ਬਚਪਨ ਤੋਂ ਹੀ ਬੱਚਿਆਂ ਨੂੰ ਪਾਓ ਇਹ ਆਦਤਾਂ, ਨਹੀਂ ਵਧੇਗਾ ਭਾਰ

08/16/2020 3:09:06 PM

ਜਲੰਧਰ : ਸਭ ਨੂੰ ਗੋਲੂ-ਮੋਲੂ ਬੱਚੇ ਚੰਗੇ ਲੱਗਦੇ ਹਨ ਪਰ ਉਮਰ ਵਧਣ ਦੇ ਨਾਲ ਬੱਚੇ ਦਾ ਭਾਰ ਜ਼ਰੂਰਤ ਤੋਂ ਜ਼ਿਆਦਾ ਵਧਣਾ ਕਿਸੇ ਚਿੰਤਾ ਤੋਂ ਘੱਟ ਨਹੀਂ ਹੁੰਦਾ ਹੈ। ਅਜਿਹੇ ਵਿਚ ਮਾਪਿਆਂ ਨੂੰ ਪਰੇਸ਼ਾਨੀ ਹੋਣ ਲੱਗਦੀ ਹੈ। ਅਸਲ ਵਿਚ ਬੱਚੇ ਹੋਣ ਜਾਂ ਵੱਡੇ ਸਰੀਰ ਦਾ ਭਾਰ ਜ਼ਿਆਦਾ ਹੋਣ ਨਾਲ ਬੀਮਾਰੀਆਂ ਦੀ ਲਪੇਟ ਵਿਚ ਆਉਣ ਲੱਗਦੇ ਹਨ। ਅਜਿਹੇ ਵਿਚ ਘੱਟ ਉਮਰ ਵਿਚ ਹੀ ਬੱਚੇ ਡਾਈਬਟੀਜ਼, ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਅਤੇ ਅਸਥਮਾ ਵਰਗੀਆਂ ਕਈ ਗੰਭੀਰ ਬੀਮਾਰੀਆਂ  ਦੇ ਸ਼ਿਕਾਰ ਹੋ ਸਕਦੇ ਹਨ। ਵੱਧਦੇ ਹੋਏ ਭਾਰ ਦਾ ਮੁੱਖ ਕਾਰਨ ਗਲਤ ਜੀਵਨਸ਼ੈਲੀ ਅਤੇ ਖਾਣ-ਪੀਣ ਹੁੰਦਾ ਹੈ। ਇਸ ਦੇ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਬਚਪਨ ਵਿਚ ਹੀ ਠੀਕ ਆਦਤਾਂ ਨੂੰ ਪਾਉਣ ਦੀ ਜ਼ਰੂਰਤ ਹੁੰਦੀ ਹੈ। ਚੱਲੋ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕੇ ਦੱਸਦੇ ਹਾਂ, ਜਿਨ੍ਹਾਂ ਨੂੰ ਫਾਲੋ ਕਰਕੇ ਤੁਹਾਨੂੰ ਆਪਣੇ ਬੱਚੇ ਦਾ ਭਾਰ ਘੱਟ ਅਤੇ ਕੰਟਰੋਲ ਵਿਚ ਰੱਖਣ ਵਿਚ ਮਦਦ ਮਿਲੇਗੀ।

ਬੱਚੇ ਨੂੰ ਸਿਹਤ ਦਾ ਖਿਆਲ ਰੱਖਣਾ ਸਿਖਾਓ
ਬੱਚਿਆਂ ਨੂੰ ਬਚਪਨ ਵਿਚ ਹੀ ਉਨ੍ਹਾਂ ਦੀ ਸਿਹਤ ਦੇ ਪ੍ਰਤੀ ਸਰਗਰਮ ਰਹਿਣ ਲਈ ਪ੍ਰੇਰਿਤ ਕਰੋ। ਘੱਟ ਉਮਰ ਦੇ ਬੱਚੇ ਜ਼ਿਆਦਾ ਕਠੋਰ ਕਸਰਤ ਜਾਂ ਯੋਗਾ ਨਹੀਂ ਕਰ ਸਕਦੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਆਸਾਨੀ ਨਾਲ ਕਰਨ ਵਾਲੇ ਯੋਗ ਆਸਨਾਂ ਬਾਰੇ ਦੱਸੋ। ਇਸ ਦੇ ਨਾਲ ਲੰਬੇ ਸਮੇਂ ਤੱਕ ਉਨ੍ਹਾਂ ਨੂੰ ਟੀ. ਵੀ. ਨਾ ਦੇਖਣ ਦਿਓ, ਸਗੋਂ ਉਨ੍ਹਾਂ ਨੂੰ ਘਰੋਂ ਬਾਹਰ ਲਿਜਾ ਕੇ ਆਊਟਡੋਰ ਗੇਮਜ਼ ਖੇਡਣ ਨੂੰ ਕਹੋ। ਆਪਣੇ ਨਾਲ ਉਨ੍ਹਾਂ ਨੂੰ ਸੈਰ ਕਰਣ ਨੂੰ ਕਹੋ। ਇਸ ਨਾਲ ਬੱਚਿਆਂ ਦਾ ਭਾਰ ਕੰਟਰੋਲ ਵਿਚ ਰਹੇਗਾ।

ਠੀਕ ਸਮੇਂ ’ਤੇ ਸੋਣ ਦੀ ਪਾਓ ਆਦਤ
ਬੱਚਿਆਂ ਨੂੰ ਠੀਕ ’ਤੇ ਖਾਣਾ ਮਿਲਣ ਦੇ ਨਾਲ ਸਮਰੱਥ ਨੀਂਦ ਮਿਲਣਾ ਵੀ ਬੇਹੱਦ ਜਰੂਰੀ ਹੁੰਦੀ ਹੈ। ਅਸਲ ਵਿਚ ਠੀਕ ਮਾਤਰਾ ਵਿਚ ਨੀਂਦ ਨਾ ਲੈਣ ਨਾਲ ਵੀ ਭਾਰ ਵਧਣ ਦੀ ਪਰੇਸ਼ਾਨੀ ਦਾ ਸਾਹਮਣਾ ਕਰਣਾ ਪੈਂਦਾ ਹੈ। ਜੇਕਰ ਬੱਚਾ ਆਪਣੀ ਨੀਂਦ ਪੂਰੀ ਨਹੀਂ ਕਰੇਗਾ ਤਾਂ ਉਸ ਨੂੰ ਆਪਣੀ ਡੇਲੀ ਡਾਈਟ ਤੋਂ ਜ਼ਿਆਦਾ ਭੁੱਖ ਲੱਗੇਗੀ। ਅਜਿਹੇ ਵਿਚ ਉਨ੍ਹਾਂ ਦਾ ਭਾਰ ਵਧਣ ਦਾ ਖ਼ਤਰਾ ਹੁੰਦਾ ਹੈ। ਇਸ ਲਈ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਛੋਟੇ ਬੱਚਿਆਂ ਨੂੰ ਵੱਢਿਆਂ ਦੀ ਤੁਲਣਾ ਵਿਚ ਜ਼ਿਆਦਾ ਨੀਂਦ ਦੀ ਜ਼ਰੂਰਤ ਹੁੰਦੀ ਹੈ। ਉਮਰ ਵਧਣ ਦੇ ਨਾਲ-ਨਾਲ ਨੀਂਦ ਦੇ ਘੰੰਟਿਆਂ ਵਿਚ ਕਮੀ ਹੋਣ ਲੱਗਦੀ ਹੈ।  

ਬੱਚਿਆਂ ਨੂੰ ਹੈਲਦੀ ਚੀਜ਼ਾਂ ਖਾਣ ਦੀ ਪਾਓ ਆਦਤ
ਬੱਚਿਆਂ ਨੂੰ ਛੋਟੀ ਉਮਰ ਵਿਚ ਹੀ ਚੰਗੀਆਂ ਅਤੇ ਹੈਲਦੀ ਚੀਜ਼ਾਂ ਨੂੰ ਖਾਣ ਦੀ ਆਦਤ ਪਾਓ। ਜੇਕਰ ਉਨ੍ਹਾਂ ਨੂੰ ਬਚਪਨ ਵਿਚ ਹੀ ਠੀਕ ਭੋਜਨ ਦੇ ਬਾਰੇ ਵਿਚ ਪਤਾ ਹੋਵੇਗਾ ਤਾਂ ਵੱਡੇ ਹੋਣ ਤੱਕ ਉਹ ਚੰਗੀਆਂ ਅਤੇ ਹੈਲਦੀ ਚੀਜ਼ਾਂ ਦਾ ਹੀ ਸੇਵਨ ਕਰਣਗੇ। ਉਨ੍ਹਾਂ ਨੂੰ ਫਾਸਟ ਫੂਡ ਦੀ ਜਗ੍ਹਾ ਫਲ, ਹਰੀਆਂ ਸਬਜ਼ੀਆਂ, ਸਾਬੁਤ ਅਨਾਜ, ਦੁੱਧ, ਦਲੀਆ ਆਦਿ ਪੌਸ਼ਟਿਕ ਗੁਣਾਂ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਣਾ ਸਿਖਾਓ। ਨਾਲ ਹੀ ਬਚਪਨ ਤੋਂ ਬੱਚੇ ਨੂੰ ਚੀਨੀ ਘੱਟ ਮਾਤਰਾ ਵਿਚ ਖਾਣ ਨੂੰ ਦਿਓ। ਇਸ ਦੇ ਇਲਾਵਾ ਉਨ੍ਹਾਂ ਨੂੰ ਜ਼ਿਆਦਾ ਤਾਜ਼ੇ ਫਲਾਂ ਦਾ ਜੂਸ ਅਤੇ ਪਾਣੀ ਪੀਣ ਦੀ ਆਦਤ ਪਾਓ। ਜੇਕਰ ਤੁਹਾਡਾ ਬੱਚਾ ਇਨ੍ਹਾਂ ਸਭ ਚੀਜ਼ਾਂ ਨੂੰ ਖਾਣ  ਤੋਂ ਨਖ਼ਰੇ ਕਰੇ ਤਾਂ ਉਸ ਨਾਲ ਜ਼ਬਰਦਸਤੀ ਕਰਣ ਦੀ ਜਗ੍ਹਾ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਉਸ ਨੂੰ ਇਨ੍ਹਾਂ ਚੀਜਾਂ ਨੂੰ ਖਾਣ ਨੂੰ ਦਿਓ।  

ਬੱਚਿਆਂ ਨੂੰ ਸਬਜ਼ੀਆਂ ਅਤੇ ਫਲਾਂ ਵਿਚ ਮੌਜੂਦ ਪੌਸ਼ਟਿਕ ਗੁਣਾਂ ਬਾਰੇ ਦੱਸੋ
ਬੱਚਿਆਂ ਨੂੰ ਸਬਜ਼ੀਆਂ ਅਤੇ ਫਲਾਂ ਵਿਚ ਮੌਜੂਦਾ ਗੁਣਾਂ ਦੇ ਬਾਰੇ ਵਿਚ ਦੱਸੋ। ਜੇਕਰ ਤੁਸੀਂ ਉਨ੍ਹਾਂ ਨੂੰ ਗਾਜਰ ਖੁਆ ਰਹੇ ਹੋ ਤਾਂ ਉਨ੍ਹਾਂ ਨੂੰ ਦੱਸੋ ਕਿ ਇਹ ਅੱਖਾਂ ਦੀ ਰੋਸ਼ਨੀ ਵਧਾਉਂਦੀ ਹੈ। ਇੰਝ ਹੀ ਨਟਸ ਖੁਆਉਂਦੇ ਸਮੇਂ ਉਨ੍ਹਾਂ ਨੂੰ ਦੱਸੋ ਇਸ ਦੇ ਸੇਵਨ ਨਾਲ ਸਰੀਰ ਵਿਚ ਤਾਕਤ ਆਉਣ ਦੇ ਨਾਲ-ਨਾਲ ਦਿਮਾਗ ਤੇਜ ਹੁੰਦਾ ਹੈ। ਇਸ ਤਰ੍ਹਾਂ ਬੱਚਿਆਂ ਨੂੰ ਸਕਾਰਾਤਮਕ ਅਤੇ ਠੀਕ ਸ਼ਬਦਾਂ ਦਾ ਪ੍ਰਯੋਗ ਕਰਦੇ ਹੋਏ ਉਨ੍ਹਾਂ ਨੂੰ ਸਬਜ਼ੀਆਂ ਅਤੇ ਫਲਾਂ ਵਿਚ ਮੌਜੂਦ ਪੌਸ਼ਟਿਕ ਤੱਤਾਂ ਦੇ ਬਾਰੇ ਦੱਸੋ।  

ਪ੍ਰੋਸੈਸਡ ਫੂਡ ਘੱਟ ਮਾਤਰਾ ਵਿਚ ਖਾਣ ਨੂੰ ਦਿਓ
ਬੱਚਿਆਂ ਨੂੰ ਚਿਪਸ, ਚਾਕਲੇਟ, ਮਸਾਲੇਦਾਰ ਕੈਂਡੀ ਆਦਿ ਚੀਜ਼ਾਂ ਦਾ ਸੇਵਨ ਘੱਟ ਕਰਣ ਨੂੰ ਦੇਣਾ ਚਾਹੀਦਾ ਹੈ। ਇਨ੍ਹਾਂ ਚੀਜ਼ਾਂ ਦਾ ਜਿਆਦਾ ਮਾਤਰਾ ਵਿਚ ਸੇਵਨ ਭਾਰ ਵਧਣ ਦੇ ਨਾਲ-ਨਾਲ ਬੀਮਾਰੀਆਂ ਲੱਗਣ ਦਾ ਖ਼ਤਰਾ ਕਈ ਗੁਣਾ ਵਧਦਾ ਹੈ। ਅਜਿਹੇ ਵਿਚ ਜਦੋਂ ਵੀ ਬੱਚਾ ਇਨ੍ਹਾਂ ਚੀਜ਼ਾਂ ਨੂੰ ਖਾਣ ਦੀ ਜਿੱਦ ਕਰੇ ਤਾਂ ਉਨ੍ਹਾਂ ਨੂੰ ਇਨ੍ਹਾਂ ਚੀਜਾਂ ਦੀ ਜਗ੍ਹਾ ਤਾਜੇ ਫਲ, ਸਬਜ਼ੀਆਂ, ਡਰਾਈ ਫਰੂਟਸ, ਦਹੀਂ, ਦਲੀਆ ਆਦਿ ਦਾ ਸੇਵਨ ਕਰਣ ਨੂੰ ਦਿਓ। 


cherry

Content Editor

Related News