ਸੈਂਸੈਕਸ 34,753 ''ਤੇ, ਨਿਫਟੀ 10,530 ਦੇ ਪਾਰ ਖੁੱਲ੍ਹਾ

05/25/2018 9:21:28 AM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ ਹੈ। ਸ਼ੁੱਕਰਵਾਰ ਦੇ ਕਾਰੋਬਾਰੀ ਸਤਰ 'ਚ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 90.36 ਅੰਕ ਦੀ ਤੇਜ਼ੀ ਨਾਲ 34,753.47 'ਤੇ ਖੁੱਲ੍ਹਿਆ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਮਾਮੂਲੀ 19.20 ਅੰਕ ਮਜ਼ਬੂਤ ਹੋ ਕੇ 10,533.05 ਦੇ ਪੱਧਰ 'ਤੇ ਖੁੱਲ੍ਹਿਆ ਹੈ।
ਇਸ ਦੌਰਾਨ ਬੀ. ਐੱਸ. ਈ. ਮਿਡ ਕੈਪ 30 ਅੰਕ ਮਜ਼ਬੂਤ ਅਤੇ ਬੈਂਕ ਨਿਫਟੀ 23 ਅੰਕ ਮਜ਼ਬੂਤ ਦੇਖਣ ਨੂੰ ਮਿਲਿਆ। ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ-ਨਿਫਟੀ ਦੋਹਾਂ 'ਤੇ ਇੰਫੋਸਿਸ ਦੇ ਸਟਾਕ 'ਚ ਤੇਜ਼ੀ ਦੇਖਣ ਨੂੰ ਮਿਲੀ। ਇਸ ਦੇ ਇਲਾਵਾ ਸੈਂਸੈਕਸ 'ਚ ਏਸ਼ੀਅਨ ਪੇਂਟਸ, ਟਾਟਾ ਸਟੀਲ, ਐਕਸਿਸ ਬੈਂਕ ਅਤੇ ਭਾਰਤੀ ਏਅਰਟੈੱਲ 'ਚ ਤੇਜ਼ੀ ਦੇਖਣ ਨੂੰ ਮਿਲੀ। ਨਿਫਟੀ 'ਚ ਗੇਲ, ਆਈਡੀਆ, ਯੈੱਸ ਬੈਂਕ ਅਤੇ ਹਿੰਡਾਲਕੋ ਦੇ ਸਟਾਕ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ।
ਉੱਥੇ ਹੀ, ਇਸ ਦੌਰਾਨ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ। ਐੱਸ. ਜੀ. ਐਕਸ. ਨਿਫਟੀ ਸਪਾਟ, ਜਦੋਂ ਕਿ ਜਾਪਾਨ ਦਾ ਨਿੱਕੇਈ 20 ਅੰਕ ਦੀ ਮਜ਼ਬੂਤੀ 'ਚ ਦੇਖਣ ਨੂੰ ਮਿਲਿਆ। ਹਾਲਾਂਕਿ ਸ਼ੰਘਾਈ ਕੰਪੋਜ਼ਿਟ, ਹੈਂਗ ਸੇਂਗ ਅਤੇ ਕੋਸਪੀ 'ਚ ਗਿਰਾਵਟ ਦੇਖਣ ਨੂੰ ਮਿਲੀ। ਸਿੰਗਾਪੁਰ ਦਾ ਸਟੇਰਟਸ ਟਾਈਮਜ਼ ਵੀ ਗਿਰਾਵਟ 'ਚ ਦਿਸਿਆ। ਇਸ ਦੇ ਇਲਾਵਾ ਬੀਤੇ ਦਿਨੀਂ ਵੀਰਵਾਰ ਨੂੰ ਅਮਰੀਕੀ ਬਾਜ਼ਾਰ ਵੀ ਗਿਰਾਵਟ 'ਚ ਬੰਦ ਹੋਏ ਹਨ। ਡਾਓ ਜੋਂਸ 75 ਅੰਕ ਦਾ ਗੋਤਾ ਲਾ ਕੇ, ਜਦੋਂ ਕਿ ਐੱਸ. ਐਂਡ.ਪੀ.-500 ਇੰਡੈਕਸ 5.53 ਦੀ ਗਿਰਾਵਟ ਨਾਲ ਅਤੇ ਨੈਸਡੈਕ ਕੰਪੋਜ਼ਿਟ 1.53 ਫੀਸਦੀ ਦੀ ਮਾਮੂਲੀ ਗਿਰਾਵਟ 'ਚ ਬੰਦ ਹੋਇਆ।