ਬਲੂਬੈਰੀ ਮਫਿਨ

Monday, Jan 09, 2017 - 04:10 PM (IST)

 ਬਲੂਬੈਰੀ ਮਫਿਨ

 

 

ਜਲੰਧਰ— ਬੱਚੇ ਅਤੇ ਵੱਡੇ ਸਾਰੇ ਹੀ ਮਾਫਿਨ ਖਾਣਾ ਬਹੁਤ ਪਸੰਦ ਕਰਦੇ ਹਨ। ਇਹ ਖਾਣ ''ਚ ਬਹੁਤ ਸੁਆਦ ਹੁੰਦਾ ਹੈ। ਬਲੂਬੈਰੀ ਮਾਫਿਨ ਨੂੰ ਤੁਸੀਂ ਆਸਾਨੀ ਨਾਲ ਘਰ ''ਚ ਬਣਾ ਸਕਦੇ ਹੋ। ਆਓ ਜਾਣਦੇ ਹਾਂ ਬਲੂਬੈਰੀ ਮਾਫਿਨ ਨੂੰ ਬਣਾਉਣ ਦੀ ਵਿਧੀ
ਸਮੱਗਰੀ
- 2 1/2 ਕੱਪ ਮੈਦਾ 
- 1 1/2 ਚਮਚ ਬੇਕਿੰਗ ਪਾਊਡਰ 
- 1/2 ਚਮਚ ਬੇਕਿੰਗ ਸੋਡਾ
- 3/4 ਚਮਚ ਖੰਡ 
- 1/4 ਚਮਚ ਨਮਕ 
- 2 ਅੰਡੇ 
- 1 ਕੱਪ ਲੱਸੀ
- 1/2 ਕੱਪ ਮੱਖਣ
- 11/2 ਕੱਪ ਬਲੂਬੈਰੀ 
ਵਿਧੀ
1. ਇਕ ਭਾਂਡੇ ''ਚ ਸਾਰੀ ਸੁੱਕੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾ ਲਓ।
2. ਇਕ ਦੂਸਰੇ ਭਾਂਡੇ ''ਚ ਅੰਡੇ, ਲੱਸੀ ਅਤੇ ਮੱਖਣ ਨੂੰ ਪਿਘਲਾ ਕੇ ਚੰਗੀ ਤਰ੍ਹਾਂ ਮਿਲਾ ਲਓ।
3. ਫਿਰ ਇਸ ''ਚ ਮਿਕਸ ਕੀਤੀ ਸਾਰੀ ਸਮੱਗਰੀ ਪਾ ਦਿਓ ਅਤੇ ਇਸਨੂੰ ਚੰਗੀ ਤਰ੍ਹਾਂ ਮਿਲਾਓ ਤਾਂ ਕਿ ਡਲੇ ਨਾ ਰਹਿ ਜਾਣ।
4. ਹੁਣ ਇਸ ''ਚ ਬਲੂਬੈਰੀ ਪਾ ਕੇ ਮਿਲਾ ਲਓ।
5. ਹੁਣ ਗਰੀਸ ਕੀਤੇ ਹੋਏ ਮਾਫਿਨ ਕੱਪ ''ਚ ਥੋੜ੍ਹਾ-ਥੋੜ੍ਹਾ ਬੇਕਿੰਗ ਪਾਊਡਰ ਪਾਓ ਅਤੇ 400 ਇਕ ''ਤੇ 20-30 ਮਿੰਟ ਲਈ ਬੇਕ ਕਰੋ।
6. ਤੁਹਾਡੀ ਬਲੂਬੈਰੀ ਮਾਫਿਨ ਤਿਆਰ ਹੈ।

 


Related News