ਗ੍ਰੀਨ ਟੀ ਟੋਨਰ ਨਾਲ ਕਰੋ ਚਿਹਰੇ ਦੇ ਦਾਗ-ਧੱਬੇ ਦੂਰ

06/02/2020 3:21:18 PM

ਜਲੰਧਰ(ਬਿਊਰੋ)— ਗ੍ਰੀਨ ਟੀ ਸਿਹਤ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਨੂੰ ਪੀਣ ਨਾਲ ਚਮੜੀ ਸਬੰਧਿਤ ਕਈ ਪਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ। ਇਸ ਵਿਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ ਜਿਸ ਦੇ ਨਾਲ ਚਮੜੀ ਵਿਚ ਨਿਖਾਰ ਆਉਂਦਾ ਹੈ। ਸਕਿਨ ਦੇ ਨਾਲ-ਨਾਲ ਇਹ ਵਾਲਾਂ ਲਈ ਵੀ ਬਹੁਤ ਲਾਭਦਾਇਕ ਹੈ। ਅੱਜ ਅਸੀਂ ਤੁਹਾਨੂੰ ਗਰੀਨ ਟੀ ਟੋਨਰ ਬਣਾਉਣਾ ਸਿਖਾਉਣ ਜਾ ਰਹੇ ਹਾਂ। ਜਿਸ ਨੂੰ ਚਿਹਰੇ 'ਤੇ ਲਗਾਉਣ ਨਾਲ ਦਾਗ-ਧੱਬੇ ਦੂਰ ਹੋਣਗੇ।
ਸਮੱਗਰੀ—
1 ਬਾਊਲ ਪਾਣੀ
2 ਸਪੂਨ ਗਰੀਨ ਟੀ
ਵਿਧੀ—
1. ਸਭ ਤੋਂ ਪਹਿਲਾਂ ਪਾਣੀ ਨੂੰ ਗਰਮ ਕਰੋ। ਜਦੋਂ ਪਾਣੀ ਉੱਬਲ਼ਣ ਲੱਗੇ ਤਾਂ ਇਸ ਵਿਚ 2 ਸਪੂਨ ਗ੍ਰੀਨ ਟੀ ਪਾਓ ।
2. ਇਸ ਨੂੰ ਉਦੋਂ ਤੱਕ ਉੱਬਲਣ ਦਿਓ ਜਦੋਂ ਤੱਕ ਇਸ ਦਾ ਰੰਗ ਪੀਲਾ ਨਾ ਹੋ ਜਾਵੇ। 10 ਮਿੰਟ ਤੋਂ ਬਾਅਦ ਇਸ ਨੂੰ ਗੈਸ ਤੋਂ ਹਟਾ ਲਓ।
3. ਹੁਣ ਇਸ ਪਾਣੀ ਨੂੰ ਠੰਡਾ ਹੋਣ ਦਿਓ। ਬਾਅਦ ਵਿਚ ਇਸ ਨੂੰ ਇਕ ਬਾਊਲ 'ਚ ਕੱਢ ਲਓ।
ਲਗਾਉਣ ਦਾ ਤਰੀਕਾ
1. ਇਸ ਮਿਸ਼ਰਣ ਨੂੰ ਕਾਟਨ ਦੀ ਮਦਦ ਨਾਲ ਚਿਹਰੇ 'ਤੇ ਲਗਾਓ, ਇਸ ਨੂੰ ਕੁਝ ਦੇਰ ਇਸੇ ਤਰ੍ਹਾਂ ਹੀ ਰਹਿਣ ਦਿਓ।
2. ਸੁੱਕਣ 'ਤੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਦਿਨ 'ਚ ਦੋ ਵਾਰ ਇਸ ਤਰ੍ਹਾਂ ਕਰੋ।


manju bala

Content Editor

Related News