''ਨੇਲ ਆਰਟ'' ਨਾਲ ਸਜਾਓ ''ਨਹੁੰ’
Thursday, Oct 01, 2026 - 02:00 PM (IST)
ਵੈੱਬ ਡੈਸਕ - ਜੇ ਤੁਸੀਂ ਆਪਣੇ ਨਹੁੰਆਂ 'ਤੇ ਆਪਣੀ ਕ੍ਰਿਏਟੀਵਿਟੀ (ਰਚਨਾਤਮਕਤਾ) ਦਿਖਾਉਣਾ ਚਾਹੁੰਦੀ ਹੈ, ਤਾਂ ਘਰ ਵਿਚ ਕੁਝ ਆਸਾਨ ਨੇਲ ਆਰਟ ਟ੍ਰਿਕਸ ਅਜ਼ਮਾ ਸਕਦੇ ਹੋ। ਇਸ ਲਈ ਤੁਹਾਨੂੰ ਕਿਸੇ ਪ੍ਰੋਫੈਸ਼ਨਲ ਦੀ ਲੋੜ ਨਹੀਂ, ਬੱਸ ਥੋੜ੍ਹੀ-ਜਿਹਾ ਧਿਆਨ ਅਤੇ ਸਹੀ ਤਰੀਕਾ ਪਤਾ ਹੋਣਾ ਚਾਹੀਦਾ ਹੈ।
ਫ੍ਰੈਂਚ ਮੈਨੀਕਿਊਰ
ਫ੍ਰੈਂਚ ਮੈਨੀਕਿਊਰ ਨੂੰ ਖੂਬਸੂਰਤ ਬਣਾਉਣ ਲਈ ਸਭ ਤੋਂ ਪਹਿਲਾਂ ਨਹੂੰਆਂ ਅਤੇ ਹੱਥਾਂ ਦੀ ਚੰਗੀ ਤਰ੍ਹਾਂ ਸਫ਼ਾਈ ਕਰ ਲਓ। ਜੇ ਨੇਲ ਪੇਟ ਲਗਾਉਂਦੇ ਸਮੇਂ ਹੱਥ ਸਥਿਰ ਨਹੀਂ ਰਹਿੰਦਾ ਜਾਂ ਤੁਹਾਨੂੰ ਪ੍ਰੋਫੈਸ਼ਨਲ ਵਿਨਿਸ਼ ਦੇਣ ਵਿਚ ਪ੍ਰੇਸ਼ਾਨੀ ਆਉਂਦੀ ਹੈ, ਤਾਂ ਮਾਸਕਿੰਗ ਟੇਪ ਦੀ ਮਦਦ ਲੈ ਸਕਦੇ ਹੋ। ਇਸ ਲਈ ਟੇਪ ਦੀਆਂ ਛੋਟੀਆਂ-ਛੋਟੀਆਂ ਸਟ੍ਰਿਪਸ ਕੱਟ ਕੇ ਨਹੁੰਆਂ 'ਤੇ ਇਸ ਤਰ੍ਹਾਂ ਲਗਾਓ ਕਿ ਸਿਰਫ਼ ਸਿਰੇ ਦਾ ਹਿੱਸਾ ਖੁੱਲ੍ਹਾ ਰਹੇ। ਹੁਣ ਖੁੱਲ੍ਹੇ ਹੋਏ ਟਿਪ 'ਤੇ ਸਫ਼ੈਦ ਜਾਂ ਆਪਣੀ ਪਸੰਦ ਦੇ ਕਿਸੇ ਵਾਈਬੈਂਟ ਰੰਗ ਦਾ ਨੇਲ ਪੇਂਟ ਲਗਾਓ ਅਤੇ ਇਸ ਨੂੰ ਸੁੱਕਣ ਦਿਓ। ਇਸ ਤੋਂ ਬਾਅਦ ਟੇਪ ਨੂੰ ਸਾਵਧਾਨੀ ਨਾਲ ਹਟਾਓ ਅਤੇ ਪੂਰੇ ਨਹੁੰ 'ਤੇ ਕਲੀਅਰ ਨੇਲ ਪਾਲਿਸ਼ ਦੀ ਇੱਕ ਪਰਤ ਲਗਾ ਦਿਓ।
ਪੋਲਕਾ ਡੇਟਸ
ਇਸ ਲਈ ਕਿਸੇ ਖਾਸ ਯੰਤਰ ਦੀ ਲੋੜ ਨਹੀਂ ਹੈ। ਪਿੰਨ ਜਾਂ ਟੁਕਪਿਕ ਵਰਗੀਆਂ ਰੋਜ਼ਾਨਾ ਦੀਆਂ ਚੀਜ਼ਾਂ ਤੋਂ ਵੀ ਆਸਾਨੀ ਨਾਲ ਭੇਟਸ ਬਣਾਏ ਜਾ ਸਕਦੇ ਹਨ। ਸਭ ਤੋਂ ਪਹਿਲਾਂ ਨਹੁੰਆਂ 'ਤੇ ਆਪਣੀ ਪਸੰਦ ਦਾ ਬੇਸ ਕਲਰ ਲਗਾ ਕੇ ਚੰਗੀ ਤਰ੍ਹਾਂ ਸੁੱਬਣ ਦਿਓ। ਹੁਣ ਪਿੰਨ ਦੇ ਸਿਰੇ ਜਾਂ ਟੁਕਪਿਕ ਦੇ ਫਲੈਟ ਹਿੱਸੇ ਨੂੰ ਦੂਜੇ ਰੰਗ ਦੀ ਨੇਲ ਪੇਂਚ ਵਿਚ ਡੁਬੋ ਦਿਓ ਅਤੇ ਫਿਰ ਨਹੂੰਆਂ 'ਤੇ ਛੋਟੇ-ਛੋਟੇ ਡੇਟਸ ਬਣਾਓ।
