ਕਬੱਡੀ ਸਮਰ ਕੈਂਪ ਸਮਾਪਤ

Saturday, May 26, 2018 - 04:02 PM (IST)

ਕਬੱਡੀ ਸਮਰ ਕੈਂਪ ਸਮਾਪਤ

ਨਵੀਂ ਦਿੱਲੀ (ਬਿਊਰੋ)— ਪੂਰਬੀ ਸਿੰਹਭੂਮ ਜ਼ਿਲਾ ਕਬੱਡੀ ਸੰਘ ਦੀ ਮੇਜ਼ਬਾਨੀ 'ਚ ਗੁਰੂਜਾਤ ਸੰਘ ਸੋਨਾਰੀ 'ਚ ਚਲ ਰਹੇ ਪੰਜ ਰੋਜ਼ਾ ਕਬੱਡੀ ਸਮਰ ਕੈਂਪ ਸ਼ੁੱਕਰਵਾਰ ਨੂੰ ਸਮਾਪਤ ਹੋਇਆ। 

ਕੈਂਪ ਦੇ ਸਮਾਪਨ ਦੇ ਮੌਕੇ 'ਤੇ ਮੌਜੂਦ ਮਹਿਮਾਨ ਸਹਿ ਸਾਬਕਾ ਰਣਜੀ ਕ੍ਰਿਕਟਰ ਮਨੋਜ ਯਾਦਵ ਸਮੇਤ ਕਈ ਹੋਰ ਮਹਿਮਾਨਾਂ ਨੇ ਖਿਡਾਰੀਆਂ ਨੂੰ ਮਹੱਤਵਪੂਰਨ ਟਿਪਸ ਦਿੱਤੇ। ਮਹਿਮਾਨਾਂ ਨੇ ਕਿਹਾ ਜੇਕਰ ਤੁਸੀਂ ਖੇਡ ਦੀ ਦੁਨੀਆ 'ਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਹੈ ਅਤੇ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਖਿਡਾਰੀ ਕਦੀ ਹਾਰਦਾ ਨਹੀਂ ਹੈ। ਖਿਡਾਰੀ ਜਾਂ ਤਾਂ ਜਿੱਤਦਾ ਹੈ ਜਾਂ ਫਿਰ ਸਿਖਦਾ ਹੈ।


Related News