ਬੰਗਾਲੀ ਮਟਨ ਕੜੀ (ਕੋਸ਼ ਮੰਗਸ਼ੋ)

02/09/2018 4:31:30 PM

ਜਲੰਧਰ— ਮਟਨ ਖਾਣ ਵਾਲੇ ਸ਼ੌਕੀਨ ਲੋਕਾਂ ਲਈ ਅੱਜ ਅਸੀਂ ਬੰਗਾਲੀ ਤਰੀਕੇ ਤੋਂ ਬਣਾਈ ਜਾਣ ਵਾਲੀ ਡਿਸ਼ ਲੈ ਕੇ ਆਏ ਹਾਂ। ਜਿਸ ਨੂੰ ਖਾਣ ਤੋਂ ਬਾਅਦ ਤੁਸੀਂ ਵਾਰ-ਵਾਰ ਖਾਣਾ ਪਸੰਦ ਕਰੋਗੇ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
(ਮੈਰੀਨੇਟ ਲਈ)
ਮਟਨ - 750 ਗਰਾਮ
ਦਹੀਂ - 150 ਗਰਾਮ
ਅਦਰਕ ਦਾ ਪੇਸਟ - 1 ਚੱਮਚ
ਲਸਣ ਪੇਸਟ - 1 ਚੱਮਚ
ਸਰ੍ਹੋਂ ਦਾ ਤੇਲ - 1 ਚੱਮਚ
(ਗਰੇਵੀ ਲਈ)
ਸਰ੍ਹੋਂ ਦਾ ਤੇਲ - 2 ਚੱਮਚ
ਤੇਜ ਪੱਤੇ - 2
ਕਾਲੀ ਇਲਾਇਚੀ - 2
ਹਰੀ ਇਲਾਇਚੀ - 4
ਦਾਲਚੀਨੀ - 1
ਲੌਂਗ - 3
ਸੁੱਕੀ ਲਾਲ ਮਿਰਚ - 4
ਚੀਨੀ - 1 ਚੱਮਚ
ਲਸਣ - 1 ਚੱਮਚ
ਅਦਰਕ - 1 ਚੱਮਚ
ਪਿਆਜ਼ - 200 ਗਰਾਮ
ਟਮਾਟਰ - 125 ਗਰਾਮ
ਹਲਦੀ - 1 ਚੱਮਚ
ਧਨੀਆ ਪਾਊਡਰ - 2 ਚੱਮਚ
ਪੈਪਰਿਕਾ - 2 ਚੱਮਚ
ਜੀਰਾ ਪਾਊਡਰ - 1 ਚੱਮਚ
ਨਮਕ - 1 ਚੱਮਚ
ਪਾਣੀ - 300 ਮਿਲੀਲੀਟਰ
ਗਰਮ ਮਸਾਲਾ - 1/2 ਚੱਮਚ
ਨਿੰਬੂ ਦਾ ਰਸ - 2 ਚੱਮਚ
ਧਨੀਆ - ਗਾਰਨਿਸ਼ ਲਈ
ਵਿਧੀ—
(ਮੈਰੀਨੇਟ ਲਈ)
1. ਸਭ ਤੋਂ ਪਹਿਲਾਂ ਬਾਊਲ 'ਚ 750 ਗ੍ਰਾਮ ਮਟਨ, 150 ਗ੍ਰਾਮ ਦਹੀਂ, 1 ਚੱਮਚ ਅਦਰਕ ਦਾ ਪੇਸਟ, 1 ਚੱਮਚ ਲਸਣ ਪੇਸਟ, 1 ਚੱਮਚ ਸਰ੍ਹੋਂ ਦਾ ਤੇਲ ਮਿਕਸ ਕਰਕੇ 3-4 ਘੰਟੇ ਲਈ ਮੈਰੀਨੇਟ ਹੋਣ ਲਈ ਰੱਖ ਦਿਓ।

(ਗਰੇਵੀ ਲਈ)
2. ਹੁਣ ਕੁੱਕਰ 'ਚ 2 ਚੱਮਚ ਸਰ੍ਹੋਂ ਦਾ ਤੇਲ, 2 ਤੇਜ ਪੱਤੇ, 2 ਕਾਲੀਆਂ ਇਲਾਇਚੀਆਂ, 4 ਹਰੀਆਂ ਇਲਾਇਚੀਆਂ, 1 ਦਾਲਚੀਨੀ, 3 ਲੌਂਗ, 4 ਸੁੱਕੀ ਲਾਲ ਮਿਰਚ, 1 ਚੱਮਚ ਚੀਨੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ।
3. ਫਿਰ ਇਸ 'ਚ 1 ਚੱਮਚ ਲਸਣ, 1 ਚੱਮਚ ਅਦਰਕ ਮਿਲਾ ਕੇ 2-3 ਮਿੰਟ ਤੱਕ ਪਕਾਓ।
4. ਇਸ ਤੋਂ ਬਾਅਦ ਇਸ ਵਿਚ 200 ਗ੍ਰਾਮ ਪਿਆਜ਼ ਪਾ ਕੇ ਹਲਕਾ ਬਰਾਊਨ ਹੋਣ ਤੱਕ ਪਕਾਓ ਅਤੇ ਫਿਰ ਇਸ ਵਿਚ 125 ਗ੍ਰਾਮ ਟਮਾਟਰ ਨਰਮ ਹੋਣ ਤੱਕ ਪੱਕਣ ਦਿਓ।
5. ਹੁਣ ਇਸ ਵਿਚ 1 ਚੱਮਚ ਹਲਦੀ ਮਿਕਸ ਕਰਕੇ ਮਸਾਲੇਦਾਰ ਚਿਕਨ ਚੰਗੇ ਤਰ੍ਹਾਂ ਮਿਲਾਓ ਅਤੇ ਬਾਅਦ 'ਚ 2 ਚੱਮਚ ਧਨੀਆ ਪਾਊਡਰ, 2 ਚੱਮਚ ਪੈਪਰਿਕਾ, 1 ਚੱਮਚ ਜੀਰਾ ਪਾਊਡਰ, 1 ਚੱਮਚ ਨਮਕ ਪਾ ਕੇ 3 ਤੋਂ 5 ਮਿੰਟ ਤੱਕ ਪਕਾਓ।
6. ਫਿਰ ਇਸ 'ਚ 300 ਮਿਲੀਲੀਟਰ ਪਾਣੀ ਮਿਲਾ ਕੇ ਢੱਕਣ ਲਗਾ ਕੇ 7-8 ਸੀਟੀਆਂ ਲਗਾਉਣ ਲਈ ਰੱਖ ਦਿਓ।
7. ਇਸ ਤੋਂ ਬਾਅਦ ਇਸ ਵਿਚ 1/2 ਚੱਮਚ ਗਰਮ ਮਸਾਲਾ, 2 ਚੱਮਚ ਨਿੰਬੂ ਦਾ ਰਸ ਮਿਲਾ ਕੇ 5 ਮਿੰਟ ਲਈ ਪੱਕਣ ਦਿਓ।
8. ਬੰਗਾਲੀ ਮਟਨ ਕੜੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਚਾਵਲਾਂ ਨਾਲ ਸਰਵ ਕਰੋ।

 


Related News