ਚਿਹਰੇ ''ਤੇ ਦਹੀਂ ਲਾਉਣ ਦੇ ਫਾਇਦੇ

Tuesday, Jun 30, 2026 - 04:06 PM (IST)

ਚਿਹਰੇ ''ਤੇ ਦਹੀਂ ਲਾਉਣ ਦੇ ਫਾਇਦੇ

ਵੈੱਬ ਡੈਸਕ - ਅੱਜ ਦੇ ਦੌਰ 'ਚ ਪ੍ਰਦੂਸ਼ਣ, ਧੁੱਪ ਅਤੇ ਗਲਤ ਖਾਣ-ਪੀਣ ਕਾਰਨ ਚਿਹਰੇ ਦੀ ਚਮਕ ਗੁਆਚਣਾ ਇਕ ਆਮ ਗੱਲ ਹੋ ਗਈ ਹੈ। ਆਪਣੀ ਚਮੜੀ ਨੂੰ ਦੁਬਾਰਾ ਜਵਾਨ ਅਤੇ ਚਮਕਦਾਰ ਬਣਾਉਣ ਲਈ ਲੋਕ ਮਹਿੰਗੇ ਫੇਸ਼ੀਅਲ ਅਤੇ ਬਿਊਟੀ ਪ੍ਰੋਡਕਟਸ 'ਤੇ ਹਜ਼ਾਰਾਂ ਰੁਪਏ ਖਰਚ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰਸੋਈ 'ਚ ਮੌਜੂਦ 'ਦਹੀਂ' ਕਿਸੇ ਵੀ ਮਹਿੰਗੀ ਕਰੀਮ ਨਾਲੋਂ ਵੱਧ ਅਸਰਦਾਰ ਸਾਬਤ ਹੋ ਸਕਦਾ ਹੈ? ਮਾਹਿਰਾਂ ਅਨੁਸਾਰ ਦਹੀਂ 'ਚ ਲੈਕਟਿਕ ਐਸਿਡ, ਵਿਟਾਮਿਨ-ਡੀ ਅਤੇ ਪ੍ਰੋਟੀਨ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਚਮੜੀ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹਨ।

ਟੈਨਿੰਗ ਤੋਂ ਤੁਰੰਤ ਰਾਹਤ
- ਧੁੱਪ 'ਚ ਰਹਿਣ ਕਾਰਨ ਜੇਕਰ ਤੁਹਾਡਾ ਚਿਹਰਾ ਕਾਲਾ ਪੈ ਗਿਆ ਹੈ, ਤਾਂ ਦਹੀਂ ਇਕ ਕੁਦਰਤੀ ਬਲੀਚ ਵਾਂਗ ਕੰਮ ਕਰਦਾ ਹੈ। ਇਹ ਚਮੜੀ ਦੀ ਉੱਪਰਲੀ ਕਾਲੀ ਪਰਤ (Tan) ਨੂੰ ਹਟਾ ਕੇ ਰੰਗ ਸਾਫ਼ ਕਰਨ 'ਚ ਮਦਦ ਕਰਦਾ ਹੈ।

ਮੋਇਸਚੁਰਾਈਜ਼ਰ ਦੀ ਲੋੜ ਨਹੀਂ
- ਜੇਕਰ ਤੁਹਾਡੀ ਚਮੜੀ ਖੁਸ਼ਕ ਰਹਿੰਦੀ ਹੈ, ਤਾਂ ਦਹੀਂ ਤੁਹਾਡੇ ਲਈ ਵਰਦਾਨ ਹੈ। ਇਹ ਚਮੜੀ ਨੂੰ ਅੰਦਰੋਂ ਹਾਈਡ੍ਰੇਟ ਕਰਦਾ ਹੈ ਅਤੇ ਚਿਹਰੇ 'ਤੇ ਕੁਦਰਤੀ ਨਮੀ ਬਣਾਈ ਰੱਖਦਾ ਹੈ।

ਦਾਗ-ਧੱਬੇ ਅਤੇ ਝੁਰੜੀਆਂ ਦਾ ਸਫਾਇਆ
- ਦਹੀਂ 'ਚ ਮੌਜੂਦ ਐਂਟੀ-ਏਜਿੰਗ ਗੁਣ ਝੁਰੜੀਆਂ ਨੂੰ ਘਟਾਉਂਦੇ ਹਨ। ਰੋਜ਼ਾਨਾ ਇਸ ਦੀ ਵਰਤੋਂ ਨਾਲ ਚਿਹਰੇ ਦੇ ਕਾਲੇ ਘੇਰੇ ਅਤੇ ਨਿਸ਼ਾਨ ਹੌਲੀ-ਹੌਲੀ ਖ਼ਤਮ ਹੋ ਜਾਂਦੇ ਹਨ।

ਕਿੱਲ-ਮੁਹਾਸਿਆਂ ਨੂੰ ਰੋਕੇ
- ਦਹੀਂ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਹੁੰਦੇ ਹਨ। ਇਹ ਮੁਹਾਸੇ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਮਾਰਦਾ ਹੈ ਅਤੇ ਚਿਹਰੇ ਦੀ ਸੋਜ ਨੂੰ ਘੱਟ ਕਰਦਾ ਹੈ।

ਚਮੜੀ 'ਚ ਕਸਾਅ 
- ਵਧਦੀ ਉਮਰ ਦੇ ਨਾਲ ਚਮੜੀ ਲਟਕਣ ਲੱਗਦੀ ਹੈ, ਪਰ ਦਹੀਂ ਲਗਾਉਣ ਨਾਲ ਚਮੜੀ ਵਿੱਚ ਕਸਾਅ ਆਉਂਦਾ ਹੈ ਅਤੇ ਰੋਮ ਸਾਫ਼ ਹੁੰਦੇ ਹਨ।

 


author

Sunaina

Content Editor

Related News