ਇਨ੍ਹਾਂ ਆਸਾਨ ਤਰੀਕਿਆਂ ਨਾਲ ਚਮਕਾਓ ਆਪਣੇ ਘਰ ਦਾ ਫਰਨੀਚਰ

Thursday, Sep 05, 2024 - 05:43 PM (IST)

ਇਨ੍ਹਾਂ ਆਸਾਨ ਤਰੀਕਿਆਂ ਨਾਲ ਚਮਕਾਓ ਆਪਣੇ ਘਰ ਦਾ ਫਰਨੀਚਰ

ਜਲੰਧਰ- ਲੱਕੜੀ ਦਾ ਫਰਨੀਚਰ ਅੱਜ ਦੇ ਸਮੇਂ ’ਚ ਕਾਫੀ ਪਸੰਦ ਕੀਤਾ ਜਾਂਦਾ ਹੈ। ਕਈ ਲੋਕ ਲੱਕੜੀ ਦੇ ਨਵੇਂ ਫਰਨੀਚਰ ਦੀ ਬਜਾਏ ਪੁਰਾਣੇ ਫਰਨੀਚਰ ਨੂੰ ਵੀ ਬਹੁਤ ਪਸੰਦ ਕਰਦੇ ਹਨ। ਇਹ ਘਰ ਦੀ ਖੂਬਸੂਰਤੀ ਨੂੰ ਵਧਾਉਣ ਦੇ ਨਾਲ-ਨਾਲ ਚਾਰ-ਚੰਨ ਵੀ ਲਗਾ ਦਿੰਦਾ ਹੈ। ਪਰ ਪ੍ਰੇਸ਼ਾਨੀ ਤਾਂ ਉਦੋਂ ਹੁੰਦੀ ਹੈ, ਜਦੋਂ ਇਸ ਦਾ ਧਿਆਨ ਰੱਖਣ ’ਚ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਰਅਸਲ ਇਸ ਵਿਚ ਕਈ ਤਰੀਕੇ ਦੀਆਂ ਮੁਸ਼ਕਲਾਂ ਹੋ ਸਕਦੀਆਂ ਹਨ, ਜਿਵੇਂ ਸਿਓਂਕ ਲੱਗਣਾ, ਜਾਂ ਲੱਕੜੀ ਦੀ ਚਮਕ ਨਿਕਲਣਾ ਆਦਿ। ਅਜਿਹੇ ’ਚ ਲੋਕਾਂ ਨੂੰ ਅਕਸਰ 2 ਜਾਂ 3 ਵਾਰ ਪੇਂਟ ਵੀ ਕਰਵਾਉਣਾ ਪੈ ਜਾਂਦਾ ਹੈ। ਹੇਠਾਂ ਦਿੱਤੇ ਕੁਝ ਖਾਸ ਟਿਪਸ ਹਨ, ਜਿਨ੍ਹਾਂ ਨਾਲ ਤੁਹਾਨੂੰ ਲੱਕੜੀ ਦੇ ਫਰਨੀਚਰ ਦੀ ਦੇਖ-ਰੇਖ ਕਰਨ ’ਚ ਕਾਫੀ ਮਦਦ ਮਿਲੇਗੀ।

1. ਵੈਸਲੀਨ
ਵੈਸਲੀਨ ਇਕ ਕੁਦਰਤੀ ਪਦਾਰਥ ਹੈ, ਜਿਸ ਨੂੰ ਫਰਨੀਚਰ ’ਤੇ ਲਗਾਉਣ ਨਾਲ ਉਸ ’ਤੇ ਚਮਕ ਆ ਜਾਂਦੀ ਹੈ। ਇਸ ਨੂੰ ਆਪਣੀ ਉਂਗਲ ’ਤੇ ਲਗਾਓ ਅਤੇ ਸਾਵਧਾਨੀ ਨਾਲ ਫਰਨੀਚਰ ’ਤੇ ਲਗਾ ਦਿਓ। ਫਰਨੀਚਰ ਨੂੰ ਪੂਰੀ ਤਰ੍ਹਾਂ ਨਾਲ ਜੈਲੀ ਲਗਾ ਦਿਓ ਪਰ ਹਰ ਥਾਂ ਹਲਕੀ-ਹਲਕੀ ਲਗਾਓ।

2. ਖਣਿਜ ਤੇਲ ਅਤੇ ਨਿੰਬੂ
ਮਿਨਰਲ ਆਇਲ ਅਤੇ ਨਿੰਬੂ ਨੂੰ ਚੰਗੀ ਤਰ੍ਹਾਂ ਮਿਲਾ ਲਓ, ਫਿਰ ਇਸ ਨੂੰ ਲੱਕੜੀ ’ਤੇ ਲਗਾਓ। ਇਸ ਨਾਲ ਲੱਕੜੀ ਚਮਕ ਉੱਠੇਗੀ। ਇਸ ਨਾਲ ਫਰਨੀਚਰ ’ਤੇ ਜਮ੍ਹਾ ਧੂੜ ਦੂਰ ਹੋ ਜਾਏਗੀ ਅਤੇ ਉਹ ਚਮਕ ਉੱਠੇਗਾ।

3. ਤਾਰਪੀਨ ਦਾ ਤੇਲ
ਤਾਰਪੀਨ ਦਾ ਤੇਲ ਅਤੇ ਮੋਮ ਨੂੰ ਬਰਾਬਰ ਮਾਤਰਾ ’ਚ ਮਿਲਾ ਕੇ ਲੱਕੜੀ ਦੇ ਫਰਨੀਚਰ ਨੂੰ ਸਾਫ ਕਰਨ ਨਾਲ ਉਹ ਚਮਕ ਉੱਠਦਾ ਹੈ। ਇਸ ਦੇ ਇਸਤੇਮਾਲ ਨਾਲ ਸਿਓਂਕ ਵੀ ਦੂਰ ਹੋ ਜਾਂਦੀ ਹੈ। ਇਸ ਨਾਲ ਤੁਹਾਡਾ ਫਰਨੀਚਰ ਹਮੇਸ਼ਾ ਨਵੇਂ ਵਰਗਾ ਰਹੇਗਾ।

4. ਜੈਤੂਨ ਦਾ ਤੇਲ
ਕਿਸੇ ਵੀ ਤਰ੍ਹਾਂ ਦੀ ਲੱਕੜੀ ਦੇ ਫਰਨੀਚਰ ਨੂੰ ਜੈਤੂਨ ਦੇ ਤੇਲ ਨਾਲ ਚੰਗੀ ਤਰ੍ਹਾਂ ਚਮਕਾਇਆ ਜਾ ਸਕਦਾ ਹੈ। ਸਮੇਂ-ਸਮੇਂ ’ਤੇ ਜੈਤੂਨ ਦੇ ਤੇਲ ਨੂੰ ਲੱਕੜੀ ’ਤੇ ਛਿੜਕਦੇ ਰਹੋ, ਜਿਸ ਨਾਲ ਨਾ ਸਿਓਂਕ ਲੱਗਣ ਅਤੇ ਚਮਕ ਵੀ ਨਾ ਜਾਵੇ।

5. ਪੈਟ੍ਰੋਲੀਅਮ ਜੈਲੀ ਦਾ ਇਸਤੇਮਾਲ
ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਪੈਟ੍ਰੋਲੀਅਮ ਜੈਲੀ ਨੂੰ ਡ੍ਰੈਸਿੰਗ ਟੇਬਲ ’ਤੇ ਲਗਾਉਣਾ ਹੈ। ਫਿਰ, ਇਸ ’ਤੇ ਪਾਣੀ ਦੇ ਹਲਕੇ ਛਿੱਟੇ ਪਾ ਕੇ ਕੱਪੜੇ ਨਾਲ ਸਾਫ ਕਰ ਲੈਣਾ ਹੈ। ਤੁਸੀਂ ਦੇਖੋਗੇ ਕਿ ਇਹ ਪਹਿਲਾਂ ਵਾਂਗ ਸ਼ਾਈਨ ਕਰਨ ਲੱਗੇਗਾ। ਤੁਸੀਂ ਚਾਹੋ ਤਾਂ ਪੈਟ੍ਰੋਲੀਅਮ ਜੈਲੀ ਦੀ ਮਦਦ ਨਾਲ ਲੱਕੜੀ ’ਤੇ ਲੱਗੇ ਦਾਗ ਵੀ ਛੁਡਾ ਸਕਦੇ ਹੋ।


author

Tarsem Singh

Content Editor

Related News