ਗਰਮੀਆਂ ''ਚ ਗੂੰਦ ਕਤੀਰਾ ਖਾਣ ਦੇ ਫਾਇਦੇ

05/23/2017 5:16:06 PM

ਨਵੀਂ ਦਿੱਲੀ— ਗਰਮੀ ''ਚ ਸਰੀਰ ਨੂੰ ਠੰਡਕ ਦੇਣ ਲਈ ਗੂੰਦ ਕਤੀਰਾ ਖਾਣਾ ਚਾਹੀਦਾ ਹੈ। ਇਸ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ''ਚ ਪ੍ਰੋਟੀਨ ਅਤੇ ਫਾਲਿਕ ਐਸਿਡ ਭਰਪੂਰ ਮਾਤਰਾ ''ਚ ਹੁੰਦੇ ਹਨ। ਇਹ ਸਾਡੇ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਹੱਲ ਕਰਦਾ ਹੈ। ਇਸ ਨਾਲ ਬਾਥਰੂਮ ਵਾਲੀ ਜਗ੍ਹਾ ''ਤੇ ਹੋਣ ਵਾਲੀ ਜਲਨ ਦੂਰ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਗੂੰਦ ਕਤੀਰਾ ਖਾਣ ਦੇ ਹੁੰਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਕਮਜ਼ੋਰੀ ਅਤੇ ਥਕਾਵਟ ਕਰੇ ਦੂਰ
ਹਰ ਰੋਜ਼ ਸਵੇਰੇ ਅੱਧਾ ਗਿਲਾਸ ਦੁੱਧ ''ਚ ਗੂੰਦ ਕਤੀਰਾ ਅਤੇ ਮਿਸ਼ਰੀ ਪਾ ਕੇ ਪੀਣ ਨਾਲ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ। ਇਸ ਨੂੰ ਵਰਤਣ ਤੋਂ ਪਹਿਲਾਂ ਪੂਰੀ ਰਾਤ ਪਾਣੀ ''ਚ ਭਿਓਂ ਕੇ ਰੱਖੋ।
2. ਲੂ ਤੋਂ ਬਚਾਅ
ਤਪਦੀ ਗਰਮੀ ''ਚ ਲੂ ਤੋਂ ਬਚਣ ਲਈ ਗੂੰਦ ਕਤੀਰਾ ਸਵੇਰੇ-ਸ਼ਾਮ ਦੁੱਧ ਜਾਂ ਸ਼ਰਬਤ ''ਚ ਮਿਲਾ ਕੇ ਪੀਣਾ ਚਾਹੀਦਾ ਹੈ।
3. ਖੂਨ ਦੀ ਕਮੀ ਕਰੇ ਦੂਰ
ਗੂੰਦ ਕਤੀਰੇ ਨੂੰ ਭਿਓਂ ਕੇ ਰੋਜ਼ ਖਾਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ।
4. ਜਲਨ ਤੋਂ ਰਾਹਤ
ਜੇ ਹੱਥਾਂ-ਪੈਰਾਂ ''ਚ ਜਲਨ ਦੀ ਸਮੱਸਿਆ ਹੋਵੇ ਤਾਂ ਦੋ ਚਮਚ ਗੂੰਦ ਕਤੀਰਾ ਰਾਤ ਨੂੰ ਸੋਣ ਤੋਂ ਪਹਿਲਾਂ ਇਕ ਗਿਲਾਸ ਪਾਣੀ ''ਚ ਭਿਓਂ ਦਿਓ। ਸਵੇਰੇ ਇਸ ''ਚ ਸ਼ੱਕਰ ਮਿਲਾ ਕੇ ਖਾਓ। ਹੋਲੀ-ਹੋਲੀ ਜਲਨ ਤੋਂ ਆਰਾਮ ਮਿਲੇਗਾ।
5. ਟਾਂਸਿਲ ਤੋਂ ਰਾਹਤ
ਗਲੇ ਦੇ ਟਾਂਸਿਲ ਦੀ ਸਮੱਸਿਆ ਹੋਣ ''ਤੇ ਦੋ ਭਾਗ ਗੂੰਦ ਕਤੀਰਾ ਬਰੀਕ ਪੀਸ ਕੇ ਧਨੀਏ ਦੇ ਪੱਤਿਆਂ ਦੇ ਰਸ ''ਚ ਮਿਲਾ ਕੇ ਰੋਜ਼ਾਨਾ ਗਲੇ ''ਤੇ ਇਸ ਦਾ ਲੇਪ ਲਗਾਓ। ਤੁਹਾਨੂੰ ਆਰਾਮ ਮਿਲੇਗਾ।
6. ਬੀਮਾਰੀਆਂ ਤੋਂ ਬਚਾਅ
ਗੂੰਦ ਕਤੀਰਾ ਖਾਣ ਨਾਲ ਮਾਈਗ੍ਰੇਨ, ਚੱਕਰ ਆਉਣਾ, ਉਲਟੀ ਆਉਣੀ ਜਿਹੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।