Chimichurri Chicken

Wednesday, Jun 27, 2018 - 04:34 PM (IST)

Chimichurri Chicken

ਜਲੰਧਰ— ਚਿਕਨ ਖਾਣ ਵਾਲਿਆਂ ਦੇ ਤਾਂ ਨਾਮ ਸੁਣਦੇ ਹੀ ਮੂੰਹ 'ਚ ਪਾਣੀ ਆਵੇਗਾ। ਆਓ ਤੁਹਾਨੂੰ ਦੱਸਦੇ ਹਾਂ ਚਿਮੀਚੁਰੀ ਚਿਕਨ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ—
(ਚਿਮੀਚੁਰੀ ਸਾਓਸ ਲਈ)
ਜੈਤੂਨ ਦਾ ਤੇਲ - 55 ਮਿਲੀਲੀਟਰ
ਲਸਣ - 35 ਗ੍ਰਾਮ
ਪਿਆਜ਼ - 65 ਗ੍ਰਾਮ
ਲਾਲ ਮਿਰਚ - 2 ਚੱਮਚ
ਹਰੀ ਮਿਰਚ - 2 ਚੱਮਚ
ਧਨੀਆ - 25 ਗ੍ਰਾਮ
ਸਪ੍ਰਿੰਗ ਓਨੀਓਂਸ - 30 ਗ੍ਰਾਮ
ਧਨੀਆ - 12 ਗ੍ਰਾਮ
ਅੋਰੇਗੈਨੋ - 2 ਚੱਮਚ
ਨਮਕ - 1 ਚੱਮਚ
ਕਾਲੀ ਮਿਰਚ ਪਾਊਡਰ - 2 ਚੱਮਚ
(ਬਾਕੀ ਸਮੱਗਰੀ)
ਬੋਨਲੈਸ ਚਿਕਨ - 600 ਗ੍ਰਾਮ
ਲਸਣ ਪੇਸਟ - 2 ਚੱਮਚ
ਨਮਕ - 1/2 ਚੱਮਚ
ਕਾਲੀ ਮਿਰਚ ਪਾਊਡਰ - 1/2 ਚੱਮਚ
ਧਨੀਆ ਪਾਊਡਰ - 2 ਚੱਮਚ
ਨਿੰਬੂ ਦਾ ਰਸ - 2 ਚੱਮਚ
ਤਿਆਰ ਚਿਮਚੂਰੀ ਸਾਓਸ - 70 ਗ੍ਰਾਮ
ਤੇਲ - ਫਰਾਈ ਕਰਨ ਲਈ ਤੇਲ
ਵਿਧੀ—
(ਚਿਮੀਚੂਰੀ ਸਾਓਸ ਲਈ)
1. ਇਕ ਕਟੋਰੇ 'ਚ ਸਾਰੇ ਮਸਾਲਿਆਂ ਨੂੰ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਇਕ ਪਾਸੇ ਰੱਖੋ।
ਚਿਕਨ ਦੀ ਤਿਆਰੀ ਇਸ ਤਰ੍ਹਾਂ ਕਰੋ—
1. ਇਕ ਕਟੋਰੇ 'ਚ, 600 ਗ੍ਰਾਮ ਬੋਨਲੈਸ ਚਿਕਨ, ਲਸਣ ਪੇਸਟ, ਨਮਕ, ਕਾਲੀ ਮਿਰਚ ਪਾਊਡਰ, ਧਨੀਆ ਪਾਊਡਰ,  ਨਿੰਬੂ ਦਾ ਰਸ, 70 ਗ੍ਰਾਮ ਚਿਮੀਚੂਰੀ ਸਾਓਸ ਪਾ ਕੇ ਚੰਗੀ ਤਰ੍ਹਾਂ ਮਿਲਾਓ। (ਵੀਡੀਓ 'ਚ ਦੇਖੋ)
2. ਚਿਕਨ ਨੂੰ 20 ਮਿੰਟ ਲਈ ਰੱਖ ਦਿਓ।
3. ਇਕ ਗਰਿਲ ਪੈਨ ਵਿਚ ਕੁਝ ਤੇਲ ਗਰਮ ਕਰੋ ਅਤੇ ਉਸ 'ਤੇ ਮਸਾਲੇਦਾਰ ਚਿਕਨ ਦੇ ਟੁੱਕੜੇ ਰੱਖੋ।
4. ਇਸ 'ਤੇ ਤਿਆਰ ਚਿਮਚੂਰੀ ਸਾਓਸ ਰੱਖੋ।
5. ਦੋਨਾਂ ਪਾਸਿਆਂ ਤੋਂ ਬਰਾਊਨ ਜਾਂ ਚਿਕਨ ਪੱਕਣ ਤੱਕ ਪਕਾਓ।
6. ਗਰਮਾ-ਗਰਮ ਸਰਵ ਕਰੋ।

 


Related News