Body Care: ਸਿਰਫ਼ ਫੇਸ ਪੈਕ ਹੀ ਨਹੀਂ ਮੁਲਤਾਨੀ ਮਿੱਟੀ ਦੇ ਨਾਲ ਨਹਾਉਣ ਨਾਲ ਵੀ ਮਿਲਣਗੇ ਇਹ ਫ਼ਾਇਦੇ

07/23/2022 4:01:21 PM

ਨਵੀਂ ਦਿੱਲੀ- ਮੁਲਤਾਨੀ ਮਿੱਟੀ ਦਾ ਇਸਤੇਮਾਲ ਕਈ ਸਮੇਂ ਤੋਂ ਕੀਤਾ ਜਾ ਰਿਹਾ ਹੈ। ਤੁਸੀਂ ਵੀ ਇਸ ਨੂੰ ਚਿਹਰੇ ਅਤੇ ਵਾਲਾਂ 'ਤੇ ਕਈ ਵਾਰ ਇਸਤੇਮਾਲ ਕੀਤਾ ਹੋਵੇਗਾ। ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਮੁਲਤਾਨੀ ਮਿੱਟੀ ਨਾਲ ਨਹਾਇਆ ਵੀ ਜਾ ਸਕਦਾ ਹੈ। ਇਸ ਦੇ ਨਾਲ ਨਹਾਉਣ ਨਾਲ ਵੀ ਤੁਹਾਨੂੰ ਕਈ ਤਰ੍ਹਾਂ ਦੇ ਫ਼ਾਇਦੇ ਮਿਲਦੇ ਹਨ। ਤੁਸੀਂ ਨਹਾਉਣ ਲਈ ਸਾਬਣ ਦੀ ਥਾਂ ਮੁਲਤਾਨੀ ਮਿੱਟੀ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੀਆਂ ਸਕਿਨ ਸਬੰਧੀ ਕਈ ਸਮੱਸਿਆਵਾਂ ਦੂਰ ਹੋਣਗੀਆਂ। ਇਹ ਸਕਿਨ ਦੀ ਸਫ਼ਾਈ ਡੂੰਘਾਈ ਤੋਂ ਕਰਕੇ ਠੰਡਕ ਦਿੰਦਾ ਹੈ। ਇਸ 'ਚ ਐਂਟੀ-ਮਾਈਕ੍ਰੋਬੀਅਲ, ਕਲੀਂਜਿੰਗ ਅਤੇ ਕੂਲਿੰਗ ਦੇ ਗੁਣ ਪਾਏ ਜਾਂਦੇ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਮੁਲਤਾਨੀ ਮਿੱਟੀ ਨਾਲ ਨਹਾਉਣ ਨਾਲ ਤੁਹਾਨੂੰ ਕਿਹੜੇ-ਕਿਹੜੇ ਫ਼ਾਇਦੇ ਹੋਣਗੇ।


ਸਰੀਰ ਦੀ ਗੰਦਗੀ ਕੱਢੇ
ਜੇਕਰ ਤੁਸੀਂ ਨਹਾਉਣ ਲਈ ਮੁਲਤਾਨੀ ਮਿੱਟੀ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਹ ਸਕਿਨ ਨੂੰ ਐਕਸਫੋਲੀਏਟ ਕਰਨ 'ਚ ਵੀ ਸਹਾਇਤਾ ਕਰਦੀ ਹੈ। ਇਸ ਨਾਲ ਤੁਹਾਡੇ ਸਰੀਰ 'ਤੇ ਜਮ੍ਹਾ ਹੋਈ ਗੰਦਗੀ ਨਿਕਲ ਜਾਂਦੀ ਹੈ। ਇਸ ਤੋਂ ਇਲਾਵਾ ਇਹ ਸਕਿਨ ਦੀਆਂ ਮ੍ਰਿਤਕ ਕੋਸ਼ਿਕਾਵਾਂ ਨੂੰ ਵੀ ਹਟਾਉਣ 'ਚ ਸਹਾਇਤਾ ਕਰਦੀ ਹੈ। 
ਐਲਰਜੀ ਤੋਂ ਦਿਵਾਏ ਛੁਟਕਾਰਾ
ਮੁਲਤਾਨੀ ਮਿੱਟੀ ਤੁਹਾਡੇ ਸਰੀਰ 'ਤੇ ਮੌਜੂਦ ਬੈਕਟੀਰੀਆ ਨੂੰ ਵੀ ਸਾਫ਼ ਕਰਨ 'ਚ ਮਦਦ ਕਰਦੀ ਹੈ। ਇਹ ਸਕਿਨ ਦੀ ਸੜਨ, ਖਾਰਸ਼, ਐਲਰਜੀ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਨ 'ਚ ਮਦਦ ਕਦੀ ਹੈ। ਇਸ ਦਾ ਇਸਤੇਮਾਲ ਕਰਨ ਨਾਲ ਤੁਹਾਡੀ ਸਕਿਨ ਨੂੰ ਠੰਡਕ ਪਹੁੰਚਦੀ ਹੈ।


ਸਕਿਨ 'ਤੇ ਲਿਆਏ ਨਿਖਾਰ
ਕਈ ਲੋਕਾਂ ਦੇ ਸਰੀਰ ਦੀ ਸਕਿਨ ਡਾਰਕ ਹੁੰਦੀ ਹੈ। ਮੁਲਤਾਨੀ ਮਿੱਟੀ ਦਾ ਸਰੀਰ 'ਚ ਇਸਤੇਮਾਲ ਕਰਨ ਨਾਲ ਸਕਿਨ ਦੀ ਰੰਗਤ 'ਚ ਵੀ ਸੁਧਾਰ ਆਉਂਦਾ ਹੈ। ਇਸ ਨਾਲ ਟੈਨਿੰਗ, ਛਾਈਆਂ ਅਤੇ ਸਕਿਨ ਦਾ ਕਾਲਾਪਨ ਵੀ ਦੂਰ ਹੁੰਦਾ ਹੈ। ਦਾਗ-ਧੱਬੇ ਦੂਰ ਕਰਨ 'ਚ ਵੀ ਇਹ ਮਦਦ ਕਰਦੀ ਹੈ। ਇਸ ਤੋਂ ਇਲਾਵਾ ਅਨਈਵਨ ਸਕਿਨ ਤੋਂ ਵੀ ਇਹ ਛੁਟਕਾਰਾ ਦਿਵਾਉਣ 'ਚ ਮਦਦ ਕਰਦੀ ਹੈ। 


ਕੁਦਰਤੀ ਮਾਇਸਚੁਰਾਈਜ਼ਰ ਦੇ ਤੌਰ 'ਤੇ ਕਰੇ ਕੰਮ 
ਮੁਲਤਾਨੀ ਮਿੱਟੀ 'ਚ ਮਾਇਸਚੁਰਾਈਜ਼ਰ ਗੁਣ ਵੀ ਪਾਏ ਜਾਂਦੇ ਹਨ। ਇਹ ਤੁਹਾਡੀ ਸਕਿਨ ਦੀ ਨਮੀ ਨੂੰ ਬਣਾਏ ਰੱਖਣ 'ਚ ਵੀ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਹ ਡਰਾਈ ਸਕਿਨ ਤੋਂ ਰਾਹਤ ਦਿਵਾਉਣ 'ਚ ਵੀ ਸਹਾਇਤਾ ਕਰਦੀ ਹੈ। ਨਿਯਮਿਤ ਤੌਰ 'ਤੇ ਇਸ ਦਾ ਇਸਤੇਮਾਲ ਕਰਨ ਨਾਲ ਸਕਿਨ ਮੁਲਾਇਮ ਹੁੰਦੀ ਹੈ।
ਚਿਹਰੇ ਦੀਆਂ ਸਮੱਸਿਆਵਾਂ ਵੀ ਕਰੇ ਦੂਰ
ਤੁਸੀਂ ਸਰੀਰ ਦੇ ਨਾਲ-ਨਾਲ ਮੁਲਤਾਨੀ ਮਿੱਟੀ ਚਿਹਰੇ 'ਤੇ ਵੀ ਲਗਾ ਸਕਦੇ ਹੋ। ਇਹ ਚਿਹਰੇ ਦੇ ਕਿੱਲ-ਮੁਹਾਸੇ, ਦਾਗ ਧੱਬੇ, ਏਜਿੰਗ ਦੇ ਲੱਛਣ ਆਦਿ ਵਰਗੀਆਂ ਸਮੱਸਿਆਵਾਂ ਘੱਟ ਕਰਨ 'ਚ ਸਹਾਇਤਾ ਕਰਦੀ ਹੈ। ਇਸ ਨਾਲ ਤੁਹਾਡੀ ਸਕਿਨ ਹਰ ਸਮੇਂ ਚਮਕਦੀ-ਦਮਕਦੀ ਅਤੇ ਸਾਫ ਦਿਖਾਈ ਦਿੰਦੀ ਹੈ।


ਕਿੰਝ ਨਹਾਈਏ ਮੁਲਤਾਨੀ ਮਿੱਟੀ ਨਾਲ?
ਮੁਲਤਾਨੀ ਮਿੱਟੀ ਨਾਲ ਨਹਾਉਣ ਲਈ ਤੁਹਾਨੂੰ ਇਸ ਨੂੰ ਪਾਣੀ 'ਚ ਘੋਲਣ ਦੀ ਲੋੜ ਨਹੀਂ ਹੈ। ਤੁਸੀਂ ਮੁਲਤਾਨੀ ਮਿੱਟੀ 'ਚ ਥੋੜ੍ਹਾ ਜਿਹਾ ਦੁੱਧ ਮਿਲਾ ਕੇ ਇਕ ਪੇਸਟ ਜਾਂ ਫਿਰ ਪੈਕ ਤਿਆਰ ਕਰ ਲਓ। ਇਸ ਪੇਸਟ 'ਚ ਤੁਸੀਂ ਹਲਦੀ, ਚੰਦਨ, ਗੁਲਾਬ ਜਲ ਵੀ ਸ਼ਾਮਲ ਕਰ ਸਕਦੇ ਹੋ। ਇਸ ਸਾਰੇ ਪੇਸਟ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਆਪਣੇ ਸਰੀਰ 'ਤੇ ਲਗਾਓ। ਜਿਵੇਂ ਹੀ ਪੇਸਟ ਸੁੱਕ ਜਾਵੇ ਤਾਂ ਤੁਸੀਂ ਨਹਾ ਸਕਦੇ ਹੋ। ਪੇਸਟ ਤੋਂ ਬਾਅਦ ਸਾਬਣ ਦਾ ਇਸਤੇਮਾਲ ਨਾ ਕਰੋ। 

Aarti dhillon

This news is Content Editor Aarti dhillon