ਜੇਕਰ ਤੁਹਾਨੂੰ ਵੀ ਹੈ ਏ.ਸੀ ਵਿਚ ਰਹਿਣ ਦੀ ਆਦਤ, ਤਾਂ ਇੰਝ ਰੱਖੋ ਚਮੜੀ ਦਾ ਖ਼ਿਆਲ

07/12/2020 1:38:30 PM

ਜਲੰਧਰ - ਬਹੁਤ ਸਾਰੇ ਲੋਕਾਂ ਦਾ ਜ਼ਿਆਦਾਤਰ ਸਮਾਂ ਏਅਰ ਕੰਡੀਸ਼ਨਰ ਰੂਮ ਵਿਚ ਲੰਘਦਾ ਹੈ। ਫਿਰ ਉਹ ਭਾਵੇਂ ਸਾਡੇ ਘਰ ਦਾ ਕਮਰਾ ਹੋਵੇ ਜਾਂ ਫਿਰ ਦਫ਼ਤਰ ਹੀ ਕਿਉਂ ਨਾ ਹੋਵੇ। ਪਰ ਕੀ ਤੁਸੀਂ ਜਾਣਦੇ ਹੋ ਕਿ ਏਅਰ ਕੰਡੀਸ਼ਨਰ ਦੀ ਠੰਡੀ ਹਵਾ ਸਾਡੀ ਸਕਿਨ ਦੀ ਸਾਰੀ ਨਮੀ ਸੋਖ ਲੈਂਦੀ ਹੈ। ਇਸ ਨਾਲ ਸਾਡੀ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਚਿਹਰੇ ’ਤੇ ਝੁਰੜੀਆਂ ਆਉਣ ਦਾ ਵੀ ਡਰ ਰਹਿੰਦਾ ਹੈ। ਇਸੇ ਲਈ ਅਸੀਂ ਅੱਜ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਧਿਆਨ ਵਿਚ ਰੱਖ ਕੇ ਆਪਣੀ ਚਮੜੀ ਦੀ ਦੇਖਭਾਲ ਸੌਖੇ ਤਰੀਕੇ ਨਾਲ ਕਰ ਸਕਦੇ ਹੋ।

ਵੱਧ ਮਾਤਰਾ ਵਿਚ ਪਾਣੀ ਪੀਓ

PunjabKesari
ਉਂਝ ਤਾਂ ਜ਼ਿਆਦਾ ਪਾਣੀ ਪੀਣਾ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਪਰ ਜੇਕਰ ਤੁਸੀਂ ਏਅਰ ਕੰਡੀਸ਼ਨਰ ਤੋਂ ਆਪਣੀ ਸਕਿਨ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਜਿੰਨਾ ਹੋ ਸਕੇ, ਉਸ ਤੋਂ ਕਿਤੇ ਵੱਧ ਪਾਣੀ ਪੀਓ। ਸਕਿਨ ਨੂੰ ਡ੍ਰਾਈ ਹੋਣ ਤੋਂ ਬਚਾਉਣ ਦਾ ਸਭ ਤੋਂ ਸੋਖਾ ਰਸਤਾ ਸਰੀਰ ਨੂੰ ਹਾਈਡਰੇਟ ਰੱਖਣਾ ਹੁੰਦਾ ਹੈ, ਜਿਸ ਦੇ ਲਈ ਤੁਹਾਨੂੰ ਦਿਨ ਵਿਚ ਘੱਟ ਤੋਂ ਘੱਟ 8 ਗਿਲਾਸ ਪਾਣੀ ਪੀਣਾ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਨਾਰਿਅਲ ਪਾਣੀ ਵੀ ਪੀ ਸਕਦੇ ਹੋ, ਇਹ ਵੀ ਬੇਹਤਰ ਬਦਲ ਹੈ।

ਇਨ੍ਹਾਂ ਆਸਾਨ ਤਰੀਕਿਆਂ ਨਾਲ ਹੁਣ ਤੁਸੀਂ ਵੀ ਪਾ ਸਕਦੇ ਹੋ ‘ਗਲੋਇੰਗ ਸਕਿਨ’

ਡ੍ਰਾਈ ਫੇਸ਼ਿਅਲ ਅਤੇ ਆਇਲ ਦੀ ਵਰਤੋਂ ਕਰੋ
ਚਿਹਰੇ ਦੀ ਡ੍ਰਾਈਨੈੱਸ ਨੂੰ ਖਤਮ ਕਰਨ ਲਈ ਜ਼ਰੂਰੀ ਹੈ ਕਿ ਤੁਹਾਡੀ ਸਕਿਨ ਵਿੱਚ ਲੋੜੀਂਦੀ ਮਨੀ ਅਤੇ ਤੇਲ ਹੋਵੇ। ਇਸ ਲਈ ਸਕਿਨ ’ਤੇ ਡ੍ਰਾਈਨੈੱਸ ਦੇ ਕਾਰਨ ਆਏ ਨਿਸ਼ਾਨ ਤੇ ਝੁਰੜੀਆਂ ਆਸਾਨੀ ਨਾਲ ਠੀਕ ਹੋ ਜਾਣਗੀਆਂ।

PunjabKesari

ਸਕਿਨ ’ਤੇ ਹੋਣ ਵਾਲੇ ਤਣਾਓ ਨੂੰ ਘੱਟ ਕਰੋ
ਜੇਕਰ ਤੁਹਾਨੂੰ ਲੱਗਦਾ ਹੈ ਕਿ ਏਅਰ ਕੰਡੀਸ਼ਨਰ ’ਚ ਬੈਠਣ ਨਾਲ ਤੁਹਾਡੀ ਸਕਿਨ ’ਤੇ ਜ਼ਿਆਦਾ ਪ੍ਰਭਾਵ ਹੋ ਰਿਹਾ ਹੈ ਤਾਂ ਆਪਣੀ ਸਕਿਨ ’ਤੇ ਜ਼ਿਆਦਾ ਪ੍ਰਭਾਵ ਵਾਲੇ ਸੈਂਟ, ਸਾਬਣ ਅਤੇ ਲੋਸ਼ਨ ਦਾ ਇਸਤੇਮਾਲ ਨਾ ਕਰੋ। ਇਨ੍ਹਾਂ ਦੀ ਥਾਂ ਤੁਸੀਂ ਘੱਟ ਪ੍ਰਭਾਵ ਵਾਲੇ ਸਕਿਨ ਪ੍ਰਾਡਕਟਸ ਅਤੇ ਘੱਟ ਮਹਿਕ ਵਾਲੇ ਸੈਂਟ ਦੀ ਵਰਤੋਂ ਕਰੋ।

ਹਰੇਕ ਸਾਲ ਹੀ ਬਾਗਬਾਨਾਂ ਨੂੰ ਪੈਂਦੀ ਹੈ ਕਿਸੇ ਨਾ ਕਿਸੇ ‘ਆਫਤ’ ਤੇ ‘ਅਫਵਾਹ’ ਦੀ ਮਾਰ

PunjabKesari

ਰੈਗੂਲਰ ਬ੍ਰੇਕ ਲਓ
ਜੇਕਰ ਤੁਹਾਨੂੰ ਲੱਗਦਾ ਹੈ ਕਿ ਏ.ਸੀ, ’ਚ ਲਗਾਤਾਰ ਬੈਠਣ ਨਾਲ ਤੁਹਾਡੀ ਸਕਿਨ ਪ੍ਰਭਾਵਤ ਹੋ ਰਹੀ ਹੈ ਤਾਂ ਕੁਝ ਦੇਰ ਲਈ ਉਸ ਤਾਂ ਤੋਂ ਦੂਰ ਜਾਂ ਉਸ ਕਮਰੇ ਤੋਂ ਬਾਹਰ ਨਿਕਲ ਜਾਓ। ਜਦੋਂ ਤੁਸੀਂ ਉਸ ਤੋਂ ਬਾਹਰ ਜਾਵੋਗੇ ਤਾਂ ਤੁਹਾਡੇ ਸਰੀਰ ਦਾ ਤਾਪਮਾਨ ਸਥਿਰ ਹੋ ਜਾਵੇਗਾ।  ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਬਿਹਤਰ ਮਹਿਸੂਸ ਕਰ ਰਹੇ ਹੋ ਤਾਂ ਵਾਪਸ ਅੰਦਰ ਚਲੇ ਜਾਓ।

ਸਿਰਸੇ ਜ਼ਿਲ੍ਹੇ ਵਿੱਚ ਆਇਆ ਟਿੱਡੀ ਦਲ, ਦੇ ਸਕਦਾ ਹੈ ਪੰਜਾਬ ਵਿੱਚ ਦਸਤਕ 

PunjabKesari

ਹਿਊਮੀਡੀਫਾਇਰ ਦੀ ਕਰੋ ਵਰਤੋਂ
ਸਕਿਨ ਦੇ ਨੁਕਸਾਨ ਨੂੰ ਹਿਊਮੀਡੀਫਾਇਰ ਦੀ ਮਦਦ ਨਾਲ ਰੋਕਿਆ ਜਾਂ ਸਕਦਾ ਹੈ। ਇਹ ਹਵਾ ’ਚ ਨਮੀ ਦੀ ਮਾਤਰਾ ਨੂੰ ਸੰਤੁਲਿਤ ਕਰ ਦੇਵੇਗਾ।

ਕੀ ਭਾਰਤ ਵਿੱਚ ਸ਼ੁਰੂ ਹੋ ਚੁੱਕਿਆ ਹੈ ‘ਕਮਿਊਨਿਟੀ ਟਰਾਂਸਮਿਸ਼ਨ’ (ਵੀਡੀਓ)


rajwinder kaur

Content Editor

Related News