Cooking Tips : ਸੁਆਦ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਸਿਹਤ ਲਈ ਵੀ ਲਾਭਕਾਰੀ ਹੈ ਓਟਸ ਉਪਮਾ

01/25/2021 9:17:21 AM

ਨਵੀਂ ਦਿੱਲੀ: ਸਵੇਰ ਦਾ ਨਾਸ਼ਤਾ ਸੁਆਦ ਹੋਣ ਦੇ ਨਾਲ ਹੈਲਦੀ ਹੋਣਾ ਚਾਹੀਦਾ ਹੈ ਤਾਂ ਜੋ ਦਿਨ ਭਰ ਐਨਰਜੀ ਮਿਲ ਸਕੇ। ਓਟਸ ’ਚ ਸਾਰੇ ਜ਼ਰੂਰੀ ਤੱਤ ਵਿਟਾਮਿਨਸ ਅਤੇ ਮਿਨਰਲਸ ਆਦਿ ਸਹੀ ਮਾਤਰਾ ’ਚ ਹੁੰਦੇ ਹਨ। ਅਜਿਹੇ ’ਚ ਤੁਸੀਂ ਓਟਸ ਉਪਮਾ ਬਣਾ ਕੇ ਖਾ ਸਕਦੇ ਹੋ। ਇਸ ’ਚ ਤੁਸੀਂ ਆਪਣੀ ਮਨਪਸੰਦ ਦੀਆਂ ਸਬਜ਼ੀਆਂ ਪਾ ਕੇ ਵੀ ਬਣਾ ਸਕਦੇ ਹੋ। ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ...

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਸਮੱਗਰੀ
ਓਟਸ-1 ਕੱਪ
ਕੜ੍ਹੀ ਪੱਤਾ-3-4 
ਤੇਲ- 1 ਛੋਟਾ ਚਮਚਾ
ਮਟਰ ਦੇ ਦਾਣੇ-1/4 ਕੱਪ
ਗਾਜਰ-1/4 ਕੱਪ (ਕੱਟੀ ਹੋਈ)
ਸ਼ਿਮਲਾ ਮਿਰਚ-1/4 ਕੱਪ (ਕੱਟੀ ਹੋਈ)
ਟਮਾਟਰ-1/4 ਕੱਪ (ਕੱਟਿਆ ਹੋਇਆ)
ਗੰਢਾ-1/4 ਕੱਪ (ਕੱਟਿਆ ਹੋਇਆ)
ਹਰੀ ਮਿਰਚ-1 (ਬਾਰੀਕ ਕੱਟੀ ਹੋਈ)
ਰਾਈ-1/2 ਛੋਟਾ ਚਮਚਾ
ਨਿੰਬੂ ਦਾ ਰਸ-1 ਛੋਟਾ ਚਮਚਾ
ਲੂਣ ਲੋੜ ਅਨੁਸਾਰ
ਹਰਾ ਧਨੀਆ ਗਾਰਨਿਸ਼ ਲਈ
ਪਾਣੀ ਲੋੜ ਅਨੁਸਾਰ

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪੈਨ ’ਚ ਉਪਮਾ ਭੁੰਨ ਕੇ ਕੌਲੀ ’ਚ ਕੱਢ ਲਓ। 
2. ਹੁਣ ਉਸ ਨੂੰ ਪੈਨ ’ਚ ਤੇਲ ਗਰਮ ਕਰਕੇ ਰਾਈ, ਹਰੀ ਮਿਰਚ ਅਤੇ ਕੜ੍ਹੀ ਪੱਤਾ ਪਾ ਕੇ ਭੁੰਨੋ।
3. ਫਿਰ ਸਬਜ਼ੀਆਂ ਪਾ ਕੇ ਪਕਾਓ। 
4. ਹੁਣ ਇਸ ’ਚ ਓਟਸ, ਲੂਣ ਅਤੇ ਪਾਣੀ ਪਾ ਕੇ ਪੈਨ ਨੂੰ ਢੱਕ ਦਿਓ। 
5. ਓਟਸ ਨੂੰ ਪਾਣੀ ਸੋਕ ਲੈਣ ਤੱਕ ਪਕਾਓ।
6. ਤਿਆਰ ਓਟਸ ਉਪਮਾ ਨੂੰ ਖਾਣ ਲਈ ਪਲੇਟ ’ਚ ਪਾਓ। ਉਸ ਨੂੰ ਧਨੀਆ ਅਤੇ ਨਿੰਬੂ ਨਾਲ ਗਾਰਨਿਸ਼ ਕਰੋ। 
7. ਲਓ ਜੀ ਤੁਹਾਡਾ ਓਟਸ ਉਪਮਾ ਬਣ ਕੇ ਤਿਆਰ ਹੈ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon