ਪੀਣ ਤੋਂ ਇਲਾਵਾ ਇਨ੍ਹਾਂ ਕੰਮਾਂ ਲਈ ਵੀ ਕਰੋ ਕੌਫੀ ਦੀ ਵਰਤੋ

09/04/2017 12:11:54 PM

ਨਵੀਂ ਦਿੱਲੀ— ਕੌਫੀ ਲਗਭਗ ਸਾਰੇ ਲੋਕਾਂ ਨੂੰ ਪਸੰਦ ਹੁੰਦੀ ਹੈ। ਇਸ ਨੂੰ ਪੀਣ ਨਾਲ ਸਰੀਰ ਦੀ ਥਕਾਵਟ ਉਤਰ ਜਾਂਦੀ ਹੈ ਅਤੇ ਆਲਸ ਵੀ ਦੂਰ ਹੋ ਜਾਂਦਾ ਹੈ ਪਰ ਕੌਫੀ ਨੂੰ ਸਿਰਫ ਪੀਣ ਲਈ ਹੀ ਨਹੀਂ ਬਲਕਿ ਘਰ ਦੇ ਕਈ ਕੰਮਾਂ ਵਿਚ ਵੀ ਵਰਤਿਆਂ ਜਾਂਦਾ ਹੈ ਆਓ ਜਾਣਦੇ ਹਾਂ ਕੌਫੀ ਪਾਊਡਰ ਦੇ ਫਾਇਦਿਆਂ ਦੇ ਬਾਰੇ ਵਿਚ
1. ਖਾਦ ਦੇ ਰੂਪ ਵਿਚ 
ਰੁੱਖ ਅਤੇ ਪੌਦਿਆਂ ਨੂੰ ਚੰਗੀ ਤਰ੍ਹਾਂ ਨਾਲ ਵਧਾਉਣ ਦੇ ਲਈ ਗਮਲਿਆਂ ਵਿਚ ਖਾਦ ਪਾਈ ਜਾਂਦੀ ਹੈ। ਇਸ ਲਈ ਕੌਫੀ ਨੂੰ ਅਸੀਂ ਖਾਦ ਦੀ ਤਰ੍ਹਾਂ ਵਰਤ ਸਕਦੇ ਹਾਂ।
2. ਪੌਦਿਆਂ ਨੂੰ ਕੀੜੇ ਮਕੋੜਿਆਂ ਤੋਂ ਬਚਾਉਣ ਲਈ
ਪੌਦਿਆਂ ਨੂੰ ਕੀੜੇ ਮਕੋੜਿਆਂ ਤੋਂ ਬਚਾਉਣ ਲਈ ਵੀ ਕੌਫੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਪੌਦਿਆਂ ਦੇ ਆਲੇ-ਦੁਆਲੇ ਕੌਫੀ ਛਿੜਕ ਦਿਓ, ਜਿਸ ਨਾਲ ਕੀੜੇ ਪੌਦਿਆਂ ਤੱਕ ਨਹੀਂ ਪਹੁੰਚ ਪਾਉਂਦੇ। 
3. ਹੱਥਾਂ ਦੀ ਬਦਬੂ
ਪਿਆਜ, ਲਸਣ ਕੱਟਣ ਜਾਂ ਮਾਸ ਮੱਛੀ ਬਣਾਉਣ ਦੇ ਬਾਅਦ ਹੱਥਾਂ ਵਿਚੋਂ ਬਦਬੂ ਆਉਣ ਲੱਗਦੀ ਹੈ। ਇਸ ਨੂੰ ਦੂਰ ਕਰਨ ਲਈ ਹੱਥਾਂ 'ਤੇ ਕੌਫੀ ਲਗਾ ਕੇ ਚੰਗੀ ਤਰ੍ਹਾਂ ਨਾਲ ਸਾਫ ਕਰੋ। 
4. ਕੁਦਰਤੀ ਫ੍ਰੈਸ਼ਨਰ 
ਫਰਿੱਜ, ਅਲਮਾਰੀ ਅਤੇ ਕਾਰ ਦੀ ਬਦਬੂ ਨੂੰ ਦੂਰ ਕਰਨ ਲਈ ਵੱਖ-ਵੱਖ ਪੈਕੇਟ ਵਿਚ ਕੌਫੀ ਪਾਊਡਰ ਪਾ ਲਓ। ਫਿਰ ਇਨ੍ਹਾਂ ਪੈਕੇਟਸ ਨੂੰ ਸਾਰੀਆਂ ਥਾਂਵਾਂ 'ਤੇ ਰੱਖ ਦਿਓ, ਜਿਸ ਨਾਲ ਬਦਬੂ ਦੂਰ ਹੋਵੇਗੀ।