106 ਸਾਲ ਦੀ ਬਜ਼ੁਗਰ ਨੇ 40 ਸਾਲ ਛੋਟੇ ਵਿਅਕਤੀ ਨੇ ਕੀਤੀ ਸਗਾਈ

03/27/2017 3:37:35 PM

ਨਵੀਂ ਦਿੱਲੀ— ਜਿਸ ਉਮਰ ''ਚ ਲੋਕ ਆਪਣੇ ਪੋਤੀ-ਪੋਤੇ ਨਾਲ ਖੇਡ ਰਹੇ ਹੁੰਦੇ ਹਨ, ਉਸ ਉਮਰ ''ਚ ਇਸ ਔਰਤ ਨੇ ਸਗਾਈ ਕੀਤੀ ਹੈ। ਕਹਿਣ ਵਾਲਿਆਂ ਨੇ ਸੱਚ ਹੀ ਕਿਹਾ ਹੈ ਕਿ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ। ਬ੍ਰਾਜ਼ੀਲ ਦੀ ਰਹਿਣ ਵਾਲੀ ਇਸ 106 ਸਾਲ ਦੀ ਔਰਤ ਨੇ ਵੋਹਟੀ ਬਣ ਕੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ। 
ਤੁਸੀਂ ਜਾਣਕੇ ਹੈਰਾਨ ਹੋਵੋਗੇ ਕਿ ਵੇਲਡੇਮਿਰਾ ਰਾਡ੍ਰਿਗਸ ਡੀ ਓਲੀਵਿਏਰਾ ਨਾਂ ਦੀ ਇਸ ਔਰਤ ਨੇ 40 ਸਾਲ ਛੋਟੇ ਅਪਰੇਸਿਡੋ ਡਾਇਸ ਜੈਕਬ ਨਾਲ ਸਗਾਈ ਕੀਤੀ ਹੈ। ਜੈਕਬ ਦੀ ਉਮਰ 66 ਸਾਲ ਦੀ ਹੈ। ਦੋਵੇਂ ਸਾਲਾਂ ਤੋਂ ਵਰਿਧ ਆਸ਼ਰਮ ''ਚ ਰਹਿ ਰਹੇ ਸਨ। ਇਨ੍ਹਾਂ ਨੂੰ ਪਹਿਲੀ ਨਜ਼ਰ ''ਚ ਹੀ ਇਕ-ਦੂਜੇ ਨਾਲ ਪਿਆਰ ਹੋ ਗਿਆ ਸੀ। ਬਾਕੀ ਜੋੜਿਆਂ ਦੀ ਤਰ੍ਹਾਂ ਇਹ ਵੀ ਆਪਣੀ ਦੁਨੀਆਂ ਵਸਾਉਣਾ ਚਾਹੁੰਦੇ ਸਨ, ਪਰ ਇਨ੍ਹਾਂ ਦੀ ਸਿਹਤ ਅਤੇ ਡਾਕਟਰਾਂ ਨੇ ਇਸ ਗੱਲ ਦੀ ਇਜ਼ਾਜਤ ਨਾ ਦਿੱਤੀ। ਇਸ ਲਈ ਦੋਵਾਂ ਨੇ ਇਸ ਦਾ ਹੱਲ ਲੱਭ ਲਿਆ। 
ਦੋਵੇਂ ਵਿਆਹ ਨਹੀਂ ਕਰ ਸਕਦੇ ਸਨ ਇਸ ਲਈ ਉਨ੍ਹਾਂ ਨੇ ਸਗਾਈ ਕਰਨ ਬਾਰੇ ਸੋਚਿਆ। ਜੈਕਬ ਦੇ ਹੱਥ ਨੂੰ ਲਕਵਾ ਮਾਰ ਗਿਆ ਸੀ। ਵਾਲਡਾ ਦੀ ਸਿਹਤ ਵੀ ਅਕਸਰ ਖਰਾਬ ਹੀ ਰਹਿੰਦੀ ਸੀ। ਜੇ ਇਹ ਵਿਆਹ ਕਰਦੇ ਤਾਂ ਇਹ ਇਨ੍ਹਾਂ ਦਾ ਪਹਿਲਾ ਵਿਆਹ ਹੋਣਾ ਸੀ। ਉਮਰ ਦੇ ਇਸ ਪੜਾਵ ''ਚ ਵੀ ਵਾਲਡਾ ਚਾਹੁੰਦੀ ਹੈ ਕਿ ਉਹ ਪਤਨੀ ਹੋਣ ਦਾ ਪੂਰਾ ਫਰਜ਼ ਨਿਭਾਵੇ। ਉਹ ਚਾਹੁੰਦੀ ਹੈ ਕਿ ਉਹ ਆਪਣੇ ਪਤੀ ਦੇ ਲਈ ਭੋਜਨ ਬਣਾਏ ਅਤੇ ਘਰ ਦਾ ਸਾਰਾ ਕੰਮ ਕਰੇ।


Related News