Beauty Tips: ਨੇਲ ਪੇਂਟ ਲਗਾਉਣ ਨਾਲ ਹੋ ਸਕਦੇ ਹਨ ਨਹੁੰਆਂ ਨੂੰ ਕਈ ਨੁਕਸਾਨ, ਜਾਣੋ ਕਿੰਝ
Friday, Sep 06, 2024 - 11:24 AM (IST)
ਨਵੀਂ ਦਿੱਲੀ— ਹੱਥਾਂ ਦੀ ਖੂਬਸੂਰਤੀ ਨੂੰ ਵਧਾਉਣ ਦੇ ਲਈ ਨਹੁੰ ਅਹਿਮ ਰੋਲ ਨਿਭਾਉਂਦੇ ਹਨ ਆਪਣੇ ਨਹੁੰਆਂ ਨੂੰ ਆਕਰਸ਼ਤ ਬਣਾਉਣ ਲਈ ਲੜਕੀਆਂ ਰੋਜ਼ਾਨਾ ਨੇਲ ਪੇਂਟ ਲਗਾਉਂਦੀਆਂ ਹਨ ਪਰ ਇਸ ਦਾ ਲਗਾਤਾਰ ਇਸਤੇਮਾਲ ਕਰਨਾ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ। ਕੁਝ ਸਮੇਂ ਦੇ ਲਈ ਤਾਂ ਨੇਲ ਪੇਂਟ ਨਹੁੰਆਂ ਨੂੰ ਖੂਬਸੂਰਤ ਬਣਾਉਂਦਾ ਹੈ ਪਰ ਅੱਗੇ ਚਲ ਕੇ ਇਹ ਨਹੁੰਆਂ ਨੂੰ ਕਈ ਨੁਕਸਾਨ ਪਹੁੰਚਾ ਸਕਦੀ ਹੈ।
1. ਕੈਮੀਕਲ
ਨੇਲ ਪੇਂਟ 'ਚ ਟਾਲੁਈਨ ਨਾਂ ਦਾ ਇਕ ਕੈਮੀਕਲ ਹੁੰਦਾ ਹੈ ਜੋ ਤੁਹਾਡੇ ਨਹੁੰਆਂ ਨੂੰ ਰੁੱਖਾ ਬਣਾਉਂਦਾ ਹੈ। ਇਸ ਨਾਲ ਸਿਰਦਰਦ ਸੰਬਧੀ ਸਮੱਸਿਆਵਾਂ ਹੁੰਦੀਆਂ ਹਨ ਇਸ ਲਈ ਉਨਾਂ ਨੇਲ ਪੇਂਟ ਦਾ ਇਸਤੇਮਾਲ ਕਰੋ ਜਿਨ੍ਹਾਂ ਦੀ ਕਵਾਲਿਟੀ ਚੰਗੀ ਹੋਵੇ। ਇਸ ਨੂੰ ਲਗਾਉਂਦੇ ਸਮੇਂ ਧਿਆਨ ਰੱਖੋ ਕਿ ਇਹ ਤੁਹਾਡੀ ਅੱਖ, ਨੱਕ, ਚਮੜੀ ਅਤੇ ਮੂੰਹ ਤੋਂ ਦੂਰ ਰਹੇ।
2. ਐਲਰਜ਼ੀ
ਇਸ 'ਚ ਫਾਰਮੇਲਿਡਹਾਈਡ ਨਾਂ ਦਾ ਕੈਮੀਕਲ ਹੁੰਦਾ ਹੈ ਇਸ ਨੂੰ ਨੇਲ ਪੇਂਟ ਨੂੰ ਚਿਪਚਿਪਾ ਬਣਾਉਣ ਲਈ ਵਰਤਿਆਂ ਜਾਂਦਾ ਹੈ। ਇਸ ਦੀ ਵਜ੍ਹਾ ਨਾਲ ਖਾਰਸ਼ ਦੀ ਸਮੱਸਿਆ ਹੋ ਸਕਦੀ ਹੈ। ਅੱਗੇ ਜਾ ਕੇ ਇਹ ਸਮੱਸਿਆ ਕਾਫੀ ਵਧ ਸਕਦੀ ਹੈ।
3. ਨੇਲ ਰਿਮੂਵਰ
ਨੇਲ ਪੇਂਟ ਬਦਲਣ ਦੇ ਲਈ ਨੇਲ ਰਿਮੂਵਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਸ 'ਚ ਅਸਿਟੋਨ ਨਾਂ ਦਾ ਕੈਮੀਕਲਸ ਹੁੰਦਾ ਹੈ ਜੋ ਨਹੁੰਆਂ ਦੇ ਕੁਦਰਤੀ ਤੇਲ ਅਤੇ ਨਮੀ ਨੂੰ ਸੋਖ ਲੈਂਦੇ ਹਨ ਅਤੇ ਆਲੇ-ਦੁਆਲੇ ਦੀ ਚਮੜੀ ਨੂੰ ਰੁੱਖਾਂ ਬਣਾਉਂਦਾ ਹੈ।
4. ਬੇਸ ਕੋਟ
ਬੇਸ ਕੋਟ ਦੇ ਬਿਨ੍ਹਾਂ ਨੇਲ ਪੇਂਟ ਲਗਾਉਣ ਦੇ ਨਾਲ ਨਹੁੰ ਪੀਲੇ ਪੈ ਜਾਂਦੇ ਹਨ। ਅਜਿਹੇ 'ਚ ਹਮੇਸ਼ਾ ਨੇਲ ਪੇਂਟ ਲਗਾਉਂਦੇ ਸਮੇਂ ਉਸ ਉਪਰ ਬੇਸ ਕੋਟ ਜ਼ਰੂਰ ਲਗਾਓ।