ਪਿਆਜ਼ ਦੇ ਅਣਗਿਣਤ ਫਾਇਦੇ

02/23/2017 10:45:05 AM

ਜਲੰਧਰ— ਪਿਆਜ਼ ਦਾ ਇਸਤੇਮਾਲ ਹਰ ਘਰ ''ਚ ਕੀਤਾ ਜਾਂਦਾ ਹੈ। ਪਿਆਜ਼ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ। ਪਿਆਜ਼ ਘਰ ਦੀ ਸਫ਼ਾਈ ਕਰਨ ''ਚ ਵੀ ਬਹੁਤ ਮਦਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਪਿਆਜ਼ ਦੇ ਫਾਇਦਿਆਂ ਬਾਰੇ ਦੱਸਾਂ ਜਾ ਰਹੇ ਹਾਂ
1. ਰਸੋਈ ''ਚ ਲੱਗਿਆ ਇਗਜੋਸਟ ਫੈਨ ਨੂੰ ਸਾਫ ਕਰਨ ਦੇ ਲਈ ਪਿਆਜ਼ ਦਾ ਇਸਤੇਮਾਲ ਕਰੋ। ਪਿਆਜ਼ ਦੇ ਉੱਪਰ ਬੇਕਿੰਗ ਸੋਡਾ ਲਗਾ ਕੇ ਸਾਫ ਕਰਨ ਦੇ ਨਾਲ ਸਾਰੀ ਗੰਦਗੀ ਦੂਰ ਹੋ ਜਾਏਗੀ 
2. ਲੋਹੇ ਦੀਆਂ ਚੀਜ਼ਾ ਨੂੰ ਅਕਸਰ ਜੰਗ ਲੱਗ ਜਾਂਦਾ ਹੈ। ਜੇਕਰ ਤੁਸੀਂ ਪਿਆਜ਼ ਨੂੰ ਕੱਟ ਕੇ ਜੰਗ ਵਾਲੀ ਜਗ੍ਹਾ ''ਤੇ ਲਗਾਓ ਲੋਹੇ ਦੀਆਂ ਚੀਜ਼ਾ ਸਾਫ ਹੋ ਜਾਣਗੀਆਂ। 
3. ਗੈਸ ਦੇ ਉੱਪਰ ਸਬਜ਼ੀ ਦੇ ਦਾਗ ਲੱਗਣ ''ਤੇ ਤੁਸੀਂ ਪਿਆਜ਼ ਦੇ ਟੁੱਕੜੇ ਇਸ ਉੱਪਰ ਰਗੜੋ। ਇਸ ਦੇ ਨਾਲ ਗਰਿੱਲ ਚੰਗੀ ਤਰ੍ਹਾਂ ਸਾਫ਼ ਹੋ ਜਾਏਗੀ। ਇਸ ਤੋਂ ਇਲਾਵਾ ਗੈਸ ਸਟੋਵ ਗੰਦਾ ਹੋਣ ''ਤੇ ਪਿਆਜ਼ ਦੇ ਟੁੱਕੜਿਆਂ ਉੱਪਰ ਨਮਕ ਲਗਾ ਕੇ ਸਾਫ਼ ਕਰਨ ਨਾਲ ਵੀ ਸਟੋਵ ਚਮਕ ਜਾਏਗਾ।
4. ਕਈ ਵਾਰ ਚਾਵਲ ਬਣਾਉਂਦੇ ਸਮੇ ਸੜ ਜਾਂਦੇ ਹਨ ''ਤੇ ਸੜਣ ਦੀ ਬਦਬੂ ਸਾਰੀ ਰਸੋਈ ''ਚ ਫੈਲ ਜਾਂਦੀ ਹੈ। ਇਸ ਤਰ੍ਹਾਂ ਤੁਸੀਂ ਅੱਧਾ ਪਿਆਜ਼ ਕੱਟ ਕੇ ਗੈਸ ਦੇ ਕੋਲ ਰੱਖ ਦਿਓ। ਇਸ ਦੇ ਨਾਲ ਰਸੋਈ ਦੀ ਸਾਰੀ ਬਦਬੂ ਦੂਰ ਹੋ ਜਾਏਗੀ। 
5. ਪਿਆਜ਼ ਨੂੰ ਦਰਦ ਖਤਮ ਕਰਨ ਵਾਲੀ ਦਵਾਈ ਵੀ ਕਿਹਾ ਜਾਂਦਾ ਹੈ। ਹੱਥ ਦੇ ਸੜ ਜਾਣ ''ਤੇ ਇਸ ਉੱਪਰ ਪਿਆਜ਼ ਨੂੰ ਰਗੜੋ। ਪਿਆਜ਼ ਠੰਡਾ ਹੋਣ ਦੇ ਕਾਰਨ ਇਸ ਨਾਲ ਬਹੁਤ ਆਰਾਮ ਮਿਲੇਗਾ। 
6. ਕਈ ਵਾਰ ਕੰਮ ਕਰਦੇ ਸਮੇਂ ਹੱਥ ''ਤੇ ਕੀੜਾ ਕੱਟ ਜਾਂਦਾ ਹੈ। ਇਸ ਦੌਰਾਨ ਉਸ ਜਗ੍ਹਾ ''ਤੇ ਪਿਆਜ਼ ਰਗੜੋ। ਇਸ ਨਾਲ ਦਰਦ ਘੱਟ ਜਾਏਗੀ। 
7. ਪੈਰਾ ਦੇ ਉੱਪਰ ਛਾਲੇ ਪੈ ਜਾਣ ''ਤੇ ਪਿਆਜ਼ ਨੂੰ ਰੋਜ਼ ਇਸ ਉੱਪਰ ਥੋੜ੍ਹੀ ਦੇਰ ਦੇ ਲਈ ਘੁਮਾਓ। ਇਸ ਤਰ੍ਹਾਂ ਕਰਨ ਦੇ ਨਾਲ ਜਲਦੀ ਹੀ ਆਰਾਮ ਆ ਜਾਏਗਾ। ਇਸ ਤੋਂ ਇਲਾਵਾ ਚਿਹਰੇ ''ਤੇ ਮੁਹਾਸੇ ਹੋਣ ''ਤੇ ਇਸ ਉੱਪਰ ਪਿਆਜ਼ ਦਾ ਪੇਸਟ ਲਗਾਓ।