ਆਂਵਲਾ ਕੈਂਡੀ

01/17/2017 4:23:58 PM

ਜਲੰਧਰ— ਆਂਵਲਾ ਕਿਸੇ ਵੀ ਤਰ੍ਹਾਂ ਖਾਦਾ ਜਾ ਸਕਦਾ ਹੈ ਇਹ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ, ਇਹ ਤੁਹਾਨੂੰ ਤੰਦਰੁਸਤ ਰੱਖਣ ''ਚ ਮਦਦ ਕਰਦਾ ਹੈ। ਇਸ ''ਚ ਵਿਟਾਮਿਨ ਸੀ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ। ਬੱਚਿਆਂ ਨੂੰ ਆਂਵਲੇ ਦਾ ਮੁਰੱਬਾ ਖਾਣਾ ਪੰਸਦ ਨਹੀਂ ਹੁੰਦਾ ਪਰ ਆਂਵਲਾ  ਕੈਂਡੀ ਉਹ ਬਹੁਤ ਸ਼ੌਕ ਨਾਲ ਖਾਂਦੇ ਹਨ। ਅੱਜ ਅਸੀਂ ਤੁਹਾਨੂੰ ਆਂਵਲਾ ਕੈਂਡੀ ਘਰ ''ਚ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ
- 1 ਕਿਲੋ ਆਂਵਲੇ
- 700 ਗ੍ਰਾਮ ਚੀਨੀ
ਵਿਧੀ
1.ਆਂਵਲਿਆਂ ਨੂੰ ਸਾਫ ਪਾਣੀ ਨਾਲ ਧੋ ਲਓ ਅਤੇ ਇਨ੍ਹਾਂ ਨੂੰ 2 ਮਿੰਟ ਦੇ ਲਈ ਉਬਾਲੋ।
2. ਫਿਰ ਇਸ ਨੂੰ ਛਾਣਨੀ ''ਚ ਪਾ ਕੇ ਠੰਡਾ ਕਰ ਲਓ ਅਤੇ ਇਸ ਦੀਆਂ ਗੁੱਠਲੀਆਂ ਕੱਢ ਲਓ।
3. ਹੁਣ ਕੱਟੇ ਹੋਏ ਆਂਵਲਿਆਂ ਨੂੰ ਇੱਕ ਵੱਡੇ ਜਾਰ ''ਚ ਪਾਓ ਅਤੇ ਉਸਦੇ ਉੱਪਰ 650 ਗ੍ਰਾਮ ਚੀਨੀ ਪਾ ਕੇ ਜਾਰ ਨੂੰ ਅਲੱਗ ਰੱਖ ਦਿਓ।
4. ਬਾਕੀ ਬਚੀ ਹੋਈ ਚੀਨੀ ਨੂੰ ਪਾਊਡਰ ਬਣਾ ਕੇ ਅਲੱਗ ਰੱਖ ਲਓ।
5. ਦੁਸਰੇ ਦਿਨ ਤੁਸੀਂ ਦੇਖੋਗੇ ਕਿ ਜਾਰ ''ਚ ਸਾਰੀ ਚੀਨੀ ਦਾ ਸ਼ਰਬਤ ਬਣ ਗਿਆ ਹੈ, ਆਂਵਲਿਆਂ ਦੇ ਟੁਕੜੇ ਉਸ ਸ਼ਰਬਤ ''ਚ ਤੈਰ ਰਹੇ ਹਨ। 
6. 3 ਦਿਨ ਬਾਅਦ ਇਹ ਆਂਵਲਿਆਂ ਦੇ ਟੁਕੜੇ ਜਾਰ ''ਚ ਥੱਲੇ ਬੈਠ ਗਏ ਹੋਣਗੇ। ਇਸਦਾ ਮਤਲਬ ਚੀਨੀ ਆਂਵਲਿਆਂ ਦੇ ਅੰਦਰ ਪੂਰੀ ਤਰ੍ਹਾਂ ਭਰ ਗਈ ਹੈ ਅਤੇ ਉਹ ਭਾਰੀ ਹੋ ਕੇ ਥੱਲੇ ਬੈਠ ਗਏ ਹਨ।
7. ਹੁਣ ਇਸ ਸ਼ਰਬਤ ਨੂੰ ਛਾਣਨੀ ''ਚ ਛਾਣ  ਕੇ ਅਲੱਗ ਕਰ ਲਓ ਅਤੇ ਟੁਕੜਿਆਂ ਨੂੰ ਪਲੇਟ ''ਚ ਪਾ ਤੇ ਧੁੱਪ ''ਚ ਸੁੱਕਾ ਲਓ।
8. ਫਿਰ ਇਨ੍ਹਾਂ ਸੁੱਕੇ ਹੋਏ ਆਂਵਲਿਆਂ ਦੇ ਟੁੱਕੜਿਆਂ ''ਚ ਬਚੀ ਚੀਨੀ ਦਾ ਪਾਊਡਰ ਮਿਲਾਓ। ਹੁਣ ਕੈਂਡੀ ਤਿਆਰ ਹੈ। ਇਸਨੂੰ ਇੱਕ ਜਾਰ ''ਚ ਭਰ ਕੇ ਰੱਖ ਲਓ।


Related News