ਚਿਹਰੇ ''ਤੇ ''ਮੁਲਤਾਨੀ ਮਿੱਟੀ'' ਲਾਉਣ ਦੇ ਫਾਇਦੇ
Friday, Aug 14, 2026 - 01:34 PM (IST)
ਵੈੱਬ ਡੈਸਕ - ਹਰੇਕ ਕੁੜੀ ਚਾਹੁੰਦੀ ਹੈ ਕਿ ਉਹ ਬਾਕੀ ਕੁੜੀਆਂ ਤੋਂ ਖ਼ੂਬਸੂਰਤ ਵਿਖਾਈ ਦੇਵੇ। ਸੋਹਣਾ ਬਣਨ ਲਈ ਲੋਕ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ। ਪਹਿਲਾਂ ਵਾਲੇ ਸਮੇਂ 'ਚ ਜਨਾਨੀਆਂ ਆਪਣੇ ਚਿਹਰੇ ਦੀ ਖ਼ੂਬਸੂਰਤੀ ਨੂੰ ਵਧਾਉਣ ਲਈ ਰਸੋਈ 'ਚ ਮੌਜੂਦ ਚੀਜ਼ਾਂ ਦਾ ਇਸਤੇਮਾਲ ਕਰਦੀਆਂ ਸਨ। ਉਕਤ ਚੀਜ਼ਾਂ ’ਚੋਂ ਇਕ ਹੈ ਮੁਲਤਾਨੀ ਮਿੱਟੀ। ਮੁਲਤਾਨੀ ਮਿੱਟੀ ’ਚ ਐਲੂਮੀਨੀਅਮ ਸਿਲਿਕੇਟ ਹੁੰਦਾ ਹੈ, ਜੋ ਚਮੜੀ ਨੂੰ ਤਾਜ਼ਾ ਮਹਿਸੂਸ ਕਰਵਾਉਂਦਾ ਹੈ। ਮੁਲਤਾਨੀ ਮਿੱਟੀ ਦੀ ਵਰਤੋਂ ਕਰਨ ਨਾਲ ਚਮੜੀ ਦੀਆਂ ਸਾਰੀਆਂ ਸਮੱਸਿਆ ਠੀਕ ਹੋ ਜਾਂਦੀਆਂ ਹਨ। ਇਹ ਹਰ ਤਰ੍ਹਾਂ ਦੀ ਚਮੜੀ ਲਈ ਫ਼ਾਇਦੇਮੰਦ ਹੈ।
ਤੇਲ ਵਾਲੀ ਚਮੜੀ
ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਨੂੰ ਮਿਕਸ ਕਰਕੇ ਚਿਹਰੇ 'ਤੇ ਲਗਾਉਣ ਨਾਲ ਤੇਲ ਵਾਲੀ ਚਮੜੀ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਮੁਲਾਇਮ ਚਮੜੀ
ਬਾਦਾਮ ਦੀ ਪੇਸਟ, ਮੁਲਤਾਨੀ ਮਿੱਟੀ ਅਤੇ ਦੁੱਧ ਨੂੰ ਮਿਲਾ ਕੇ ਪੈਕ ਤਿਆਰ ਕਰ ਲਓ ਇਸ ਨੂੰ ਚਿਹਰੇ 'ਤੇ ਲਗਾਓ। ਇਸ ਨਾਲ ਚਮੜੀ ਮੁਲਾਇਮ ਹੋ ਜਾਂਦੀ ਹੈ।
ਚਮਕਦਾਰ ਚਮੜੀ
2 ਚਮਚੇ ਮੁਲਤਾਨੀ ਮਿੱਟੀ 'ਚ ਟਮਾਟਰ ਦਾ ਰਸ ਅਤੇ ਚੰਦਨ ਦਾ ਪਾਊਡਰ ਮਿਲਾ ਕੇ ਮਿਕਸ ਕਰੋ। ਇਸ ਪੈਕ ਨੂੰ ਚਿਹਰੇ 'ਤੇ ਲਗਾਓ। 10 ਮਿੰਟ ਲਗਾ ਕੇ ਰੱਖਣ ਨਾਲ ਬਾਅਦ 'ਚ ਪਾਣੀ ਨਾਲ ਚਿਹਰਾ ਧੋ ਲਓ।
ਦਾਗ ਧੱਬੇ
1 ਚਮਚਾ ਮੁਲਤਾਨੀ ਮਿੱਟੀ, ਪੁਦੀਨੇ ਦਾ ਪਾਊਡਰ ਅਤੇ ਦਹੀ ਮਿਕਸ ਕਰਕੇ ਦਾਗ ਧੱਬਿਆਂ 'ਤੇ ਲਗਾਓ।
ਡਰਾਈ ਚਮੜੀ
ਅੱਧਾ ਚਮਚਾ ਮੁਲਤਾਨੀ ਮਿੱਟੀ, 1 ਚਮਚਾ ਦਹੀਂ ਅਤੇ 1 ਆਂਡੇ ਦਾ ਸਫੈਦ ਹਿੱਸਾ ਮਿਲਾ ਕੇ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਚਿਹਰਾ ਧੋ ਲਓ।
ਛਾਈਆਂ
ਮੁਲਤਾਨੀ ਮਿੱਟੀ, ਘਿਸੀ ਹੋਈ ਗਾਜਰ ਅਤੇ 1 ਚਮਚਾ ਜੈਤੂਨ ਦਾ ਤੇਲ ਮਿਲਾ ਕੇ ਚਿਹਰੇ 'ਤੇ ਲਗਾਓ।
