Cooking Tips: ਘਰ ਦੀ ਰਸੋਈ ''ਚ ਬੱਚਿਆਂ ਨੂੰ ਬਣਾ ਕੇ ਖਵਾਓ ਜੈਮ ਰੋਲ
Friday, Aug 30, 2024 - 04:19 PM (IST)
ਨਵੀਂ ਦਿੱਲੀ- ਅੱਜ-ਕੱਲ੍ਹ ਬੱਚਿਆਂ ਨੂੰ ਕਾਫੀ ਬਾਜ਼ਾਰ ਦੀਆਂ ਚੀਜ਼ਾਂ ਖਾਣ ਦੀ ਆਦਤ ਲੱਗ ਗਈ ਹੈ। ਅਜਿਹੀ ਹਾਲਤ ਵਿਚ ਹਰ ਮਾਂ ਸੋਚਦੀ ਹੈ ਕਿ ਘਰ ਵਿਚ ਅਜਿਹਾ ਕੀ ਬਣਾਇਆ ਜਾਵੇ ਕਿ ਬੱਚੇ ਖੁਸ਼ ਹੋ ਕੇ ਖਾਣ। ਅੱਜ ਅਸੀਂ ਤੁਹਾਨੂੰ ਜੈਮ ਰੋਲ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ, ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਬਣਾਉਣ ਲਈ ਵਰਤੋਂ ਹੋਣ ਵਾਲੀ ਸਮੱਗਰੀ
-3 ਆਂਡੇ
-1/2 ਕੱਪ ਸ਼ੱਕਰ
-1 ਕੱਪ ਮੈਦਾ
-2 ਚਮਚ ਵਨੀਲਾ ਅਸੈਂਸ
-2 ਚਮਚੇ ਗਰਮ ਪਾਣੀ
-ਮਿਕਸ ਫਰੂਟ ਜੈਮ
-ਆਈਸਿੰਗ ਸ਼ੂਗਰ
ਬਣਾਉਣ ਦੀ ਵਿਧੀ
1.ਸਭ ਤੋਂ ਪਹਿਲਾਂ ਇਕ ਕੌਲੀ ਵਿਚ ਆਂਡਾ ਫੈਂਟ ਲਓ।
2. ਫਿਰ ਇਸ ਵਿਚ ਸ਼ੱਕਰ, ਵਨੀਲਾ ਅਸੈਂਸ ਅਤੇ ਹਲਕਾ ਗਰਮ ਪਾਣੀ ਪਾਓ ਅਤੇ ਮਿਲਾਓ।
3. ਮੈਦਾ ਛਾਣ ਕੇ ਇਸ ਨੂੰ ਉਦੋਂ ਤੱਕ ਘੋਲੋ ਜਦੋਂ ਤੱਕ ਮੈਦਾ ਆਂਡੇ ਦੇ ਘੋਲ ਵਿਚ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ।
4. ਧਿਆਨ ਰੱਖੋ ਕਿ ਘੋਲ ਨਾ ਜ਼ਿਆਦਾ ਸੰਘਣਾ ਹੋਵੇ ਅਤੇ ਨਾ ਹੀ ਪਤਲਾ।
5. ਓਵਨ ਨੂੰ 190 ਡਿਗਰੀ ਉੱਤੇ ਗਰਮ ਕਰੋ।
6. ਰੋਲ ਬਣਾਉਣ ਵਾਲੇ ਪੈਨ ਉੱਤੇ ਥੋੜ੍ਹਾ ਜਿਹਾ ਤੇਲ ਲਗਾ ਕੇ ਪੇਪਰ ਲਗਾ ਲਓ ਅਤੇ ਉਸ ਉੱਤੇ ਵੀ ਥੋੜ੍ਹਾ ਜਿਹਾ ਤੇਲ ਲਗਾ ਲਓ। ਉਸ ਤੋਂ ਬਾਅਦ ਪੇਪਰ ਉੱਤੇ ਥੋੜ੍ਹਾ ਜਿਹਾ ਮੈਦਾ ਪਾ ਕੇ ਫੈਲਾਓ।
7. ਫਿਰ ਇਸ ਤਿਆਰ ਮੈਦੇ ਦੇ ਘੋਲ ਨੂੰ 12 ਮਿੰਟ ਤੱਕ ਬੇਕ ਕਰ ਲਓ।
8. ਫਿਰ ਇਸ ਨੂੰ ਕੱਢ ਕੇ 2 ਮਿੰਟ ਲਈ ਠੰਡਾ ਹੋਣ ਲਈ ਰੱਖ ਦਿਓ।
9. ਇਕ ਹੋਰ ਬਟਰ ਪੇਪਰ ਫੈਲਾਓ ਅਤੇ ਉਸ ਉੱਤੇ ਮੈਦਾ ਛਿੜਕਾਓ। ਇਸ ਪੇਪਰ ਉੱਤੇ ਬੇਕ ਕੀਤਾ ਗਿਆ ਮੈਦੇ ਵਾਲਾ ਰੋਲ ਪੈਨ ਪਲਟੋ।
10. ਹੁਣ ਇਸ ਉੱਤੇ ਚੰਗੀ ਤਰ੍ਹਾਂ ਜੈਮ ਲਗਾਓ।
11. ਜਦੋਂ ਜੈਮ ਲੱਗ ਜਾਵੇ ਤਾਂ ਇਸ ਦੇ ਹੌਲੀ-ਹੌਲੀ ਰੋਲ ਕਰਨਾ ਸ਼ੁਰੂ ਕਰ ਦਿਓ।
12. ਜਦੋਂ ਇਹ ਰੋਲ ਬਣ ਜਾਵੇ ਤਾਂ ਉੱਪਰ ਤੋਂ ਆਈਸਿੰਗ ਸ਼ੂਗਰ ਪਾਓ।
13. ਜੈਮ ਰੋਲ ਬਣ ਕੇ ਤਿਆਰ ਹਨ, ਇਸ ਨੂੰ ਸਲਾਈਸ ਵਿਚ ਕੱਟ ਕੇ ਸਰਵ ਕਰੋ।