ਼ਰੂਮ ਦੇ ਟੁਕੜਿਆਂ ਨੂੰ ਮਿਕਸਚਰ ''ਚ ਦਰਦਰੇ ਪੀਸ ਲਓ ਅਤੇ ਪੀਸੇ ਹੋਏ ਮਸ਼ਰੂਮ ਨੂੰ ਪੈਨ ''ਚ ਪਾ ਦਿਓ।
6. ਇਸਦੇ ਬਾਅਦ ਇਸ ''ਚ 2 ਕੱਪ ਪਾਣੀ ਪਾ ਦਿਓ। ਸੂਪ ਦੇ ਉਬਲਣ ਦੇ ਬਾਅਦ ਗੈਸ ਬੰਦ ਕਰ ਦਿਓ। ਗੈਸ ਬੰਦ ਕਰਨ ਦੇ ਬਾਅਦ ਇਸ ''ਚ ਕਰੀਮ ਪਾ ਦਿਓ ਅਤੇ ਉੱਪਰ ਨਿੰਬੂ ਦਾ ਰਸ ਨਿਚੋੜ ਦਿਓ।
8. ਤੁਹਾਡਾ ਕਰੀਮੀ ਮਸ਼ਰੂਮ ਸ਼ੂਪ ਤਿਆਰ ਹੈ।


Related News