ਰਾਤ ਨੂੰ ਲਗਾਓ ਇਹ ਕਰੀਮ ਹੋਣਗੇ ਕਈ ਫਾਇਦੇ

03/27/2017 10:39:47 AM

ਮੁੰਬਈ— ਹਰ ਲੜਕੀ ਚਾਹੁੰਦੀ ਹੈ ਕਿ ਉਸਦਾ ਚਿਹਰਾ ਖੂਬਸੂਰਤ ਅਤੇ ਚਮਕਦਾਰ ਹੋਵੇ ਪਰ ਅੱਜ-ਕਲ੍ਹ ਦੀ ਜ਼ਿੰਦਗੀ ''ਚ ਪ੍ਰਦੂਸ਼ਣ ਦੇ ਵੱਧਣ ਨਾਲ ਚਿਹਰਾ ਚਮਕਦਾਰ ਨਹੀਂ ਰਹਿੰਦਾ। ਚਮਕਦਾਰ ਚਮੜੀ ਦੇ ਲਈ ਤੁਹਾਨੂੰ ਆਪਣੀ ਚਮੜੀ ਦਾ ਧਿਆਨ ਰੱਖਣਾ ਪਾਵੇਗਾ। ਇਸ ਲਈ ਤੁਸੀਂ ਰਾਤ ਨੂੰ ਸੌਂਣ ਤੋਂ ਪਹਿਲਾਂ ਚਿਹਰੇ ਦੀ ਸਫ਼ਾਈ ਕਰਕੇ ਅਜਿਹੀ ਕਰੀਮ ਲਗਾਓ ਜਿਸ ਨਾਲ ਤੁਹਾਡੀ ਚਮੜੀ ਠੀਕ ਹੋ ਜਾਵੇ। ਆਓ ਜਾਣਦੇ ਹਾ ਕਿ ਕਿਹੜੀ ਕਰੀਮ ਲਗਾਉਣੀ ਚਾਹੀਦੀ ਹੈ। 
1. ਸਭ ਤੋਂ ਪਹਿਲਾਂ ਤੁਸੀਂ ਕਿਸੇ ਚੰਗੇ ਸਾਬਣ ਜਾਂ ਕੁਦਰਤੀ ਪ੍ਰੋਡਰਟ ਜਿਵੇਂ ਦਹੀਂ ਜਾਂ ਨਿੰਬੂ ਨਾਲ ਆਪਣਾ ਚਿਹਰਾ ਧੋ ਲਓ। ਫਿਰ ਚਿਹਰੇ ਨੂੰ ਸਾਫ਼ ਕਰ ਲਓ। ਇਸ ਤੋਂ ਬਾਅਦ ਅਜਿਹੀ ਕਰੀਮ ਲਗਾਓ ਜੋ ਰਾਤ ਨੂੰ ਚਮੜੀ ਨੂੰ ਅੰਦਰੋਂ ਠੀਕ ਕਰਕੇ ਉਸ ''ਚ ਜਾਨ ਪਾ ਦੇਵੇ। 
2. ਨਾਈਟ ਕਰੀਮ ਅਜਿਹੀ ਹੋਣੀ ਚਾਹੀਦੀ ਹੈ, ਜੋ ਚਮੜੀ ਦੀ ਗਹਿਰਾਈ ''ਚ ਚਲੀ ਜਾਵੇਂ। ਅਜਿਹੀ ਕਰੀਮ ਦੀ ਨਾ ਵਰਤੋਂ ਜੋ ਤੇਲ ਦੀ ਤਰ੍ਹਾਂ ਸਾਫ਼ ਨਜ਼ਰ ਆਵੇ। 
3. ਆਪਣੀ ਚਮੜੀ ਦੇ ਹਿਸਾਬ ਨਾਲ ਕਰੀਮ ਦੀ ਚੋਣ ਕਰੋ। ਚਮੜੀ ਨੂੰ ਸੂਟ ਕਰਨ ਵਾਲੀ ਹੀ ਕਰੀਮ ਲਗਾਓ। 
4. ਚੰਗੀ ਨਾਈਟ ਕਰੀਮ ''ਚ ਕੈਮੀਕਲ ਨਹੀਂ ਹੋਣੇ ਚਾਹੀਦੇ। ਸਿੰਥੇਟਿਕ ਖੂਸ਼ਬੂ ਅਤੇ ਰੰਗਾਂ ਵਾਲੀ ਕਰੀਮ ਨਾ ਲਗਾਓ ਕਿਉਂਕਿ ਇਸ ਨਾਲ ਤੁਹਾਡੀ ਚਮੜੀ ''ਤੇ ਖ਼ਾਰਸ਼ ਅਤੇ ਜਲਣ ਹੋ ਸਕਦੀ ਹੈ। 
5. ਬਦਾਮ ਦੇ ਤੇਲ ''ਚ ਵਿਟਾਮਿਨ-ਈ ਬਹੁਤ ਮਾਤਰਾ ''ਚ ਹੁੰਦਾ ਹੈ ਜੋ ਚਮੜੀ ਦੇ ਲਈ ਬਹੁਤ ਲਾਭਕਾਰੀ ਹੁੰਦਾ ਹੈ। ਇਸ ਦੀ ਵਰਤੋਂ ਨਾਲ ਚਮੜੀ ਚਮਕਦਾਰ ਹੁੰਦੀ ਹੈ।
6. ਜੇਕਰ ਤੁਹਾਡੀ ਚਮੜੀ ਨਰਮ ਹੈ ਤਾਂ ਅਲਕੋਹਲ ਯੁਕਤ ਕਰੀਮ ਨਾ ਲਗਾਓ, ਕਿਉਂਕਿ ਇਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ।