Coconut Mojito

07/19/2018 2:34:42 PM

ਜਲੰਧਰ— ਜੇਕਰ ਤੁਹਾਡਾ ਵੀ ਗਰਮੀ ਦੇ ਮੌਸਮ ਵਿਚ ਕੁਝ ਨਾ ਕੁਝ ਠੰਡਾ ਪੀਣ ਦਾ ਮਨ ਕਰ ਰਿਹਾ ਹੈ ਤਾਂ ਫਰੋਜਨ ਕੋਕੋਨਟ ਮੋਹਿਤੋ ਤੋਂ ਵਧੀਆ ਕੋਈ ਆਪਸ਼ਨ ਨਹੀਂ ਹੈ। ਸਵਾਦਿਸ਼ਟ ਹੋਣ  ਦੇ ਨਾਲ-ਨਾਲ ਇਹ ਡਰਿੰਕ ਹੈਲਦੀ ਵੀ ਹੈ। ਬਣਾਉਣ ਵਿਚ ਬਿਲਕੁੱਲ ਆਸਾਨ ਇਸ ਡਰਿੰਕ ਨੂੰ ਤੁਸੀਂ ਮਹਿਮਾਨਾਂ ਲਈ ਵੀ ਆਸਾਨੀ ਨਾਲ ਬਣਾ ਸਕਦੇ ਹੋ ਕਿਉਂਕਿ ਇਸ ਦੀ ਰੈਸਿਪੀ ਬਹੁਤ ਹੀ ਆਸਾਨ ਹੈ। ਤਾਂ ਆਓ ਜਾਣਦੇ ਹਾਂ ਘਰ 'ਚ ਕੂਲ-ਕੂਲ ਫਰੋਜਨ ਕੋਕੋਨਟ ਮੋਹਿਤੋ ਬਣਾਉਣ ਦੀ ਰੈਸਿਪੀ ਬਾਰੇ।
ਸਮੱਗਰੀ—
ਵਾਈਟ ਰਮ - 180 ਮਿਲੀਲੀਟਰ
ਕੋਕੋਨਟ ਮਿਲਕ - 500 ਮਿਲੀਲੀਟਰ
ਨਿੰਬੂ ਦਾ ਰਸ - 1 ਚੱਮਚ
ਆਈਸ ਕਿਊਬਸ - 2 ਕੱਪ
ਪੁਦੀਨੇ ਦੀਆਂ ਪੱਤੀਆਂ - 1/2 ਕੱਪ
ਨਾਰੀਅਲ ਦੇ ਟੁੱਕੜੇ - ਭੁੰਨੇ ਹੋਏ
ਸ਼ੂਗਰ ਫਰੀ - 1/2 ਕੱਪ
ਪਾਣੀ - 1 ਕੱਪ
ਪੁਦੀਨੇ ਦੀਆਂ ਪੱਤੀਆਂ - ਗਾਰਨਿਸ਼ ਲਈ
ਵਿਧੀ—
1. ਸਭ ਤੋਂ ਪਹਿਲਾਂ 1/2 ਕੱਪ ਪੁਦੀਨੇ ਦੀਆਂ ਪੱਤੀਆਂ ਅਤੇ 1/2 ਕੱਪ ਸ਼ੂਗਰ ਫਰੀ ਨੂੰ ਪਾਣੀ 'ਚ ਚੰਗੀ ਤਰ੍ਹਾਂ 10 ਮਿੰਟ ਤੱਕ ਉਬਾਲ ਲਓ। ਇਸ ਤੋਂ ਬਾਅਦ ਇਸ ਨੂੰ ਫਰਿੱਜ ਵਿਚ ਠੰਡਾ ਹੋਣ ਲਈ ਰੱਖ ਦਿਓ।
2. ਇਸ ਤੋਂ ਬਾਅਦ 180 ਮਿਲੀ ਵਾਈਟ ਰਮ, 500 ਮਿਲੀ ਕੋਕੋਨਟ ਮਿਲਕ, 1 ਚੱਮਚ ਨਿੰਬੂ ਦਾ ਰਸ, ਪੁਦੀਨੇ ਦਾ ਪਾਣੀ ਅਤੇ ਆਈਸ ਕਿਊਬਸ ਨੂੰ ਬਲੈਂਡਰ 'ਚ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰ ਲਓ।
3. ਇਸ ਤੋਂ ਬਾਅਦ ਇਸ ਡਰਿੰਕ ਨੂੰ ਗਿਲਾਸ ਵਿਚ ਪਾ ਕੇ ਪੁਦੀਨੇ ਦੀਆਂ ਪੱਤੀਆਂ ਅਤੇ ਨਾਰੀਅਲ ਦੇ ਟੁਕੜਿਆਂ ਨਾਲ ਗਾਰਨਿਸ਼ ਕਰੋ।
4. ਤੁਹਾਡੀ ਫਰੋਜਨ ਕੋਕੋਨਟ ਮੋਹਿਤੋ ਬਣ ਕੇ ਤਿਆਰ ਹੈ। ਹੁਣ ਤੁਸੀਂ ਇਸ ਠੰਡੀ-ਠੰਡੀ ਡਰਿੰਕ ਨੂੰ ਸਰਵ ਕਰੋ।


Related News