ਸ਼ਿਓਮੀ ਦੇ ਪ੍ਰਾਡਕਟਸ ਲਾਈਨਅਪ ਦਾ ਖੁਲਾਸ, Mi 7 Lite ਤੇ Mi S1 ਹੋ ਸਕਦੇ ਹਨ ਲਾਂਚ

05/14/2018 1:48:27 PM

ਜਲੰਧਰ— ਇਸ ਸਾਲ ਦੇ ਸ਼ੁਰੂਆਤੀ 5 ਮਹੀਨਿਆਂ 'ਚ ਸ਼ਿਓਮੀ ਨੇ ਕਈ ਸਮਾਰਟਫੋਨਸ ਲਾਂਚ ਕੀਤੇ ਹਨ। ਜੇਕਰ ਤੁਸੀਂ ਇਸ ਗੱਲ ਨੂੰ ਲੈ ਉਤਸ਼ਾਹਿਤ ਹੋ ਕਿ ਕੰਪਨੀ ਅਗਲੇ ਆਉਣ ਵਾਲੇ ਮਹੀਨਿਆਂ 'ਚ ਕੀ ਪਲਾਨ ਕਰ ਰਹੀ ਹੈ ਤਾਂ ਇਹ ਖਬਰ ਤੁਹਾਨੂੰ ਕਾਫੀ ਪਸੰਦ ਆਏਗੀ। 
ਯੂਰੇਸ਼ੀਅਨ ਇਕਨੋਮਿਕ ਕਮੀਸ਼ਨ ਦੀ ਵੈੱਬਸਾਈਟ ਤੋਂ ਇਕ ਲਿਸਟ ਦਾ ਖੁਲਾਸਾ ਹੋਇਆ ਹੈ ਜਿਸ ਵਿਚ ਸ਼ਿਓਮੀ ਦੇ ਕਈ ਅਨਰਿਲੀਜ਼ ਪ੍ਰਾਡਕਟਸ ਸ਼ਾਮਲ ਹਨ ਅਤੇ ਇਹ ਡਿਵਾਈਸਿਜ਼ ਮੀ ਅਤੇ ਰੈੱਡਮੀ ਸੀਰੀਜ਼ ਅਧੀਨ ਆਉਂਦੀਆਂ ਹਨ। ਲਿਸਟ 'ਚ ਪਹਿਲਾਂ ਹੀ ਲਾਂਚ ਹੋਏ Mi MIX 2S ਅਤੇ ਰੈੱਡਮੀ ਐੱਸ 2 ਸਮਾਰਟਫੋਨਸ ਸ਼ਾਮਲ ਹਨ। 
ਇਸ ਮਹੀਨੇ ਕੰਪਨੀ ਆਪਣਾ Mi 7 ਸਮਾਰਟਫੋਨ ਵੀ ਲਾਂਚ ਕਰੇਗੀ ਅਤੇ ਉਮੀਦ ਹੈ ਕਿ ਇਸ ਡਿਵਾਈਸ ਦੇ ਨਾਲ ਹੀ ਕੰਪਨੀ Mi 7 ਲਾਈਟ ਵੇਰੀਐਂਟ ਵੀ ਪੇਸ਼ ਕਰੇਗੀ। ਲਿਸਟ 'ਚ ਨਵੀਂ 'ਐੱਸ' ਸੀਰੀਜ਼ ਵੀ ਮੌਜੂਦ ਹੈ ਜਿਸ ਵਿਚ Mi S1, Mi S2, Mi S3, Redmi S1 ਅਤੇ Redmi S3 ਸਮਾਰਟਫੋਨਸ ਸ਼ਾਮਲ ਹਨ। 
Mi MIX 2S ਦੀ ਥਾਂ ਲੈਣ ਲਈ Mi MIX 3S ਨੂੰ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰੈੱਡਮੀ ਸੀਰੀਜ਼ 'ਚ ਵੀ ਕਈ ਡਿਵਾਈਸਿਜ਼ ਜੁੜਨਗੇ। ਲਿਸਟ 'ਚ ਰੈੱਡਮੀ ਏ1 ਅਤੇ ਰੈੱਡਮੀ ਏ2 ਸਮਾਰਟਫੋਨਸ ਵੀ ਮੌਜੂਦ ਹਨ ਜੋ ਮੌਜੂਦਾ ਰੈੱਡਮੀ ਡਿਵਾਈਸਿਜ਼ ਦੀ ਥਾਂ ਲੈਣਗੇ। ਸੰਭਾਵਨਾ ਹੈ ਕਿ Redmi Note 6, Redmi Note 6A, Redmi Note 6a Prime, Redmi Note 6 Prime, Redmi 6 Plus ਅਤੇ Redmi 6a Plus ਮੌਜੂਦਾ ਰੈੱਡਮੀ ਲਾਈਨਅਪ ਦੀ ਥਾਂ ਲੈਣਗੇ। 
ਇਹ ਲਿਸਟ 11 ਮਈ ਨੂੰ ਜਾਰੀ ਕੀਤੀ ਗਈ ਸੀ ਅਤੇ ਇਹ 31 ਦਸੰਬਰ 2023 ਤਕ ਯੋਗ ਹੈ। ਇਸ ਦਾ ਮਤਲਬ, ਇਨ੍ਹਾਂ ਡਿਵਾਈਸਿਜ਼ 'ਚੋਂ ਕੁਝ ਡਿਵਾਈਸ ਇਸ ਸਾਲ ਲਾਂਚ ਨਹੀਂ ਹੋਣਗੇ।


Related News