ਬ੍ਰਾਊਨੀ ਆਈਸਕਰੀਮ ਕੱਪਸ

02/22/2018 11:33:47 AM

ਜਲੰਧਰ— ਬ੍ਰਾਊਨੀ ਚਾਕਲੇਟ, ਕੇਕ, ਪੇਸਟੀ ਆਦਿ ਸਾਰਿਆਂ ਨੂੰ ਹੀ ਬਹੁਤ ਪਸੰਦ ਹੁੰਦੀ ਹੈ। ਇਸ ਨੂੰ ਦੇਖ ਕੇ ਮੂੰਹ 'ਚ ਪਾਣੀ ਆਉਣ ਲੱਗ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਡੇ ਲਈ ਬਰਾਊਨੀ ਆਈਸਕਰੀਮ ਕੱਪ ਦੀ ਰੈਸਿਪੀ ਲੈ ਕੇ ਆਏ ਹਾਂ, ਜੋ ਕਿ ਬਹੁ ਹੀ ਸੁਆਦ ਹੁੰਦੀ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸੱਮਗਰੀ—
ਬਰਾਊਨੀ ਕੇਕ ਮਿਸ਼ਰਣ - 250 ਗ੍ਰਾਮ
ਬਟਰ - 100 ਗ੍ਰਾਮ
ਪਾਣੀ - 150 ਮਿਲੀਲੀਟਰ
ਆਈਸਕਰੀਮ
ਚਾਕਲੇਟ ਸੀਰਪ
ਸਪ੍ਰਿੰਕਲ ( Sprinkle )
ਵਿਧੀ—
1. ਸਭ ਤੋਂ ਪਹਿਲਾਂ ਬਾਊਲ 'ਚ 250 ਗ੍ਰਾਮ ਬਰਾਊਨੀ ਕੇਕ ਮਿਸ਼ਰਣ, 100 ਗ੍ਰਾਮ ਬਟਰ, 150 ਮਿਲੀਲੀਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਸੰਘਣਾ ਘੋਲ ਤਿਆਰ ਕਰ ਲਓ।
2. ਫਿਰ ਤਿਆਰ ਘੋਲ ਨੂੰ ਮਫਿਨ ਕੱਪ ਵਿੱਚ ਪਾਓ ਅਤੇ ਇਸ ਨੂੰ ਓਵਨ 'ਚ 350 ਡਿੱਗਰੀ ਐੱਫ/180 ਡਿੱਗਰੀ ਸੀ 'ਤੇ 30 ਮਿੰਟ ਤੱਕ ਪਕਾਓ।
3. ਹੁਣ ਇਸ ਨੂੰ ਓਵਨ 'ਚੋਂ ਕੱਢੋ ਅਤੇ ਇਕ ਛੋਟੀ ਕਟੋਰੀ ਲੈ ਕੇ ਇਸ ਨੂੰ ਉੱਪਰ ਤੋਂ ਦਬਾਓ।
4. ਫਿਰ ਇਸ ਨੂੰ ਟ੍ਰੇਅ 'ਤੇ ਰੱਖ ਕੇ ਉਸ 'ਤੇ ਇਕ ਸਕੂਪ ਆਈਸਕਰੀਮ ਪਾਓ।
5. ਇਸ ਤੋਂ ਬਾਅਦ ਤਿਆਰ ਆਈਸਕਰੀਮ ਨੂੰ ਚਾਕਲੇਟ ਸਿਰਪ ਅਤੇ ਸਪ੍ਰਿੰਕਲ ਨਾਲ ਗਾਰਨਿਸ਼ ਕਰੋ।
6. ਬ੍ਰਾਊਨੀ ਆਈਸਕਰੀਮ ਕੱਪਸ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।

 


Related News