ਚਮਕਦਾਰ ਚਮੜੀ ਲਈ ਵਰਦਾਨ ਹੈ ਕੇਲਾ, ਇਨ੍ਹਾਂ ਚੀਜ਼ਾਂ ਨਾਲ ਮਿਲਾ ਕੇ ਲਗਾਉਣ ਨਾਲ ਮਿਲੇਗਾ ਕੁਦਰਤੀ ਨਿਖਾਰ
Wednesday, May 06, 2026 - 02:02 PM (IST)
ਵੈੱਬ ਡੈਸਕ - ਅੱਜ-ਕੱਲ੍ਹ ਦੇ ਪ੍ਰਦੂਸ਼ਣ, ਧੂੜ ਅਤੇ ਮਿੱਟੀ ਕਾਰਨ ਚਿਹਰੇ ਦੀ ਕੁਦਰਤੀ ਚਮਕ ਗਾਇਬ ਹੋਣੀ ਆਮ ਗੱਲ ਹੋ ਗਈ ਹੈ। ਬਹੁਤ ਸਾਰੇ ਲੋਕ ਚਿਹਰੇ 'ਤੇ ਨਿਖਾਰ ਲਿਆਉਣ ਲਈ ਮਹਿੰਗੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ ਪਰ ਇਨ੍ਹਾਂ 'ਚ ਮੌਜੂਦ ਕੈਮੀਕਲ ਲੰਬੇ ਸਮੇਂ 'ਚ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੇ 'ਚ ਤੁਹਾਡੀ ਰਸੋਈ 'ਚ ਮੌਜੂਦ ਕੇਲਾ ਚਮੜੀ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਕੇਲੇ 'ਚ ਮੌਜੂਦ ਵਿਟਾਮਿਨ, ਮਿਨਰਲਸ ਅਤੇ ਐਂਟੀ-ਆਕਸੀਡੈਂਟਸ ਚਮੜੀ ਨੂੰ ਪੋਸ਼ਣ ਦਿੰਦੇ ਹਨ ਅਤੇ ਇਸ ਨੂੰ ਮੁਲਾਇਮ ਬਣਾਉਂਦੇ ਹਨ।
ਤੁਸੀਂ ਕੇਲੇ 'ਚ ਕੁਝ ਖਾਸ ਚੀਜ਼ਾਂ ਮਿਲਾ ਕੇ ਘਰ ਬੈਠੇ ਹੀ ਚਮਕਦਾਰ ਚਮੜੀ ਪਾ ਸਕਦੇ ਹੋ :-
ਕੇਲਾ ਅਤੇ ਸ਼ਹਿਦ : ਕੁਦਰਤੀ ਨਿਖਾਰ ਲਈ
ਜੇਕਰ ਤੁਸੀਂ ਚਮੜੀ 'ਤੇ ਕੁਦਰਤੀ ਚਮਕ ਚਾਹੁੰਦੇ ਹੋ, ਤਾਂ ਅੱਧੇ ਕੇਲੇ ਨੂੰ ਮੈਸ਼ ਕਰਕੇ ਉਸ 'ਚ ਸ਼ਹਿਦ ਮਿਲਾਓ। ਇਸ ਪੇਸਟ ਨੂੰ ਚਿਹਰੇ 'ਤੇ 20 ਮਿੰਟ ਲਈ ਲਗਾਓ ਅਤੇ ਫਿਰ ਕੋਸੇ ਪਾਣੀ ਨਾਲ ਧੋ ਲਓ। ਜਿੱਥੇ ਕੇਲਾ ਚਮੜੀ ਨੂੰ ਪੋਸ਼ਣ ਦੇਵੇਗਾ, ਉੱਥੇ ਹੀ ਸ਼ਹਿਦ ਇਸ ਨੂੰ ਚੰਗੀ ਤਰ੍ਹਾਂ ਮਾਇਸਚਰਾਈਜ਼ ਕਰੇਗਾ।
ਕੇਲਾ ਅਤੇ ਦਹੀਂ : ਦਾਗ-ਧੱਬਿਆਂ ਤੋਂ ਛੁਟਕਾਰਾ
ਚਿਹਰੇ ਦੀ ਟੈਨਿੰਗ ਅਤੇ ਦਾਗ-ਧੱਬਿਆਂ ਨੂੰ ਦੂਰ ਕਰਨ ਲਈ ਕੇਲੇ ਅਤੇ ਦਹੀਂ ਦਾ ਫੇਸ ਪੈਕ ਬਹੁਤ ਕਾਰਗਰ ਹੈ। ਦਹੀਂ 'ਚ ਮੌਜੂਦ ਲੈਕਟਿਕ ਐਸਿਡ ਡੈੱਡ ਸਕਿਨ ਨੂੰ ਹਟਾਉਣ 'ਚ ਮਦਦ ਕਰਦਾ ਹੈ। ਅੱਧੇ ਪੱਕੇ ਹੋਏ ਕੇਲੇ 'ਚ ਦਹੀਂ ਮਿਲਾ ਕੇ 15 ਮਿੰਟ ਲਈ ਚਿਹਰੇ 'ਤੇ ਲਗਾਓ ਅਤੇ ਫਿਰ ਠੰਢੇ ਪਾਣੀ ਨਾਲ ਧੋ ਲਓ।
ਕੇਲਾ ਅਤੇ ਵੇਸਣ : ਟੈਨਿੰਗ ਲਈ ਰਾਮਬਾਣ
ਜੇਕਰ ਚਿਹਰੇ, ਗਰਦਨ ਜਾਂ ਹੱਥਾਂ-ਪੈਰਾਂ 'ਤੇ ਜ਼ਿਆਦਾ ਟੈਨਿੰਗ ਹੋ ਗਈ ਹੈ, ਤਾਂ ਮੈਸ਼ ਕੀਤੇ ਕੇਲੇ 'ਚ ਇਕ ਚਮਚ ਵੇਸਣ ਮਿਲਾ ਕੇ ਲਗਾਓ। ਜਦੋਂ ਇਹ ਪੈਕ ਸੁੱਕ ਜਾਵੇ, ਤਾਂ ਇਸ ਨੂੰ ਹਲਕਾ ਰਗੜ ਕੇ ਸਾਫ਼ ਕਰੋ। ਇਸ ਨਾਲ ਚਿਹਰੇ ਦੇ ਫਾਲਤੂ ਵਾਲ ਵੀ ਨਿਕਲ ਜਾਂਦੇ ਹਨ ਅਤੇ ਚਮੜੀ ਸਾਫ਼ ਤੇ ਮੁਲਾਇਮ ਹੋ ਜਾਂਦੀ ਹੈ।
ਇਹ ਕੁਦਰਤੀ ਨੁਸਖ਼ੇ ਨਾ ਸਿਰਫ਼ ਸਸਤੇ ਹਨ, ਸਗੋਂ ਚਮੜੀ ਨੂੰ ਬਿਨਾਂ ਕਿਸੇ ਨੁਕਸਾਨ ਦੇ ਸਿਹਤਮੰਦ ਅਤੇ ਗਲੋਇੰਗ ਬਣਾਉਣ 'ਚ ਮਦਦਗਾਰ ਸਾਬਤ ਹੁੰਦੇ ਹਨ।
