ਬਾਜ਼ਾਰ ''ਚ ਵਾਧਾ, ਸੈਂਸੈਕਸ 318 ਅੰਕ ਚੜ੍ਹਿਆ ਤੇ ਨਿਫਟੀ 10510 ਦੇ ਪਾਰ ਬੰਦ

05/24/2018 4:03:54 PM

ਨਵੀਂ ਦਿੱਲੀ — ਗਲੋਬਲ ਬਾਜਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਕਾਰਨ ਅੱਜ ਭਾਰਤੀ ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ ਹੋਏ। ਕਾਰੋਬਾਰ ਦੇ ਆਖਿਰ 'ਚ ਅੱਜ ਸੈਂਸੈਕਸ 318.20 ਅੰਕ ਯਾਨੀ 0.93 ਫੀਸਦੀ ਵਧ ਕੇ 34,663.11 'ਤੇ ਅਤੇ ਨਿਫਟੀ 83.50 ਅੰਕ ਯਾਨੀ 0.80 ਫੀਸਦੀ  ਵਧ ਕੇ 10,513.85 'ਤੇ ਬੰਦ ਹੋਇਆ। 
ਮਿਡ ਸਮਾਲਕੈਪ ਸ਼ੇਅਰਾਂ ਵਿਚ ਗਿਰਾਵਟ
ਮਿਡਕੈਪ  ਅਤੇ ਸਮਾਲਕੈਪ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ। ਬੀ.ਐੱਸ.ਈ. ਦੇ ਮਿਡਕੈਪ ਇੰਡੈਕਸ 'ਚ 0.24 ਫੀਸਦੀ ਅਤੇ ਸਮਾਲਕੈਪ ਇੰਡੈਕਸ 'ਚ 0.09 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 0.51 ਫੀਸਦੀ ਤੱਕ ਡਿੱਗ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਤੇਜ਼ੀ
ਬੈਂਕਿੰਗ, ਫਾਰਮਾ, ਆਈ.ਟੀ. ਅਤੇ ਮੈਟਲ ਸ਼ੇਅਰਾਂ ਵਿਚ ਅੱਜ ਵਾਧਾ ਦੇਖਣ ਨੂੰ ਮਿਲਿਆ। ਬੈਂਕ ਨਿਫਟੀ ਇੰਡੈਕਸ 1.46 ਫੀਸਦੀ, ਆਈ.ਟੀ. ਸ਼ੇਅਰ 2.40, ਮੈਟਲ ਸ਼ੇਅਰ 1.31 ਫੀਸਦੀ, ਫਾਰਮਾ ਸ਼ੇਅਰ 'ਚ 1.93 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਟਾਪ ਗੇਨਰਜ਼
ਭਾਰਤੀ ਏਅਰਟੈੱਲ, ਇੰਨਫੋਸਿਸ, ਟੀ.ਸੀ.ਐੱਸ., ਆਈਡੀਆ, ਐਕਸਿਸ ਬੈਂਕ, ਸਨ ਫਾਰਮਾ
ਟਾਪ ਲੂਜ਼ਰਜ਼
ਟਾਟਾ ਮੋਟਰਜ਼, ਗੇਲ, ਓ.ਐੱਨ.ਜੀ.ਸੀ., ਗ੍ਰਾਸਿਮ, ਬਜਾਜ ਆਟੋ, ਯੈੱਸ ਬੈਂਕ, ਮਾਰੂਤੀ ਸੁਜ਼ੂਕੀ