ਸਰੀਰ ਲਈ ਬੇਹੱਦ ਫ਼ਾਇਦੇਮੰਦ ਹੈ ਨਾਰੀਅਲ ਦਾ ਤੇਲ, ਇੰਝ ਕਰੋ ਵਰਤੋਂ

10/17/2020 11:10:44 AM

ਜਲੰਧਰ: ਨਾਰੀਅਲ ਦਾ ਤੇਲ ਸਰੀਰ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ। ਇਹ ਤੇਲ ਹਰ ਘਰ 'ਚ ਆਮ ਪਾਇਆ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਦੀ ਖਾਣਾ ਬਣਾਉਣ 'ਚ ਵੀ ਵਰਤੋਂ ਕਰਦੇ ਹਨ। ਆਓ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਦੇ ਬਾਰੇ...


ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਬਚਾਉਂਦਾ ਹੈ ਨਾਰੀਅਲ ਤੇਲ
ਜਦੋਂ ਤੁਸੀਂ ਨਾਰੀਅਲ ਤੇਲ ਚਮੜੀ 'ਤੇ ਲਗਾਉਂਦੇ ਹੋ ਤਾਂ ਇਹ ਸੂਰਜ ਦੀਆਂ ਅਲਰਟਾਵਾਇਲੈੱਟ ਕਿਰਨਾਂ ਤੋਂ ਤੁਹਾਡੀ ਰੱਖਿਆ ਕਰਦਾ ਹੈ। ਯੂਵੀ ਕਿਰਨਾਂ ਜੋ ਕਿ ਚਮੜੀ ਦੇ ਕੈਂਸਰ ਦੇ ਖਤਰੇ ਨੂੰ ਵਧਾਉਂਦੀਆਂ ਹਨ ਅਤੇ ਝੁਰੜੀਆਂ ਅਤੇ ਡਾਰਕ ਸਪਾਟ ਦਾ ਕਾਰਨ ਬਣਦੀਆਂ ਹਨ। ਨਾਰੀਅਲ ਤੇਲ ਸੂਰਜ ਦੀਆਂ 20 ਫ਼ੀਸਦੀ ਯੂਵੀ ਕਿਰਨਾਂ ਨੂੰ ਬਲਾਕ ਕਰ ਦਿੰਦਾ ਹੈ।


ਅੱਖਾਂ ਅਤੇ ਵਾਲਾਂ ਲਈ ਹੈ ਲਾਭਕਾਰੀ
ਅੱਖਾਂ 'ਚ ਸੁੱਕਾਪਨ, ਕਮਜ਼ੋਰੀ ਜਾਂ ਫਿਰ ਵਾਲਾਂ ਦੇ ਰੁੱਖੇਪਨ ਤੋਂ ਪ੍ਰੇਸ਼ਾਨ ਹੋ ਤਾਂ ਹਰ ਰੋਜ਼ ਸੌਣ ਤੋਂ ਪਹਿਲਾਂ ਨਾਰੀਅਲ ਤੇਲ ਦੀਆਂ ਤਿੰਨ ਤੋਂ ਸੱਤ ਬੂੰਦਾਂ ਨਾਭੀ 'ਚ ਪਾਓ। ਇਸ ਨੂੰ ਨਾਭੀ ਦੇ ਆਲੇ-ਦੁਆਲੇ ਦੇ ਹਿੱਸਿਆਂ 'ਤੇ ਗੋਲਾਈ 'ਚ ਲਗਾਓ। ਇਸ ਨਾਲ ਚਮੜੀ ਅਤੇ ਵਾਲਾਂ 'ਚ ਚਮਕ ਆਵੇਗੀ ਅਤੇ ਨਾਲ ਹੀ ਅੱਖਾਂ ਦੀਆਂ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ।


ਸਰੀਰ ਨੂੰ ਮਾਇਸਚੁਰਾਈਜ਼ ਕਰਦਾ ਹੈ ਨਾਰੀਅਲ ਤੇਲ 
ਨਾਰੀਅਲ ਤੇਲ ਤੁਹਾਡੇ ਹੱਥਾਂ, ਪੈਰਾਂ ਤੇ ਕੂਹਣੀ ਲਈ ਵਧੀਆ ਮਾਇਸਚੁਰਾਈਜ਼ਰ ਹੈ। ਰਾਤ ਨੂੰ ਸੌਂਦੇ ਸਮੇਂ ਹਲਕਾ-ਹਲਕਾ ਤੇਲ ਆਪਣੀਆਂ ਅੱਡੀਆਂ 'ਤੇ ਲਗਾ ਕੇ ਜ਼ੁਰਾਬਾਂ ਪਾ ਲਓ। ਹਮੇਸ਼ਾ ਰਾਤ ਨੂੰ ਅਜਿਹਾ ਕਰਨ ਨਾਲ ਫਟੀਆਂ ਅੱਡੀਆਂ ਠੀਕ ਹੋ ਜਾਂਦੀਆਂ ਹਨ।

Aarti dhillon

This news is Content Editor Aarti dhillon