ਆਵਲਾ ਜੈਮ

Monday, Dec 26, 2016 - 05:02 PM (IST)

ਆਵਲਾ ਜੈਮ

ਜਲੰਧਰ—ਸਰਦੀਆਂ ''ਚ ਆਵਲਾ ਭਰਪੂਰ ਮਾਤਰਾ ''ਚ ਪਾਇਆ ਜਾਂਦਾ ਹੈ। ਇਹ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ਨੂੰ ਕਈ ਤਰੀਕਿਆਂ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਆਵਲਾ ਜੈਮ ਬਣਾਉਂਣ ਦੀ ਵਿਧੀ। ਇਸ ਨੂੰ ਸਾਲ ਭਰ ਵਰਤਿਆ ਜਾ ਸਕਦਾ ਹੈ। ਇਸ ਨਾਲ ਬੱਚੇ ''ਤੇ ਵੱਡੇ ਸਾਰੇ ਖੁਸ਼ ਹੋ ਜਾਂਦੇ ਹਨ।
ਸਮੱਗਰੀ
- 500 ਗ੍ਰਾਮ ਆਵਲਾ
- 500 ਗ੍ਰਾਮ ਖੰਡ
- 2 ਟੁਕੜੇ ਦਾਲ ਚੀਨੀ
- 5 ਪੀਸੀ ਛੋਟੀ ਇਲਾਇਚੀ
ਵਿਧੀ
1. ਸਭ ਤੋਂ ਪਹਿਲਾਂ ਆਵਲਿਆਂ ਨੂੰ ਥੋੜੇ ਜਹੇ ਪਾਣੀ ਦੇ ਨਾਲ ਕੁੱਕਰ ''ਚ ਪਕਾ ਲਓ।
2. ਫਿਰ ਉਨ੍ਹਾਂ ਦੀਆਂ ਗੱਠਾ ਨੂੰ ਅਲੱਗ ਕਰਕੇ ਮਿਕਸਰ ''ਚ ਪੀਸ ਲਓ।
3. ਇੱਕ ਕੜਾਈ ਲਓ, ਉਸ ''ਚ ਆਵਲਿਆਂ ਦਾ ਪੇਸਟ ਪਾ ਕੇ ਫਿਰ ਖੰਡ ਮਿਲਾਓ, ਗੈਸ ਘੱਟ ਕਰਕੇ ਲਗਾਤਾਰ ਹਿਲਾਉਦੇ ਰਹੋ।
4. ਜਦੋ ਖੰਡ ਘੁਲਣ ਲੱਗੇ ''ਤੇ ਆਵਲਿਆ ਦੇ ਪੇਸਟ ਦਾ ਰੰਗ ਬਦਲਣ ਲੱਗੇ ਤਾਂ ਵਿਚ-ਵਿਚ ''ਚ ਚੈਕ ਕਰਦੇ ਰਹੋ ਕਿ ਮਿਸ਼ਰਨ ਉਂਗਲੀ ''ਤੇ ਚਿਪਕ ਰਿਹਾ ਹੈ ''ਤੇ ਇਸ ਦੀ ਚਾਸ਼ਨੀ ਬਣ ਗਈ ਹੈ ਤਾਂ ਗੈਸ ਬੰਦ ਕਰ ਦਿਓ।
5. ਫਿਰ ਇਲਾਇਚੀ ਦੇ ਦਾਣੇ ''ਤੇ ਦਾਲਚੀਨੀ ਨੂੰ ਬਰੀਕ ਕੁੱਟ ਕੇ ਪਾਉਡਰ ਬਣਾਕੇ ਜੈਮ ''ਚ ਮਿਲਾ ਦਿਓ।
6. ਸਵਾਦੀ ਆਵਲਾ ਜੈਮ ਤਿਆਰ ਹੈ।
7. ਆਵਲਾ ਜੈਮ ਨੂੰ ਕੱਚ ਦੀ ਬੋਤਲ ''ਚ ਭਰ ਕੇ ਰੱਖ ਲਓ।


Related News